ਜਿਲ੍ਹਾ ਫਾਜ਼ਿਲਕਾ ਵਿਚ ਅੱਜ ਸਿਰਫ 18 ਤੋਂ 44 ਸਾਲ ਤੱਕ ਦੇ ਉਸਾਰੀ ਕਾਮਿਆਂ ਨੂੰ
ਜਿਨਾਂ ਕੋਲ ਲੇਬਰ ਵਿਭਾਗ ਵਲੋਂ ਜਾਰੀ ਕੀਤਾ ਹੋਇਆ ਕਾਰਡ ਜਾ ਰਜਿਸਟ੍ਰੇਸ਼ਨ ਨੰਬਰ ਹੋਵੇਗਾ ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ ।
ਬੀ ਟੀ ਐੱਨ, ਫਾਜ਼ਿਲਕਾ , 10 ਮਈ 2021
ਪੰਜਾਬ ਵਿਚ ਸਿਹਤ ਵਿਭਾਗ ਵਲੋਂ ਕੱਲ 10 ਮਈ ਤੋਂ ਟੀਕਾਕਰਨ ਦਾ ਤੀਸਰਾ ਫੇਜ਼ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਸਬੰਧ ਵਿਚ ਜਿਲਾ ਫਾਜ਼ਿਲਕਾ ਵਿਚ ਅੱਜ ਸਿਰਫ 18 ਤੋਂ 44 ਸਾਲ ਤੱਕ ਦੇ ਉਸਾਰੀ ਕਾਮਿਆਂ ਨੂੰ ਜਿਨਾਂ ਕੋਲ ਲੇਬਰ ਵਿਭਾਗ ਵਲੋਂ ਜਾਰੀ ਕੀਤਾ ਹੋਇਆ ਕਾਰਡ ਜਾ ਰਜਿਸਟ੍ਰੇਸ਼ਨ ਨੰਬਰ ਹੋਵੇਗਾ ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ । 9
ਸਿਵਲ ਸਰਜਨ ਡਾ. ਹਰਜਿੰਦਰ ਨੇ ਦੱਸਿਆ ਕਿ ਟੀਕਾਕਰਨ ਕਰਾਉਣ ਲਈ ਅਪਣਾ ਆਧਾਰ ਕਾਰਡ ਲਿਆਉਣਾ ਵੀ ਜਰੂਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਚਰਨਜੀਤ ਨੇ ਕਿਹਾ ਕੇ ਟੀਕਾਕਰਨ ਲਈ ਆਉਣ ਵਾਲੇ ਨੂੰ ਮਾਸਕ ਚੰਗੀ ਤਰ੍ਹਾਂ ਲਗਾਉਣਾ ਹੋਵੇਗਾ ਅਤੇ ਸਮਾਜਿਕ ਦੂਰੀ ਦਾ ਖਿਆਲ ਰੱਖਣਾ ਲਾਜ਼ਮੀ ਹੋਵੇਗਾ।ਉਨ੍ਹਾਂ ਕਿਹਾ ਕਿ 10 -10 ਦੇ ਗਰੁੱਪ ਵਿਚ ਲਾਈਨ ਵਿਚ ਆ ਕੇ ਦੋ ਗਜ ਦੀ ਦੂਰੀ ਬਣਾ ਕੇ ਟੀਕਾਕਰਨ ਕਰਾਇਆ ਜਾਵੇ। ਇਹ ਟੀਕਾਕਰਨ ਫਾਜ਼ਿਲਕਾ ਦੇ ਗੁਰੂ ਨਾਨਕ ਸਿੱਖ ਕਨਿਆਂ ਪਾਠਸ਼ਾਲਾ ਡੀ ਸੀ ਦੱਫਤਰ ਦੇ ਸਾਹਮਣੇ, ਕਨਿਆਂ ਸਕੂਲ ਅਬੋਹਰ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜਲਾਲਾਬਾਦ ਅਤੇ ਸੀ ਐਚ ਸੀ ਸੀਤੋ ਗੁਨੋ ਵਿੱਖੇ ਲਗਾਇਆ ਜਾਵੇਗਾ।