ਪੰਜਾਬ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ – ਸਾਂਝਾ ਮੋਰਚਾ
ਪਰਦੀਪ ਕਸਬਾ, ਬਰਨਾਲਾ 9 ਮਈ 2021
ਅੱਜ ਬੇਰੋਜ਼ਗਾਰ ਸਾਂਝਾ ਮੋਰਚਾ ਵੱਲੋਂ ਜਿਸ ਵਿੱਚ ਬੀ.ਐਡ ਟੈਟ ਪਾਸ, ਆਰਟ ਐਡ ਕਰਾਫ਼ਟ ਯੂਨੀਅਨ, ਡੀਪੀ, ਪੀਟੀ ਯੂਨੀਅਨ ਅਤੇ ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਪਾਰਕ ਤੋਂ ਲੈ ਥਾਣਾ ਕੋਤਵਾਲੀ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਮੀਟਿੰਗ ਪੱਤਰਾਂ ਦੀਆਂ ਕਾਪੀਆਂ ਫੂਕਣ ਉਪਰੰਤ 19 ਮਈ ਨੂੰ ਮੋਤੀ ਮਹਿਲ ਦੇ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਹੋਇਆ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਬਲਰਾਜ ਮੌੜ ਨੇ ਦੱਸਿਆ ਕਿ ਬੇਰੋਜ਼ਗਾਰ ਸਾਂਝੇ ਮੋਰਚੇ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਲਗਭਗ 130 ਦਿਨ ਤੋਂ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਸਾਹਮਣੇ ਧਰਨਾ ਲੱਗਾ ਹੋਇਆ ਹੈ| ਜਿਸ ਦੇ ਸਬੰਧ ਵਿੱਚ ਵੱਖ-ਵੱਖ ਸਮੇਂ ਵਿੱਚ ਪਟਿਆਲਾ ਵਿਖੇ ਵੀ ਧਰਨਾ ਲਗਾਇਆ ਗਿਆ| ਬੇਰੋਜ਼ਗਾਰਾਂ ਵੱਲੋਂ ਪਟਿਆਲਾ ਵਿਖੇ 25 ਅਪ੍ਰੇੈਲ ਨੂੰ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ ਸੀ ਜਿਸ ਵਿੱਚ ਪਟਿਆਲਾ ਪ੍ਰਸ਼ਾਸਨ ਨੇ 6 ਮਈ ਦੀ ਮੀਟਿੰਗ ਦਾ ਐਲਾਨ ਕੀਤਾ ਸੀ ਪਰ ਸਰਕਾਰ ਨੇ ਸਿਆਸੀ ਤਾਲਾਬੰਦੀ ਦਾ ਸਹਾਰਾ ਲੈ ਕਿ ਮੀਟਿੰਗ ਕਰਨ ਤੋਂ ਮਨ੍ਹਾਂ ਕਰ ਦਿੱਤਾ|
ਇਸੇ ਲਈ ਬੇਰੋਜ਼ਗਾਰ ਸਾਂਝੇ ਮੋਰਚੇ ਨੇ ਅੱਜ ਮੀਟਿੰਗ ਦੇ ਲਾਰਿਆਂ ਦੀਆਂ ਕਾਪੀਆਂ ਫੂਕੀਆਂ ਹਨ| ਉਹਨਾੰ ਕਿਹਾ ਕਿ ਸਰਕਾਰ ਕੋਲ ਲੋਕਾਂ ਨੂੰ ਦੇਣ ਲਈ ਸਿਹਤ,ਸਿੱਖਿਆ ਅਤੇ ਰੁਜ਼ਗਾਰ ਦੀਆਂ ਸਹੂਲਤਾਂ ਨਹੀਂ ਹਨ ਇਸੇ ਲਈ ਸਰਕਾਰ ਲੋਕ ਰੋਹ ਨੂੰ ਦਬਾਉਣ ਲਈ ਲੌਕਡਾਉਨ ਦਾ ਸਹਾਰਾ ਲੈ ਰਹੀ ਹੈ| ਪਰ ਲੋਕ ਅਜਿਹੇ ਸਿਆਸੀ ਲੌਕਡੌਨ ਦਾ ਵਿਰੋਧ ਕਰਨਗੇ ਅਤੇ 19 ਮਈ ਨੂੰ ਮੋਤੀ ਮਹਿਲ ਦਾ ਦੁਬਾਰਾ ਘਿਰਾਓ ਕਰਨਗੇ|
ਇਸ ਮੌਕੇ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਬੁਲਾਰੇ ਗੋਰਾ ਢਿਲਵਾਂ ਅਤੇ ਸੁਖਪ੍ਰੀਤ ਮੌੜ ਨੇ ਕਿਹਾ ਕਿ ਸਰਕਾਰ ਇਸ ਤਰ੍ਹਾਂ ਤਾਲਾਬੰਦੀ ਕਰਕੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀ ਹੈ ਜੇਕਰ ਇਸੇ ਤਰ੍ਹਾਂ ਸਰਕਾਰ ਦੇ ਰਵੱਈਆ ਲੋਕ ਵਿਰੋਧੀ ਰਿਹਾ ਤਾਂ ਲੋਕਾਂ ਵੱਲੋਂ ਇਸ ਦਾ ਡਟ ਕਿ ਵਿਰੋਧ ਕੀਤਾ ਜਾਵੇਗਾ|
ਇਸ ਮੌਕੇ ਅਰਸ਼ ਫ਼ਰੀਦਕੋਟ, ਕਿਰਨ ਬਾਲਾ, ਰੂਬੀ ਕੋਟਕਪੂਰਾ, ਸੁਖਜੀਤ ਹਰੀਕੇ, ਅਮਰਦਾਸ, ਜਗਤਾਰ ਕਾਨਿਆਵਾਲੀ, ਗਗਨ ਸੰਧਵਾਂ,ਗੁਰਪ੍ਰੀਤ ਵਾਂਦਰ, ਮਨਜੀਤ ਮੌੜ, ਰਾਜਵੀਰ ਮੱਤਾ ਆਦਿ ਸਾਥੀ ਹਾਜ਼ਰ ਸਨ|