ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਤੇ ਪਟਿਆਲਾ ਪੁਲਸ ਨੇ ਕੱਸਿਆ ਸ਼ਿਕੰਜਾ ਦਰਜਨਾਂ ਵਿਅਕਤੀਆਂ ਤੇ ਕੀਤੇ ਮੁਕੱਦਮੇ ਦਰਜ
ਬਲਵਿੰਦਰਪਾਲ , ਰਿਚਾ ਨਾਗਪਾਲ, ਪਟਿਆਲਾ 9 ਮਈ 2021
ਪਟਿਆਲਾ ਪੁਲਿਸ ਨੇ ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਦੁਕਾਨਦਾਰਾਂ ਅਤੇ ਬਿਨਾਂ ਕੰਮ ਤੋਂ ਬਾਹਰ ਘੁੰਮ ਰਹੇ ਲੋਕ ਮੁਕੱਦਮੇ ਦਰਜ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਦਰਜਨਾਂ ਵਿਅਕਤੀਆਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਵੱਖm ਵੱਖ ਥਾਵਾਂ ਤੇ ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮ ਮੁਤਾਬਕ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਬਿਨਾਂ ਵਜ੍ਹਾ ਤੋਂ ਬਾਜ਼ਾਰਾਂ ਅਤੇ ਸੜਕਾਂ ਵਿੱਚ ਘੁੰਮਣ ਵਾਲੇ ਲੋਕਾਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ । ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਕਰਫਿਊ ਨਾਈਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਲਗਪਗ ਅਠਾਰਾਂ ਕਰਿਆਨੇ ਦੀਆਂ ਦੁਕਾਨਾਂ ਜੋ ਦੁਕਾਨਾਂ ਦੇ ਮਾਲਕ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੁਕਾਨਾਂ ਖੋਲ੍ਹੀ ਬੈਠੇ ਸਨ । ਉਨ੍ਹਾਂ ਤੇ ਮੁਕੱਦਮੇ ਦਰਜ ਕੀਤੇ ਹਨ ।
ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਕੋਰੋਨਾ ਵਾਇਰਸ ਦੀ ਰੋਕਥਾਮ ਸੰਬੰਧੀ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਨਾਈਟ ਕਰਫਿਊ ਦੇ ਸੰਬੰਧ ਵਿਚ ਧਾਰਾ 188,269,270,283 IPC, Sec 51 Disaster Management Act, Sec 3 Epidemic Diseases Act 1897 ਤਹਿਤ ਇਕਬਾਲ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਗਲੀ ਨੰ. 31 ਆਨੰਦ ਨਗਰ-ਬੀ ਪਟਿ, ਜਗਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਕਾਨ ਨੰ. 20 ਸਨੋਰੀ ਅੱਡਾ ਪਟਿ,ਵਿਨੋਦ ਕੁਮਾਰ ਪੁੱਤਰ ਬੰਸੀ ਲਾਲ ਵਾਸੀ ਕਿਰਾਏਦਾਰ ਸੁਖਰਾਮ ਕਲੋਨੀ ਪਟਿ,ਅਸ਼ੋਕ ਕਰਿਆਨਾ ਸਟੋਰ ਦੇ ਨਾ-ਮਾਲੂਮ ਮਾਲਕ, ਅੰਗਦ ਕੁਮਾਰ ਪੁੱਤਰ ਰਜੇਸ਼ਵਰ ਦਾਸ ਵਾਸੀ ਮਕਾਨ ਨੰ. 28 ਗੁਲਮੇਹਰ ਕਲੋਨੀ ਰਾਜਪੁਰਾ ਟਾਊਨ ਥਾਣਾ ਖੇੜੀ ਗੰਢਿਆ,ਹਰਜਿੰਦਰ ਸਿੰਘ ਪੁੱਤਰ ਭਗਤੂ ਰਾਮ ਵਾਸੀ ਪਿੰਡ ਮਾਜਰੀ ਅਕਾਲੀਆ ਥਾਣਾ ਅਨਾਜ ਮੰਡੀ ਪਟਿ., ਗੁਰਦੇਵ ਸਿੰਘ ਪੁੱਤਰ ਭਜਨ ਸਿੰਘ ਵਾਸੀ ਮਕਾਨ ਨੰ. 278, ਵਾਰਡ ਨੰ. 11 ਮੁਹੱਲਾ ਪਠਾਣ ਵਾਲਾ ਸਨੋਰ, ਹਰਦੀਪ ਸਿੰਘ ਪੁੱਤਰ ਬਲਰਾਮ ਸਿੰਘ ਵਾਸੀ ਪਿੰਡ ਸਮਸਪੁਰ ਥਾਣਾ ਘਨੋਰ, ਰਾਮਪਾਲ ਪੁੱਤਰ ਨਛੱਤਰ ਸਿੰਘ ਵਾਸੀ ਜੰਡਮੰਗੋਲੀ ਥਾਣਾ ਘਨੋਰ, ਸ਼ੇਰ ਸਿੰਘ ਪੁੱਤਰ ਜੈਪਾਲ ਸਿੰਘ ਵਾਸੀ ਲੋਟਨੀ ਜਿਲਾ ਕਰੁਕਸ਼ੇਤਰ ਹਰਿਆਣਾ, ਗੁਰਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਰਾਏਪੁਰ ਥਾਣਾ ਘਨੋਰ ਸਮੇਤ ਦਰਜਨਾਂ ਵਿਅਕਤੀਆਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ ।
ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਓ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਨਹਿਰ ਪੁਲ ਘਨੋਰ ਮੋਜੂਦ ਸੀ, ਜੋ ਸਮਾ 01.30 ਏ.ਐਮ ਪਰ ਇਤਲਾਹ ਮਿਲੀ ਕਿ ਦੋਸ਼ੀਆਨ ਹਰਦੀਪ ਸਿੰਘ ਅਤੇ ਰਾਮਪਾਲ ਪਿੰਡ ਸਮਸਪੁਰ ਵਿਖੇ ਮਸ਼ੀਨ ਤੇ ਟਿੱਪਰ ਨਾਲ ਬਿਨ੍ਹਾ ਮੰਨਜੂਰੀ ਤੋ ਨਾਜਾਇਜ਼ ਮਾਇਨਿੰਗ ਕਰ ਰਹੇ ਹਨ, ਜੋ ਰੇਡ ਕਰਨ ਪਰ ਡਰਾਇਵਰ ਸ਼ੇਰ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਇੱਕ JCB ਅਤੇ ਇੱਕ ਟਿੱਪਰ ਨੰ. HR-45V-2375 ਬ੍ਰਾਮਦ ਹੋਏ।