ਰਘਬੀਰ ਹੈਪੀ ਬਰਨਾਲਾ 1 ਅਪ੍ਰੈਲ 2021
ਨਸ਼ਿਆਂ ਦਾ ਨਾਸ਼ ਅਤੇ ਸਮੱਗਲਰਾਂ ਦੀ ਨਕੇਲ ਕੱਸਣ ਲਈ ਸੀਆਈਏ ਸਟਾਫ ਬਰਨਾਲਾ ਵੱਲੋਂ ਐਸ.ਐਸ.ਪੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਤੇ ਵਿੱਢੀ ਮੁਹਿੰਮ ਨੂੰ ਉਦੋਂ ਹੋਰ ਬਲ ਮਿਲਿਆ, ਜਦੋਂ ਪੁਲਿਸ ਪਾਰਟੀ ਨੇ 3 ਸਮੱਗਲਰਾਂ ਨੂੰ 2 ਲੱਖ 2 ਹਜਾਰ ਨਸ਼ੀਲੀਆਂ ਗੋਲੀਆਂ,16 ਲੱਖ ਰੁਪਏ ਦੀ ਡਰੱਗ ਮਨੀ ਅਤੇ 2 ਕਾਰਾਂ ਸਣੇ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਐਸ ਐਸ ਪੀ ਸੰਦੀਪ ਗੋਇਲ ਨੇ ਦੱਸਿਆ ਕਿ 30 ਮਾਰਚ ਨੂੰ ਇੰਸਪੈਕਟਰ ਬਲਜੀਤ ਸਿੰਘ , ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਨੂੰ ਮਿਲੀ ਖੁਫੀਆ ਇਤਲਾਹ ਉੱਤੇ ਰਾਜੂ ਸਿੰਘ ਉਰਫ ਰਾਜਾ ਪੁੱਤਰ ਜਰਨੈਲ ਸਿੰਘ ਵਾਸੀ ਨੇੜੇ ਗੁਰੂਦੁਆਰਾ ਸਾਹਿਬ ਤਰਖਾਣ ਮਾਜਰਾ, ਨੇਕ ਸਿੰਘ ਪੁੱਤਰ ਬੰਤ ਸਿੰਘ ਵਾਸੀ ਦਲਾਵਰਪੁਰ ਅਤੇ ਮੇਜਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਿਜਲਪੁਰ ਦੇ ਖਿਲਾਫ ਮੁਕੱਦਮਾ ਨੰਬਰ 15 ਮਿਤੀ 30-03-2021 ਅ/ਧ 22,25,29/61/85 ND&PS ACT, 473 IPC ਥਾਣਾ ਠੁਲੀਵਾਲ ਵਿਖੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਉਸੇ ਹੀ ਦਿਨ ਪੁਲਿਸ ਪਾਰਟੀ ਨੇ ਦੋਸ਼ੀ ਮੇਜਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਿਜਲਪੁਰ ਅਤੇ ਨੇਕ ਸਿੰਘ ਪੁੱਤਰ ਬੰਤ ਸਿੰਘ ਵਾਸੀ ਦਲਾਵਰਪੁਰ ਨੂੰ ਕਰਮਗੜ੍ਹ ਤੋਂ ਨੰਗਲ ਨੂੰ ਜਾਂਦੇ ਰਸਤੇ ਤੋਂ ਵਰਨਾ ਕਾਰ ਨੰਬਰ PB 29 w 2312 ਵਿੱਚੋਂ ਨਸ਼ੀਲੀਆ ਗੋਲੀਆਂ ਸਮੇਤ ਕਾਬੂ ਕੀਤਾ ਗਿਆ । ਜਦੋਂ ਕਿ ਦੋਸ਼ੀ ਰਾਜੂ ਸਿੰਘ ਨੂੰ ਪੁਲਿਸ ਪਾਰਟੀ ਵੱਲੋਂ ਅੱਜ ਗ੍ਰਿਫਤਾਰ ਕੀਤਾ ਗਿਆ। ਸ੍ਰੀ ਗੋਇਲ ਨੇ ਦੱਸਿਆ ਕਿ ਦੋਸ਼ੀ ਰਾਜੂ ਸਿੰਘ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਉਸਦੀ ਆਈ -20 वात ठंघत PB-11-CN- 0909 ਵਿੱਚੋਂ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਬ੍ਰਾਮਦ ਕੀਤੀ ਗਈ।
ਦੋਸ਼ੀਆਂ ਪਾਸੋਂ ਹੋਈ ਬਰਾਮਦਗੀ ਦਾ ਵੇਰਵਾ:-
•02 ਕਾਰਾਂ, (ਨੰਬਰ PB 29 W 2312 ਮਾਰਕਾ ਵਰਨਾ ਅਤੇ ਕਾਰ ਨੰਬਰ PB-11-CN-0909 ਮਾਰਕਾ i-20)
2 ਲੱਖ 2000 ਨਸ਼ੀਲੀਆਂ ਗੋਲੀਆਂ
16 ਲੱਖ ਰੁਪਏ ਡਰੱਗ ਮਨੀ।
ਐਸ ਐਸ ਪੀ ਗੋਇਲ ਨੇ ਦਾਅਵਾ ਕੀਤਾ ਕਿ ਗਿਰਫ਼ਤਾਰ ਦੋਸ਼ੀਆ ਦੀ ਪੁੱਛ-ਗਿੱਛ ਤੋਂਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਰਾਜੂ ਸਿੰਘ ਅਤੇ ਨੇਕ ਸਿੰਘ ਖਿਲਾਫ ਪਹਿਲਾਂ ਦਰਜ ਮੁਕੱਦਮੇ :-
ਰਾਜੂ ਸਿੰਘ ਉਰਫ ਰਾਜਾ ਪੁੱਤਰ ਜਰਨੈਲ ਸਿੰਘ ਵਾਸੀ ਨੇੜੇ ਗੁਰੂਦੁਆਰਾ ਸਾਹਿਬ, ਤਰਖਾਣ ਮਾਜਰਾ
1. ਮੁਕੱਦਮਾ ਨੰਬਰ 211/2019 ਅ/ਧ 21,22/61 /85 ਐਨ.ਡੀ.ਪੀ.ਐਸ. ਐਕਟ ਥਾਣਾ ਭਵਾਨੀਗੜ੍ਹ (ਇਸ ਕੇਸ ਵਿੱਚ ਭਗੌੜਾ ਹੈ)
2. ਮੁਕੱਦਮਾ ਨੰਬਰ 222 ਮਿਤੀ 18/06/2020 / 22,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਧੂਰੀ।
ਨੇਕ ਸਿੰਘ ਪੁੱਤਰ ਬੰਤ ਸਿੰਘ ਵਾਸੀ ਦਲਾਵਰਪੁਰ
1. ਮੁਕੱਦਮਾ ਨੰਬਰ 130 ਮਿਤੀ 02/06/2019 ਅਧੀਨ ਜੁਰਮ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਹਿੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ।