ਅਸ਼ੋਕ ਧੀਮਾਨ , ਫਤਹਿਗੜ੍ਹ ਸਾਹਿਬ , 16 ਫਰਵਰੀ
ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਸੀ ਅਤੇ ਸੜਕ ਸੁਰੱਖਿਆ ਜੀਵਨ ਸੁਰੱਖਿਆ ਮੁਹਿੰਮ ਤਹਿਤ ਸਕੂਲੀ ਬੱਸਾਂ ਦੀ ਕੁਸ਼ਲਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਬੇਹੱਦ ਜਰੂਰੀ ਹੈ। ਇਸੇ ਲੜੀ ਤਹਿਤ ਜਿਲ੍ਹੇ ਦੀਆਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਲੇਡੀ ਅਟੈਂਡੈਂਟਾਂ ਅਤੇ ਸਕੂਲ ਪ੍ਰਸ਼ਾਸਨ ਨੂੰ ਬੱਚਿਆਂ ਦੀ ਬੱਸ ਸਫਰ ਦੌਰਾਨ ਸੁਰੱਖਿਆ ਸਬੰਧੀ ਜਾਗਰੂਕ ਵੀ ਕੀਤਾ ਗਿਆ।
ਸ਼੍ਰੀ ਮਹਿਮੀ ਨੇ ਦੱਸਿਆ ਕਿ ਕੋਵਿਡ ਦੋਰਾਨ ਸਕੂਲ ਲੰਮੇ ਸਮੇਂ ਤੋਂ ਬੰਦ ਹੋਣ ਕਾਰਨ ਸਕੂਲੀ ਬੱਸਾਂ ਵੀ ਬੰਦ ਪਈਆਂ ਸਨ ਇਸ਼ੇ ਕਰਕੇ ਇਹਨਾਂ ਦੀ ਕਾਰਜਕੁਸ਼ਲਤਾ ਨੂੰ ਯਕੀਨੀ ਬਣਾਉਣ ਹੋਰ ਵੀ ਜਰੂਰੀ ਹੈ । ਇਸ ਮੋਕੇ ਪੰਜਾਬ ਪੁਲਿਸ ਵਿਭਾਗ ਤੋਂ ਸਬ ਇੰਸਪੈਕਟਰ ਕੁਲਵਿੰਦਰ ਕੌਰ, ਟਰਾਂਸਪੋਰਟ ਵਿਭਾਗ ਤੋਂ ਏ. ਐਸ. ਆਈ. ਗੁਰਮੀਤ ਸਿੰਘ, ਜਸਵੀਰ ਸਿੰਘ, ਮੁਬੀਨ ਕੁਰੈਸ਼ੀ, ਅਨੀਲ ਕੁਮਾਰ, ਪਰਮਵੀਰ ਸਿੰਘ ਅਤੇ ਗੁਰਸ਼ਰਨ ਸਿੰਘ ਵੀ ਹਾਜਰ ਸਨ।