ਨਗਰ ਕੌਂਸਲ ਬਰਨਾਲਾ ਨੂੰ ਮਿਲਿਆ ਓਡੀਐਡ ਪਲੱਸ ਪਲੱਸ ਦਾ ਦਰਜਾ

Advertisement
Spread information

ਕੇਂਦਰੀ ਟੀਮ ਵੱਲੋਂ ਕੀਤੀ ਗਈ ਸੀ ਸੈਨੀਟੇਸ਼ਨ ਉਪਰਾਲਿਆਂ ਦੀ ਚੈਕਿੰਗ

ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਦੇ ਕਦਮਾਂ ਦੀ ਸ਼ਲਾਘਾ


ਹਰਿੰਦਰ ਨਿੱਕਾ , ਬਰਨਾਲਾ, 23 ਫਰਵਰੀ 2021
ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਗਰ ਕੌਂਸਲ ਬਰਨਾਲਾ ਨੂੰ ਖੁੱਲੇ ’ਚ ਪਖਾਨਾ ਮੁਕਤ ਐਲਾਨਦਿਆਂ ਓਡੀਐਫ ਪਲੱਸ ਪਲੱਸ ਦਾ ਦਰਜਾ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ  ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਨਗਰ ਕੌਂਸਲ ਬਰਨਾਲਾ ਵੱਲੋਂ ਬਰਨਾਲਾ ਸ਼ਹਿਰ ਨੂੰ ਸਾਫ-ਸੁੱਥਰਾ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਨੂੰ ਪਿਛਲੇ ਸਾਲ ਓਡੀਐਫ ਪਲੱਸ ਦਾ ਦਰਜਾ ਮਿਲਿਆ ਸੀ ਅਤੇ ਇਸ ਵਾਰ ਓਡੀਐਫ ਪਲੱਸ ਪਲੱਸ ਦਾ ਦਰਜਾ ਦਿੱਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸਡੀਐਮ ਵਰਜੀਤ ਵਾਲੀਆ ਨੇ ਦੱਸਿਆ ਕਿ ਕੇਂਦਰੀ ਟੀਮ ਵੱਲੋਂ ਜਨਵਰੀ ਅੰਤ ’ਚ ਅਚਨਚੇਤ ਚੈਕਿੰਗ ਕੀਤੀ ਗਈ ਸੀ, ਜਿਸ ਮਗਰੋਂ ਜਲ ਸ਼ਕਤੀ ਮੰਤਰਾਲੇ ਵੱਲੋਂ ਨਗਰ ਕੌਂਸਲ ਬਰਨਾਲਾ ਨੂੰ ਨਿਰਧਾਰਿਤ ਪੈਮਾਨਿਆਂ ’ਤੇ ਖਰਾ ਉਤਰਨ ’ਤੇ ਓਡੀਐਫ ਪਲੱਸ ਪਲੱਸ ਦਾ ਦਰਜਾ ਦੇ ਦਿੱਤਾ ਗਿਆ। ਇਨਾਂ ਪੈਮਾਨਿਆਂ ਵਿਚ ਜਨਤਕ ਪਖਾਨੇ, ਸੀਵਰੇਜ ਟਰੀਟਮੈਂਟ ਪਲਾਂਟ ਆਦਿ ਸ਼ਾਮਲ ਹਨ। ਇਸ ਮੌਕੇ ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਰਨਾਲਾ ਵਿਚ ਸਵੱਛਤਾ ਅਤੇ ਸੈਨੀਟੇਸ਼ਨ ਉਪਰਾਲੇ ਜਾਰੀ ਹਨ। ਇਸੇ ਤਹਿਤ ਨਗਰ ਕੌਂਸਲ ਅਧੀਨ ਇਲਾਕੇ ਵਿਚ ਵੱਖ ਵੱਖ ਥਾਈਂ ਜਨਤਕ ਪਖਾਨੇ ਬਣਾਏ ਗਏ ਹਨ। ਇਹ ਪਖਾਨੇ ਹੰਡਿਆਇਆ ਪਾਰਕ, ਆਈਟੀਆਈ ਚੌਕ, ਧਨੌਲਾ ਰੋਡ ’ਤੇ ਪ੍ਰੇਮ ਨਗਰ, ਠੀਕਰੀਵਾਲਾ ਚੌਕ ਨੇੜੇ ਨੂਰ ਹਸਪਤਾਲ, ਸੁਪਰਡੈਂਟ ਮੁਹੱਲਾ, ਸਦਰ ਥਾਣਾ ਨੇੜੇ ਸਿਵਲ ਹਸਪਤਾਲ ਤੇ ਚਿੰਟੂ ਪਾਰਕ ਨੇੜੇ ਬਣਾਏ ਗਏ ਹਨ। ਉਨਾਂ ਦੱਸਿਆ ਕਿ ਮਹਿਲਾਵਾਂ ਦੀ ਸੁਵਿਧਾ ਲਈ ਕਈ ਜਨਤਕ ਪਖਾਨਿਆਂ ਵਿੱਚ ਸੈਨੇਟਰੀ ਪੈਡ ਵੈਂਡਿੰਗ ਮਸ਼ੀਨਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੀ ਸਫਾਈ ਲਈ ਗਿੱਲੇ ਅਤੇ ਸੁੱਕੇ ਕੂੜੇ ਦੇ ਯੋਗ ਨਿਬੇੜੇ ਸਮੇਤ ਹੋਰ ਯਤਨ ਜਾਰੀ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਵੱਛਤਾ ਮਿਸ਼ਨ ਅਧੀਨ ਪੂਰਾ ਸਹਿਯੋਗ ਦੇਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ-ਸੁੱਥਰਾ ਰੱਖਣ।    

Advertisement
Advertisement
Advertisement
Advertisement
Advertisement
error: Content is protected !!