ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ 2 ਦੇ ਬੂਥ ਨੰਬਰ 5 ਤੇ ਰਿਕਾਰਡ ਤੋੜ ਪੋਲਿੰਗ,84 % ਨੂੰ ਵੀ ਪਾਰ ਕਰ ਗਿਆ ਅੰਕੜਾ
ਵਾਰਡ ਨੰਬਰ 25 ਦੇ 80 ਨੰਬਰ ਬੂਥ ਤੇ ਪਈਆਂ ਸਭ ਤੋਂ ਘੱਟ ਵੋਟਾਂ, ਪੋਲਿੰਗ ਬੂਥ ਤੇ ਪਹੁੰਚੇ ਸਿਰਫ 42.68 ਵੋਟਰ
ਹਰਿੰਦਰ ਨਿੱਕਾ, ਬਰਨਾਲਾ 15 ਫਰਵਰੀ 2021
ਲੋਕਾਂ ਦੇ ਲੰਬੇ ਇੰਤਜਾਰ ਤੋਂ ਬਾਅਦ ਕਰੀਬ 6 ਵਰ੍ਹਿਆਂ ਬਾਅਦ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਜਿਲ੍ਹੇ ਦੀ ਸਭ ਤੋਂ ਵਧੇਰੇ ਵੋਟਾਂ ਵਾਲੀ ਨਗਰ ਕੌਂਸਲ ਬਰਨਾਲਾ ਵਿੱਚ ਜਿਲ੍ਹੇ ਦੇ ਸਭ ਤੋਂ ਘੱਟ ਵੋਟਰ ਹੀ ਪੋਲਿੰਗ ਬੂਥਾਂ ਤੱਕ ਪਹੁੰਚੇ। ਸ਼ਹਿਰੀ ਖੇਤਰ ਹੋਣ ਦੇ ਬਾਵਜੂਦ ਵੀ ਘੱਟ ਹੋਈ ਪੋਲਿੰਗ ਨੂੰ ਰਾਜਸੀ ਪੰਡਿਤ ਕਿਸਾਨ ਅੰਦੋਲਨ ਦਾ ਅਸਰ ਮੰਨਦੇ ਹਨ। ਸ਼ਹਿਰ ਦੇ 31 ਵਾਰਡਾਂ ਲਈ ਹੋਈ ਵੋਟਿੰਗ ਦੌਰਾਨ 67.67 % ਵੋਟਰ ਹੀ ਪੋਲਿੰਗ ਬੂਥ ਤੱਕ ਪਹੁੰਚੇ। ਸ਼ਹਿਰ ਦੇ ਵਾਰਡ ਨੰਬਰ 2 ਦੇ ਪੋਲਿੰਗ ਬੂਥ ਨੰਬਰ 5 ਤੇ ਸਭ ਤੋਂ ਵੱਧ ਵੋਟਿੰਗ ਹੋਈ। ਬੂਥ ਦੀਆਂ ਕੁੱਲ 838 ਵੋਟਾਂ ਵਿੱਚੋਂ 704 ਵੋਟਰਾਂ ਨੇ ਮਤਦਾਨ ਕੀਤਾ। ਯਾਨੀ ਇਹ ਬੂਥ 84.1 % ਵੋਟਿੰਗ ਨਾਲ ਸ਼ਹਿਰ ਦਾ ਸਭ ਤੋਂ ਵੱਧ ਵੋਟਾਂ ਦੇ ਭੁਗਤਾਨ ਵਾਲਾ ਵਾਰਡ ਬਣ ਗਿਆ। ਇਸੇ ਤਰਾਂ ਵਾਰਡ ਨੰਬਰ 25 ਦਾ ਬੂਥ ਨੰਬਰ 80 ਸਭ ਤੋਂ ਘੱਟ ਵੋਟਿੰਗ ਵਾਲਾ ਵਾਲਾ ਵਾਰਡ ਸਾਬਿਤ ਹੋਇਆ। ਇੱਥੋਂ ਦੀਆਂ ਕੁੱਲ 738 ਵੋਟਾਂ ਵਿੱਚੋਂ ਅੱਧਿਆਂ ਤੋਂ ਵੀ ਕਾਫੀ ਘੱਟ ਯਾਨੀ ਸਿਰਫ 42.68 % ਵੋਟਰ ਹੀ ਆਪਣੇ ਹੱਕ ਦਾ ਇਸਤੇਮਾਲ ਕਰਨ ਪਹੁੰਚੇ। ਸ਼ਹਿਰ ਦੇ ਵੱਖ ਵੱਖ ਵਾਰਡਾਂ ਦੀ ਬੂਥ ਵਾਈਜ ਹੋਈ ਪੋਲਿੰਗ ਦਾ ਅੰਕੜਾ ਹੇਠ ਲਿਖੇ ਅਨੁਸਾਰ ਹੈੇ।ਘੱਟ ਹੋਈ ਪੋਲਿੰੰਗ ਨੇ ਉਮੀਦਵਾਰਾਂ ਦੀਆਂ ਮੁੁੁਸ਼ਿਕਲਾਂ ‘ਚ ਵਾਧਾ ਕਰ ਦਿੱਤਾ ਹੈ। ਸਾਰੇ ਹੀ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਆਪਣੇੇ ਆਪਣੇ ਗੁਣਾਂ ਘਟਾਉ ਕਰਕੇ, ਆਪੋ-ਆਪਣੀ ਜਿੱਤ ਦੇੇ ਦਾਅਵੇ ਕਰ ਰਹੇ ਹਨ।