ਅਧਿਆਪਕਾਂ ਦੀ ਮਿਹਨਤ ਸਦਕਾ ਮਾਡਲ ਸਕੂਲ ਵਿੱਚ 14 ਪ੍ਰਤੀਸ਼ਤ ਬੱਚਿਆਂ ਦਾ ਵਾਧਾ ਹੋਇਆ : ਸੁਸੀਲ ਕੁਮਾਰ
ਅਸ਼ੋਕ ਵਰਮਾ , ਬਠਿੰਡਾ 10 ਮਈ 2021
ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੋਰੋਨਾ ਮਹਾਮਾਰੀ ਕਾਰਨ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਬੁਲਾਇਆ ਨਹੀਂ ਜਾ ਰਿਹਾ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਆਨਲਾਈਨ ਸਿੱਖਿਆ ਦੇਣ ਦਾ ਉਪਰਾਲਾ ਜ਼ੂਮ ਐਪ ਰਾਹੀਂ ਕੀਤਾ ਹੋਇਆ ਹੈ। ਐਜੂਕੇਸ਼ਨ ਐਪ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਵੀਡੀਓ ਐਪ ਦੀ ਵਰਤੋਂ ਕਰਕੇ ਅਧਿਆਪਕ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ ।
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਏ ਕੇ ਕਲਾਂ ਦੇ ਪ੍ਰਿੰਸੀਪਲ ਸ਼੍ਰੀ ਸੁਸ਼ੀਲ ਕੁਮਾਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਕੋਲ ਇਸ ਸਾਲ ਵੀ ਬਹੁਤ ਸਾਰੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਆ ਰਹੇ ਹਨ ਅਤੇ ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 45 ਵਧ ਹੋਈ ਹੈ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੈਸ਼ਨ 2020-21 ਵਿੱਚ 322 ਬੱਚਿਆਂ ਦੀ ਗਿਣਤੀ ਸੀ ।ਇਸ ਸੈਸ਼ਨ 2021-22 ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ 365 ਬੱਚੇ ਸਕੂਲ ਵਿੱਚ ਦਾਖਲ ਹੋ ਗੲੇ ।ਇਸ ਸਾਲ 45 ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋਂ ਹੱਟ ਕੇ ਮਾਡਲ ਸਕੂਲ ਵਿੱਚ ਦਾਖਲ ਹੋ ਗੲੇ ਹਨ । ਇਸ ਸਕੂਲ ਵਿੱਚ 14% ਬੱਚਿਆਂ ਦਾ ਵਾਧਾ ਕੀਤਾ ਗਿਆ ਹੈ । ਇਸ ਸਕੂਲ ਦੇ ਸਾਰੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸੈਸ਼ਨ 2021-22 ਦੇ ਸੁਰੂਆਤ ਤੋਂ ਹੀ ਆਨਲਾਈਨ ਪੜ੍ਹਾ ਰਹੇ ਹਨ ਜਿਸਦੇ ਫਲਸਰੂਪ ਮਾਪਿਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨਾਲ ਇਸ ਸਾਲ ਸਕੂਲ ਦਾ ਦਾਖ਼ਲਾ ਪਿਛਲੇ ਸਾਲ ਨਾਲੋਂ 14 % ਵਾਧਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਏ ਕੇ ਕਲਾਂ ਦੇ ਅਧਿਆਪਕਾਂ ਪੂਨਮਪ੍ਰੀਤ ਕੌਰ ਪ੍ਰਿਯੰਕਾ ਸ਼ੀਨਮ ,ਨੀਤੂ ਗੁਪਤਾ , ਸ਼ਰਨਜੀਤ ਕੌਰ, ਸਿਮਰਨਜੀਤ ਕੌਰ, ਹਰਵਿੰਦਰ ਸਿੰਘ , ਅਮਨਪ੍ਰੀਤ ਸਿੰਘ ਜਗਸੀਰ ਸਿੰਘ , ਸੁਭਾਸ਼ ਚੰਦਰ ਰਾਜ ਸੁਖਵੀਰ ਰਾਮ ਪਰਵਿੰਦਰ ਪਾਲ,ਪੁਨੀਤ ਮੋਂਗਾ ਨੇ ਦੱਸਿਆ ਉਹ ਹਰ ਰੋਜ਼ ਬੱਚਿਆਂ ਨੂੰ ਜ਼ੂਮ ਐਪ ਰਾਹੀਂ ਪੜ੍ਹਆ ਰਹੇ ਹਨ ।