ਮਿਡਲ ਸਕੂਲਾਂ ਚੋਂ ਪੀ. ਟੀ. ਆਈ. ਅਧਿਆਪਕਾਂ ਦੀਆਂ ਅਸਾਮੀਆਂ ਚੁੱਕਣ ਦੀ ਨੀਤੀ ਖ਼ਿਲਾਫ਼ ਰੋਸ ਪ੍ਰਦਰਸ਼ਨ

Advertisement
Spread information

ਪ੍ਰਾਇਮਰੀ ਸਕੂਲ ਪੱਧਰ ‘ਤੇ ਪੀ.ਟੀ.ਆਈ. ਅਧਿਆਪਕਾਂ ਦੀ ਨਵੀਂ ਭਰਤੀ ਕੀਤੀ ਜਾਵੇ: ਡੀ.ਟੀ.ਐੱਫ.


ਹਰਪ੍ਰੀਤ ਕੌਰ,  ਸੰਗਰੂਰ, 1 ਅਪ੍ਰੈਲ 2021

          ਮਿਡਲ ਸਕੂਲਾਂ ਚੋਂ ਪੀ ਟੀ ਆਈ ਅਧਿਆਪਕਾਂ ਨੂੰ ਸਮੇਤ ਪੋਸਟਾਂ ਬੀ. ਪੀ. ਈ. ਓ. ਦਫ਼ਤਰਾਂ ’ਚ ਦੇਣ ਦੀ ਨੀਤੀ ਖਿਲਾਫ਼ ਸਖ਼ਤ ਰੋਸ਼ ਪ੍ਰਗਟ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਬਦਲੀਆਂ ਦੀ ਆੜ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਅਸਾਮੀਆਂ ਖਤਮ ਕਰਨ ਤੇ ਇੱਕ ਤੋਂ ਬਾਅਦ ਇੱਕ ਸਿੱਖਿਆ ਅਤੇ ਅਧਿਆਪਕ ਵਿਰੋਧੀ ਫ਼ੈਸਲੇ ਲਾਗੂ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਚ ਪ੍ਰਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ‘ਚ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਮਿਡਲ ਸਕੂਲਾਂ ਦੀਆਂ ਅਸਾਮੀਆਂ ਨੂੰ ਸੈਕੰਡਰੀ ਸਕੂਲਾਂ ਦੀਆਂ ਅਸਾਮੀਆਂ ‘ਚ ਸ਼ਾਮਲ ਕਰਕੇ ਹਜ਼ਾਰਾਂ ਪੋਸਟਾਂ ਦੀ ਛਾਂਟੀ ਕਰਨ ਤੇ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।

Advertisement

         ਮਿਡਲ ਸਕੂਲਾਂ ਵਿੱਚੋਂ ਪੀ.ਟੀ.ਆਈਜ਼ ਅਧਿਆਪਕਾਂ ਦੀਆਂ 228 ਅਸਾਮੀਆਂ ਨੂੰ ਧੱਕੇ ਨਾਲ ਬਲਾਕ ਪ੍ਰਾਇਮਰੀ ਦਫ਼ਤਰਾਂ ਵਿੱਚ ਸ਼ਿਫਟ ਕੀਤਾ ਜਾ ਰਿਹਾ, ਈ-ਪੰਜਾਬ ਤੇ ਸਕੂਲਾਂ ‘ਚ ਮੌਜੂਦ ਹਜ਼ਾਰਾਂ ਮੰਨਜ਼ੂਰਸ਼ੁਦਾ ਅਸਾਮੀਆਂ ਨੂੰ ਭੇਤਭਰੇ ਢੰਗ ਨਾਲ ਕੱਟ ਲਾ ਕੇ ਖਤਮ ਕੀਤਾ ਜਾ ਰਿਹਾ ਹੈ। ਤਰੱਕੀ ਕੋਟੇ ਨੂੰ ਖੋਰਾ ਲਾ ਕੇ ਪੈਂਡਿੰਗ ਤਰੱਕੀਆਂ ਨੂੰ ਮੁਕੰਮਲ ਨਾ ਕਰਨ ਵਰਗੇ ਮਾਰੂ ਫੈਸਲਿਆਂ ਨਾਲ ਅਧਿਆਪਕ ਵਰਗ ਅੰਦਰ ਬੇਚੈਨੀ ਅਤੇ ਰੋਸ ਦਾ ਆਲਮ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵੱਲੋਂ ਪ੍ਰਾਇਮਰੀ ਪੱਧਰ ਤੇ ਹਰ ਇੱਕ ਸਕੂਲ ਵਿੱਚ ਪੀ. ਟੀ. ਆਈ. ਅਧਿਆਪਕਾਂ ਦੀ ਪੱਕੀ ਪੋਸਟ ਦਿੱਤੀ ਜਾਵੇ, ਮਿਡਲ ਸਕੂਲਾਂ ਵਿੱਚੋਂ ਪੋਸਟ ਚੱਕਣ ਦੀ ਨੀਤੀ ਵਾਪਸ ਲਈ ਜਾਵੇ, ਵਿਭਾਗ ਵੱਲੋਂ ਮਿਡਲ ਸਕੂਲਾਂ ਵਿੱਚ ਹਰੇਕ ਵਿਸ਼ੇ ਦੀ ਅਸਾਮੀ ਦਿੱਤੀ ਜਾਵੇ, ਪੀਟੀਆਈ ਅਧਿਆਪਕਾਂ ਨੂੰ ਸ਼ਿਫਟ ਕਰਨ ਦਾ ਪੱਤਰ ਵਾਪਸ ਲਿਆ ਜਾਵੇ, ‘ਖੇਡੇ ਪੰਜਾਬ ਵਧੇ ਪੰਜਾਬ’ ਨੀਤੀ ਤਹਿਤ ਸਰਕਾਰ ਨੂੰ ਹਰ ਇੱਕ ਪ੍ਰਾਇਮਰੀ ਸਕੂਲ ਵਿੱਚ ਪੀ.ਟੀ.ਆਈ. ਅਧਿਆਪਕ ਦੀ ਨਵੀਂ ਪੋਸਟ ਮਨਜ਼ੂਰ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਬਚਪਨ ਤੋਂ ਹੀ ਖੇਡਾਂ ਨਾਲ ਜੁੜ ਕੇ ਪੰਜਾਬ ਅਤੇ ਭਾਰਤ ਦਾ ਨਾਂਅ ਖੇਡਾਂ ਦੇ ਖੇਤਰ ਵਿਚ ਰੋਸ਼ਨ ਕਰਨ ਦੇ ਯੋਗ ਹੋ ਸਕਣ।

           ਪ੍ਰਾਇਮਰੀ ਸਕੂਲਾਂ ਸਮੇਤ ਹਰੇਕ ਸਕੂਲ ਵਿੱਚ ਖੇਡ ਅਧਿਆਪਕ ਦੀ ਨਿਯੁਕਤੀ ਪੱਕੇ ਤੌਰ ਤੇ ਕੀਤੀ ਜਾਵੇ, ਇਸ ਲਈ ਨਵੀਆਂ ਪੋਸਟਾਂ ਮਨਜ਼ੂਰ ਕਰ ਕੇ ਜਲਦੀ ਤੋਂ ਜਲਦੀ ਭਰਤੀ ਦਾ ਇਸ਼ਤਿਹਾਰ ਕੱਢਿਆ ਜਾਵੇ ਤਾਂ ਜੋ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਫਿਰ ਰਹੇ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਖੇਡ ਅਧਿਆਪਕ ਮਿਲ ਸਕਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀ ਜਾਣ, ਹਰੇਕ ਪੱਧਰ ਦੀਆਂ ਵਿਭਾਗੀ ਤਰੱਕੀਆਂ ਤੁਰੰਤ ਕੀਤੀਆਂ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ, ਵਿਕਰਮਜੀਤ ਮਲੇਰਕੋਟਲਾ, ਅਮਨ ਵਿਸ਼ਿਸਟ, ਕਰਮਜੀਤ ਨਦਾਮਪੁਰ, ਸੁਖਪਾਲ ਸਫੀਪੁਰ, ਗੌਰਵਜੀਤ ਸਿੰਘ, ਗੁਰਜੰਟ ਲਹਿਲ, ਸੁਖਵਿੰਦਰ ਸੁੱਖ, ਕਮਲ ਘੋੜੇਨਾਬ, ਸੁਖਵੀਰ ਖਨੌਰੀ, ਗੁਰਦੀਪ ਚੀਮਾ, ਦੀਨਾ ਨਾਥ, ਮੱਖਣ ਸੇਖੂਵਾਸ, ਦਲਜੀਤ ਸਫ਼ੀਪੁਰ, ਸੁਖਵਿੰਦਰ ਗਿਰ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!