ਮਹਿਲ ਕਲਾਂ ਦੇ ਸੀ ਐਚ ਸੀ ਹਸਪਤਾਲ ਚ ਚੱਲ ਰਿਹਾ 6 ਮਰੀਜ਼ਾਂ ਦਾ ਇਲਾਜ- ਡਾ ਜਸਵੀਰ ਸਿੰਘ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ, 8 ਮਈ 2021
ਸਬ-ਡਵੀਜ਼ਨ ਮਹਿਲ ਕਲਾਂ (ਬਰਨਾਲਾ) ‘ਚ ਕੋਰੋਨਾ ਵਾਇਰਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕਾ ਵਿਚੋਂ ਪਿੰਡ ਸਹਿਜੜਾ ਨਾਲ ਸਬੰਧਿਤ ਔਰਤ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਜੇਰੇ ਇਲਾਜ ਸੀ। ਦੂਸਰੀ 60 ਸਾਲਾ ਔਰਤ ਪਿੰਡ ਮਹਿਲ ਖ਼ੁਰਦ ਨਾਲ ਸਬੰਧਿਤ ਹੈ, ਜੋ ਅਪੋਲੋ ਹਸਪਤਾਲ, ਲੁਧਿਆਣਾ ‘ਚ ਅਤੇ ਤੀਸਰੀ ਮੌਤ ਪਿੰਡ ਅਮਲਾ ਸਿੰਘ ਵਾਲਾ ਨਾਲ ਸਬੰਧਿਤ ਹੈ, ਇਸ ਮਰੀਜ਼ ਦਾ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਇਲਾਜ ਚੱਲ ਰਿਹਾ ਸੀ। ਸੀਨੀਅਰ ਮੈਡੀਕਲ ਅਫ਼ਸਰ ਨੇ ਇਨ੍ਹਾਂ ਤਿੰਨਾ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੀ ਐੱਚ ਸੀ ਹਸਪਤਾਲ ਮਹਿਲ ਕਲਾਂ ਦੇ ਸੀ ਐਚ ਸੀ ਮਹਿਲ ਕਲਾਂ ਦੇ ਐੱਸ ਆਈ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਅਮਲਾ ਸਿੰਘ ਵਾਲਾ ਦੇ ਮਰੀਜ਼ ਦਾ ਅੰਤਿਮ ਸੰਸਕਾਰ ਬਰਨਾਲਾ ਦੀ ਡਾਕਟਰੀ ਟੀਮ ਵੱਲੋਂ ਅਤੇ ਪਿੰਡ ਮਹਿਲ ਖੁਰਦ ਅਤੇ ਸਹਿਜੜਾ ਦੇ ਮਰੀਜ਼ਾਂ ਦਾ ਸੰਸਕਾਰ ਮਹਿਲ ਕਲਾਂ ਦੀ ਆਰ ਆਰ ਟੀ ਡਾਕਟਰੀ ਟੀਮ ਚ ਸਾਮਲ ਐਸ ਆਈ ਗੁਰਦਰਸਨ ਸਿੰਘ, ਗੁਰਮੇਲ ਸਿੰਘ, ਗੁਰਮੇਲ ਸਿੰਘ ਕੁਰੜ, ਗੁਰਮੇਲ ਸਿੰਘ ਚੰਨਣਵਾਲ, ਸੁਖਵਿੰਦਰ ਸਿੰਘ , ਗੁਰਮੇਲ ਸਿੰਘ ਕਲਾਲਾ ਸਪਰੇਅ ਮੈਨ ਹੈਪੀ ਦੀ ਹਾਜਰੀ ਚ ਪਰਿਵਾਰ ਨੂੰ ਪੀ ਪੀ ਟੀ ਕਿੱਟਾਂ ਪਵਾ ਕੇ ਕੀਤਾ ਗਿਆ। ਡਾ ਜਸਵੀਰ ਸਿੰਘ ਨੇ ਦੱਸਿਆ ਕਿ ਸੀ ਐਚ ਸੀ ਹਸਪਤਾਲ ਮਹਿਲ ਕਲਾਂ ਚ ਪਿੰਡ ਸਹਿਜੜਾ 2 ਮਰੀਜ਼ਾਂ, ਪਿੰਡ ਚੁਹਾਣਕੇ ਕਲਾਂ ਦੇ 2 ,ਪਿੰਡ ਸਹੌਰ ਦੇ 2 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਥਾਨਕ ਕਸਬੇ ਦੇ 1ਮਰੀਜ ਦਾ ਇਲਾਜ ਘਰ ਵਿੱਚ ਚੱਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਹੁਣ ਬਹੁਤ ਹੀ ਤੇਜੀ ਨਾਲ ਵਧ ਰਿਹਾ ਹੈ। ਇਸ ਲੋੜ ਪੈਣ ਤੇ ਘਰਾਂ ਚੋ ਬਾਹਰ ਨਿਕਲਣਾ ਚਾਹੀਦਾ ਹੈ। ਅਤੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ