ਪਹਿਲੀ ਮਈ ਕੌਮਾਂਤਰੀ ਮਜਦੂਰ ਦਿਹਾੜਾ ਮਜਦੂਰ ਕਿਸਾਨ-ਮੁਲਾਜਮ ਸਾਂਝੇ ਤੌਰ’ਤੇ ਰੇਲਵੇ ਸਟੇਸ਼ਨ ਤੇ ਮਨਾਉਣਗੇ

Advertisement
Spread information

ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਜਿੰਨੇ ਕਿਸਾਨਾਂ(ਖੇਤੀ ਖੇਤਰ) ਲਈ ਮਾਰੂ ਹਨ, ਉਨੇ ਹੀ ਰੋਜ਼ ਕਮਾ ਕੇ ਖਾਣ ਵਾਲੇ ਮਜ਼ਦੂਰਾਂ ਦੇ ਵੀ ਵਿਰੋਧੀ ਹਨ

ਰਘਵੀਰ ਹੈਪੀ, ਬਰਨਾਲਾ  29 ਅਪ੍ਰੈਲ 2021 

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਤਿੰਨ ਖੇਤੀ ਕਾਨੂੰਨ,ਬਿਜਲੀ ਸੋਧ ਬਿਲ-2020 ਰੱਦ ਕਰਾਉਣ ਲਈ 211 ਤੋਂ ਲਗਤਾਰ ਚੱਲ ਰਿਹਾ ਕਿਸਾਨ/ਲੋਕ ਸੰਘਰਸ਼ ਬਾਦਸਤੂਰ ਜਾਰੀ ਹੈ। ਅੱਜ ਸਟੇਜ ਤੋਂ ਬੁਲਾਰੇ ਆਗੂਆਂ ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ, ਉਜਾਗਰ ਸਿੰਘ ਬੀਹਲਾ,ਮਨਜੀਤ ਰਾਜ, ਨਛੱਤਰ ਸਿੰਘ ਸਹੌਰ, ਗੁਰਨਾਮ ਸਿੰਘ ਠੀਕਰੀਵਾਲ, ਪੰਜਾਬ ਸਿੰਘ, ਦਰਸ਼ਨ ਸਿੰਘ, ਕਾਕਾ ਸਿੰਘ ਫਰਵਾਹੀ,ਚਰਨਜੀਤ ਕੌਰ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਜਿੰਨੇ ਕਿਸਾਨਾਂ(ਖੇਤੀ ਖੇਤਰ) ਲਈ ਮਾਰੂ ਹਨ, ਉਨੇ ਹੀ ਇਹ ਰੋਜ਼ ਕਮਾ ਕੇ ਖਾਣ ਵਾਲੇ ਮਜ਼ਦੂਰਾਂ ਦੇ ਵੀ ਵਿਰੋਧੀ ਹਨ। ਇਨ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਵਾਲੀਆਂ ਮੰਡੀਆਂ ਪੈਦਾ ਹੋਣਗੀਆਂ ਜਿਨ੍ਹਾਂ ਵਿੱਚ ਮਸ਼ੀਨਾਂ ਦੀ ਭਰਮਾਰ ਹੋਵੇਗੀ ਅਤੇ ਰੁਜ਼ਗਾਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਹਜ਼ਾਰਾਂ ਦੀ ਗਿਣਤੀ ਵਿੱਚ ਆੜਤੀਆਂ,ਰੇਹ,ਤੇਲ,ਬੀਜ ਵਾਲੀਆਂ ਦੁਕਾਨਾਂ ਸਮੇਤ ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰ ਦਿਹਾੜੀਦਾਰ, ਪੱਲੇਦਾਰ, ਰੇਹੜੀਆਂ ਫੜ੍ਹੀਆਂ ਵਾਲੇ ਅਤੇ ਚਾਹਾਂ ਦੇ ਖੋਖਿਆਂ ਵਾਲਿਆਂ ਹੱਥੋਂ ਰੁਜ਼ਗਾਰ ਖੋਹਿਆ ਜਾਵੇਗਾ। ਆੜ੍ਹਤੀਆਂ ਦੇ ਨਾਲ ਮੁਨੀਮੀ ਕਰਦੇ ਸੈਂਕੜੇ ਨੌਜਵਾਨ ਵਿਹਲੇ ਹੋ ਜਾਣਗੇ। ਆਧੁਨਿਕ ਮਸ਼ੀਨਾਂ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਲੈਣਗੀਆਂ। ਵੱਡੇ ਪੱਧਰ ’ਤੇ ਘਰੇਲੂ ਉਦਯੋਗ ਤਬਾਹ ਹੋ ਜਾਣਗੇ। ਖੇਤੀ ਸੁਧਾਰ ਦੇ ਨਾਮ ’ਤੇ ਪਾਸ ਕਾਨੂੰਨ ਅਨਾਜ ਭੰਡਾਰ ਕਰਨ ਦੀ ਖੁੱਲ੍ਹ ਦਿੰਦੇ ਹਨ ਜੋ ਕਿ ਛੋਟੀ ਕਿਸਾਨੀ ਜਾਂ ਮਜ਼ਦੂਰਾਂ ਲਈ ਬਹੁਤ ਵੱਡੀ ਚੁਣੌਤੀ ਹੈ। ਇਸ ਨਾਲ ਸਿੱਧੇ ਰੂਪ ਵਿੱਚ ਅਨਾਜ ਭੰਡਾਰਾਂ ਉੱਪਰ ਮੁਨਾਫਾਖੋਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ। ਕਾਰਪੋਰੇਟ ਘਰਾਣੇ ਸਸਤੀਆਂ ਕੀਮਤਾਂ ’ਤੇ ਖਰੀਦੇ ਅਨਾਜ ਨੂੰ ਮਨਭਾਉਂਦੇ ਦੁਗਣੇ-ਚੌਗਣੇ ਰੇਟਾਂ ਉੱਪਰ ਵੇਚਣਗੇ।ਮੱਧ ਵਰਗੀ ਲੋਕਾਂ ਖਾਸ ਕਰ ਮਜ਼ਦੂਰਾਂ ਲਈ ਇਨ੍ਹਾਂ ਹਾਲਾਤ ਵਿੱਚ ਖਾਣ ਜੋਗਾ ਅਨਾਜ ਪ੍ਰਾਪਤ ਕਰਨਾ ਵੀ ਬਹੁਤ ਵੱਡੀ ਗੱਲ ਹੋ ਜਾਵੇਗੀ। ਇਸ ਲਈ ਅਜੋਕੇ ਦੌਰ’ਚ ਸਾਂਝ ਦਾ ਘੇਰਾ ਕਿਸਾਨਾਂ ਤੋਂ ਅਗਾਂਹ ਤੋਰਨਾ ਸਮੇਂ ਦੀ ਬਹੁਤ ਵੱਡੀ ਅਣਸਰਦੀ ਲੋੜ ਹੈ। ਇਸੇ ਨੂੰ ਮੁਖਾਤਿਬ ਹੁੰਦਿਆਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਚੇਤ ਪਹਿਲਕਦਮੀ ਕਰਕੇ ਪਹਿਲੀ ਮਈ ਦਾ ਕੌਮਾਂਤਰੀ ਮਜਦੂਰ ਦਿਵਸ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਅੰਦਰ ਚੱਲਦੇ ਅਨੇਕਾਂ ਥਾਵਾਂ ਤੇ ਸੰਘਰਸ਼ੀ ਪਿੜਾਂ ਅੰਦਰ ਵਿਸ਼ਾਲ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਮਜਦੂਰ ਆਗੂ ਹੀ ਇਸ ਦਿਨ ਮੁੱਖ ਤੌਰ’ਤੇ ਸਟੇਜ ਦੀ ਕਮਾਂਡ ਸੰਭਾਲਗੇੇ। ਆਗੂਆਂ ਨੇ ਪਹਿਲੀ ਮਈ ਨੂੰ ਸਮੂਹ ਕਿਸਾਨਾਂ-ਮਜਦੂਰਾਂ-ਮੁਲਾਜਮਾਂ-ਨੌਜਵਾਨਾਂ ਨੂੰ ਇਸ ਦਿਨ ਆਪੋ ਆਪਣੇ ਝੰਡੇ ਝੁਲਾਕੇ 12 ਵਜੇ ਰੇਲਵੇ ਸਟੇਸ਼ਨ ਬਰਨਾਲਾ ਪੁੱਜਣ ਦੀ ਅਪੀਲ ਕੀਤੀ। 2 ਵਜੇ ਰੇਲਵੇ ਸਟੇਸ਼ਨ ਤੋਂ ਭਗਤ ਸਿੰਘ ਚੌਂਕ ਤੱਕ ਵਿਸ਼ਾਲ ਮਾਰਚ ਵਿੱਚ ਕਾਫਲੇ ਬੰਨ੍ਹਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।

 

Advertisement
Advertisement
Advertisement
Advertisement
Advertisement
error: Content is protected !!