ਅੇੈਸ ਅੇੈਸ ਪੀ ਬਰਨਾਲਾ ਸੰਦੀਪ ਗੋਇਲ ਨੇ ਦੁਕਾਨਾਂ ਨੂੰ ਲੜੀਵਾਰ ਖੋਲ੍ਹਣ ਸਬੰਧੀ ਹੁਕਮ ਕੀਤੇ ਜਾਰੀ

Advertisement
Spread information

ਅੇੈਸ ਅੇੈਸ ਪੀ ਸੰਦੀਪ ਗੋਇਲ ਨੇ ਬਰਨਾਲਾ ਵਾਸੀਆਂ , ਦੁਕਾਨਦਾਰਾਂ, ਵਪਾਰੀਆਂ , ਰੇਹੜੀ ਵਾਲਿਆਂ ਨੁੰ ਅਪੀਲ  ਕਰਦਿਆਂ ਸੂਚੀ  ਅਨੁਸਾਰ  ਆਪਣੇ  ਕਰੋਬਾਰ ਖੋਲ੍ਹਣ ਲਈ  ਕਿਹਾ 

ਹਰਿੰਦਰ ਨਿੱਕਾ  , ਬਰਨਾਲਾ 10 ਮਈ  2021
               ਕੋਰੋਨਾ ਮਹਾਂਮਾਰੀ ਦੇ ਨਿਯਮਾਂ ਨੂੰ ਲਾਗੂ ਕਰਦਿਆਂ ਅੇੈਸ ਅੇੈਸ ਪੀ ਬਰਨਾਲਾ  ਸੰਦੀਪ ਗੋਇਲ ਨੇ ਅੱਜ ਦੁਕਾਨਾਂ ਨੂੰ ਲੜੀਵਾਰ ਖੋਲ੍ਹਣ ਸਬੰਧੀ ਹੁਕਮ ਜਾਰੀ ਕੀਤੇ। ਓਹਨਾਂ ਸਮੁੱਚੇ  ਬਰਨਾਲਾ ਵਾਸੀਆਂ , ਦੁਕਾਨਦਾਰਾਂ, ਵਪਾਰੀਆਂ , ਰੇਹੜੀ ਵਾਲਿਆਂ ਨੁੰ ਅਪੀਲ  ਕਰਦਿਆਂ ਸੂਚੀ  ਅਨੁਸਾਰ  ਆਪਣੇ  ਕਰੋਬਾਰ ਖੋਲ੍ਹਣ ਲਈ  ਕਿਹਾ  ਹੈ । ਅੇੈਸ ਅੇੈਸ ਪੀ ਸੰਦੀਪ ਗੋਇਲ ਨੇ ਕਿਹਾ ਕਿ  ਕਿ ਕੋਰੋਨਾ ਖਿਲਾਫ਼  ਲੜੀ  ਜਾ ਜੰਗ ਤਾਂ ਹੀ ਜਿੱਤੀ ਜਾ ਸਕਦੀ ਹੈ  ਜੇਕਰ  ਅਸੀਂ  ਕੋਰੋਨਾ ਨਾਲ ਜੁੜੇ  ਨਿਯਮਾਂ  ਨੁੰ  ਆਪਣੀ  ਜਿੰਦਗੀ  ਵਿਚ  ਲਾਗੂ  ਕਰਾਂਗੇ ।
 ਅੇੈਸ ਅੇੈਸ ਪੀ  ਬਰਨਾਲਾ ਨੇ ਦੁਕਾਨਾਂ ਖੁੱਲ੍ਹਣ ਦੀ ਸਮਾਂ ਸਾਰਨੀ ਵੀ ਜਾਰੀ ਕੀਤੀ ਹੈ। ਉਨ੍ਹਾਂ ਨੇ ਦੁਕਾਨਾਂ ਨੂੰ  ਲੋੜਾਂ ਅਨੁਸਾਰ ਗਰੁੱਪਾਂ ਵਿੱਚ ਵੰਡਿਆ ਹੈ । ਓਹਨਾਂ ਨੇ ਜਾਰੀ ਕੀਤੀ ਸਾਰਨੀ ਵਿੱਚ ਦੁਕਾਨਾਂ ਨੂੰ ਗ਼ੈਰ ਜ਼ਰੂਰੀ ਅਤੇ ਜ਼ਰੂਰੀ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ।
       ਗੈਰ ਜਰੂਰੀ  ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਸੋਮਵਾਰ , ਸ਼ੁੱਕਰਵਾਰ ਹਰ ਬੁੱਧਵਾਰ  ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਦਾ ਹੋਵੇਗਾ।  ਜਰੂਰੀ  ਦੁਕਾਨਾਂ ਸਾਰੇ ਦਿਨ ਖੋਲ੍ਹਣਗੀਆਂ । ਗੈਰ ਜਰੂਰੀ  ਦੁਕਾਨਾਂ  1 ਮਈ ਤੋਂ  15 ਮਈ ਤੱਕ  ਦਾ ਸਮਾਂ  ਹੈ । ਜਰੂਰੀ  ਦੁਕਾਨਾਂ  ਲਈ 16 ਮਈ ਤੋਂ 31 ਮਈ ਤੱਕ  ਦਾ ਹੈ ।
ਗਰੁੱਪ  ਏ ਵਿੱਚ ਸ਼ਾਮਲ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਸੱਤ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਖੁੱਲ੍ਹਣਗੀਆਂ । ਗਰੁੱਪ ਬੀ ਵਿੱਚ ਸ਼ਾਮਲ ਦੁਕਾਨਾਂ ਮੰਗਲਵਾਰ, ਵੀਰਵਾਰ  ਅਤੇ ਹਰ ਬੁੱਧਵਾਰ ਸਵੇਰੇ ਸੱਤ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਖੁੱਲ੍ਹਣਗੀਆਂ। ਇਸੇ ਤਰ੍ਹਾਂ ਗਰੁੱਪ ਸੀ ਵਿੱਚ ਸਰਕਾਰੀ ਡੀਪੂ, ਮਠਿਆਈ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਖੁੱਲ੍ਹਣਗੀਆਂ। ਗਰੁੱਪ ਡੀ ਵਿੱਚ ਸ਼ਾਮਲ ਹਨ, ਹਸਪਤਾਲ , ਦਵਾਈਆਂ ਦੀਆਂ ਦੁਕਾਨਾਂ ਪੈਟਰੋਲ ਪੰਪ ਚੌਵੀ ਘੰਟੇ ਮਤਲਬ ਸਾਰੇ ਦਿਨ  ਖੁੱਲ੍ਹੇ ਰਹਿਣਗੇ ।
Advertisement
Advertisement
Advertisement
Advertisement
Advertisement
error: Content is protected !!