Skip to content
- Home
- ”ਅੱਜ ” ਹਾਈਕੋਰਟ ‘ਚ ਗੂੰਜਿਆ , ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦਾ ਮੁੱਦਾ
Advertisement
ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੂੰ ਦਿੱਤਾ ਹੁਕਮ, 2 ਹਫਤਿਆਂ ਵਿੱਚ ਕਰੋ ਸ਼ਕਾਇਤ ਦਾ ਫੈਸਲਾ
ਹਰਿੰਦਰ ਨਿੱਕਾ , ਬਰਨਾਲਾ 29 ਅਪ੍ਰੈਲ 2021
ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ 15 ਅਪ੍ਰੈਲ ਨੂੰ ਹੋਈ ਚੋਣ ਦੌਰਾਨ ਗੜਬੜੀਆਂ ਦੇ ਦੋਸ਼ ਨੂੰ ਹਾਈਕੋਰਟ ਨੇ ਕਾਫੀ ਗੰਭੀਰਤਾ ਨਾਲ ਲਿਆ ਹੈ। 2 ਜੱਜਾਂ ਦੇ ਬੈਂਚ ਨੇ ਅੱਜ ਪੰਜਾਬ ਐਂਡ ਹਾਈਕੋਰਟ ਵਿੱਚ ਕੌਂਸਲਰ ਪਰਮਜੀਤ ਸਿੰਘ ਅਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ ਤੇ ਹੋਈ ਸੁਣਵਾਈ ਤੋਂ ਬਾਅਦ ਕਿਹਾ ਕਿ ਚੋਣ ਦੌਰਾਨ ਬੇਨਿਯਮੀਆਂ ਦੀ ਸ਼ਕਾਇਤ ਦਾ ਕਾਫੀ ਗੰਭੀਰ ਮਾਮਲਾ ਹੈ।
ਮਾਨਯੋਗ ਜਸਟਿਸ ਅਜੇ ਤਿਵਾੜੀ ਅਤੇ ਮਾਨਯੋਗ ਜਸਟਿਸ ਰਾਜੇਸ਼ ਭਾਰਦਵਾਜ਼ ਨੇ ਮਾਮਲੇ ਦੀ ਸੁਣਵਾਈ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਨੂੰ ਹੁਕਮ ਦਿੱਤਾ ਕਿ ਉਹ ਨਗਰ ਕੌਂਸਲ ਦੇ ਕੁੱਲ 31 ਕੌਂਸਲਰਾਂ ਵਿੱਚੋਂ 18 ਕੌਂਸਲਰਾਂ ਵੱਲੋਂ ਦਾਇਰ ਕੀਤੀ ਪਟੀਸ਼ਨ ਵਿੱਚ ਕੀਤੀ ਸ਼ਕਾਇਤ ਨੂੰ ਗੰਭੀਰਤਾ ਨਾਲ ਲੈਂਦਿਆ ਹੁਕਮ ਜਾਰੀ ਹੋਣ ਤੋਂ 2 ਹਫਤਿਆਂ ਦੇ ਵਿੱਚ ਵਿੱਚ ਕੌਂਸਲਰਾਂ ਦੀ ਸ਼ਕਾਇਤ ਦਾ ਦੂਜੀ ਧਿਰ ਨੂੰ ਵੀ ਸੁਣ ਕੇ ਫੈਸਲਾ ਕਰਨ। ਹਾਈਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਅਤੇ ਤੁਰੰਤ ਹੀ ਸ੍ਰੀ ਸਰੀਸ਼ ਗੁਪਤਾ , ਸੀਨੀਅਰ ਡਿਪਟੀ ਐਡਵੋਕੇਟ ਜਰਨਲ ਪੰਜਾਬ ਨੇ ਨੋਟਿਸ ਰਿਸੀਵ ਵੀ ਕਰ ਲਿਆ।
ਹਾਈਕੋਰਟ ਨੇ ਪਟੀਸ਼ਨਰ ਕੌਂਸਲਰਾਂ ਨੂੰ ਵੀ ਤਾਕੀਦ ਕੀਤੀ ਕਿ ਉਹ 5 ਮਈ 2021 ਨੂੰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਕੋਲ ਪੇਸ਼ ਹੋ ਕੇ ਆਪਣਾ ਪੱਖ ਰੱਖਣ। ਹਾਈਕੋਰਟ ਵਿੱਚ ਪਟੀਸ਼ਨਰ ਧਿਰ ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਐਚ.ਸੀ. ਅਰੋੜਾ ਅਤੇ ਐਡਵੋਕੇਟ ਸੁਨੈਣਾ ਨੇ ਅਦਾਲਤ ਨੂੰ ਬਾ – ਦਲੀਲ ਦੱਸਿਆ ਕਿ ਨਗਰ ਕੌਂਸਲ ਦੀ ਚੋਣ ਨੂੰ ਸਬੰਧਿਤ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਨੂੰ ਹਾਈਜੈਕ ਕਰ ਲਿਆ ਸੀ। ਜਿਸ ਕਾਰਣ ਬਹੁਗਿਣਤੀ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰਕੇ ਘੱਟਗਿਣਤੀ ਕੌਂਸਲਰਾਂ ਵੱਲੋਂ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਪ੍ਰਧਾਨ ਅਤੇ ਨਰਿੰਦਰ ਗਰਗ ਨੀਟਾ ਨੂੰ ਮੀਤ ਪ੍ਰਧਾਨ ਚੁਣ ਦਿੱਤਾ ਗਿਆ ਸੀ।
Advertisement
Advertisement
Advertisement
Advertisement
Advertisement
error: Content is protected !!