ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਦੁਆਰਾ ਰਜਿੰਦਰ ਗੁਪਤਾ ਐਂਡ ਅਦਰਜ ਖਿਲਾਫ ਦਾਇਰ ਕੇਸ ਦੀ ਅੱਜ ਹੋਵੇਗੀ ਸੁਣਵਾਈ,,,
ਕਾਨੂੰਨੀ ਮਾਹਿਰਾਂ ਮੁਤਾਬਿਕ ਅਦਾਲਤ ‘ਚ ਖੇਡਿਆ ਜਾ ਰਿਹਾ ਫਰੈਂਡਲੀ ਮੈਚ,,
ਹਰਿੰਦਰ ਨਿੱਕਾ ,ਬਰਨਾਲਾ 5 ਫਰਵਰੀ 2021
ਸੰਜੀਵ ਸ਼ੋਰੀ ਬਨਾਮ ਰਜਿੰਦਰ ਗੁਪਤਾ ਹਾਜਿਰ ਹੋ,,,,,ਇਹ ਅਵਾਜਾਂ ਅੱਜ ਜਿਲ੍ਹਾ ਕੋਰਟ ਬਰਨਾਲਾ ਦੇ ਕੰਪਲੈਕਸ ਵਿੱਚ ਸੁਣਾਈ ਦੇਣਗੀਆਂ। ਇਹ ਕੇਸ ਟ੍ਰਾਈਡੈਂਟ ਗਰੁੱਪ ਉਦਯੋਗ ਦੇ ਸਰਵੇ ਸਰਵਾ ਰਜਿੰਦਰ ਗੁਪਤਾ ਦੇ ਖਿਲਾਫ ਉਨ੍ਹਾਂ ਦੇ ਹੀ ਬੇਹੱਦ ਕਰੀਬੀ ਵਜੋਂ ਇਲਾਕੇ ਵਿੱਚ ਪਹਿਚਾਣ ਰੱਖਦੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਦੁਆਰਾ ਪੰਜਾਬ ਕ੍ਰਿਕਟ ਐਸੋਸੀਏਸ਼ਨ, ਆਈ.ਐੱਸ. ਬਿੰਦਰਾ ਸਟੇਡੀਅਮ, ਐਸ.ਏ.ਐਸ. ਨਗਰ, ਮੁਹਾਲੀ (ਪੀ. ਬੀ.) ਦੇ ਪ੍ਰਧਾਨ ਰਜਿੰਦਰ ਗੁਪਤਾ ਗੁਪਤਾ ,ਸੈਕਟਰੀ ਪੁਨੀਤ ਬਾਲੀ ਆਦਿ ਦੇ ਖਿਲਾਫ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ ਵਿਚ ਦਾਇਰ ਕੀਤਾ ਹੋਇਆ ਹੈ। ਕੇਸ ‘ ਰਜਿੰਦਰ ਗੁੁਪਤਾ, ਪੁਨੀਤ ਬਾਲੀ ਦੀ ਚੋਣ ਨੂੰ ਗੈਰਕਾਨੂੰਨੀ ਅਤੇ ਅਸੰਵੈਧਾਨਿਕ ਕਰਾਰ ਦਿੱਤਾ ਗਿਆ ਹੈ। ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਗੈੈੈਰਸੰਵਿਧਾਨਿਕ ਚੋਣ ਨੂੰ ਡਿਫੈੈਡੈਂਟ ਦੇ ਖਰਚੇ ਤੇ ਰੱਦ ਕੀਤਾ ਜਾਵੇ।
ਅਦਾਲਤ ‘ਚ ਅੱਜ ਹੋਵੇਗੀ ਬਹਿਸ
ਐਸੋਸੀਏਸ਼ਨ ਦੇ ਸੈਕਟਰੀ ਪੁਨੀਤ ਬਾਲੀ ਦੇ ਵਕੀਲਾਂ ਵੱਲੋਂ ਇਸ ਕੇਸ ਦੀ ਜੁਰੀਡਿਕਸ਼ਨ ਬਰਨਾਲਾ ਨਾ ਹੋਣ ਅਤੇ ਕੁਝ ਹੋਰ ਕਾਨੂੰਨੀ ਨੁਕਤਿਆਂ ਤੇ ਗੌਰ ਕਰਨ ਲਈ ਅਦਾਲਤ ਨੂੰ ਦੁਰਖਾਸਤ ਦਿੱਤੀ ਗਈ ਸੀ। ਜਿਸ ਤੇ ਬਹਿਸ ਲਈ ਅਦਾਲਤ ਨੇ 5 ਫਰਵਰੀ ਦੀ ਪੇਸ਼ੀ ਮੁਕਰਰ ਕੀਤੀ ਸੀ।
ਫਰੈਡਲੀ ਮੈਚ ਦੀ ਚਰਚਾ
ਸੰਜੀਵ ਸ਼ੋਰੀ ਅਤੇ ਰਜਿੰਦਰ ਗੁਪਤਾ ਖਿਲਾਫ ਅਦਾਲਤ ਵਿੱਚ ਪੈਂਡਿੰਗ ਕੇਸ ਬਾਰੇ ਇਲਾਕੇ ਦੇ ਲੋਕ ਭਲੀਭਾਂਤ ਜਾਣੂ ਹਨ ਕਿ ਸੰਜੀਵ ਸ਼ੋਰੀ ਜੋ ਕੁਝ ਵੀ ਰਾਜਸੀ ਮੁਕਾਮ ਤੇ ਪਹੁੰਚਿਆ, ਉਹ ਰਜਿੰਦਰ ਗੁਪਤਾ ਦੇ ਕੰਧੇੜੇ ਚੜ੍ਹ ਕੇ ਹੀ ਪਹੁੰਚਿਆ ਹੈ। ਹੁਣ ਵੀ ਸ਼ੋਰੀ ਨੂੰ ਜਿਤਾਉਣ ਲਈ ਗੁਪਤਾ ਐਂਡ ਕੰਪਨੀ ਹੀ ਪੱਬਾਂ ਭਾਰ ਹੋਈ ਫਿਰਦੀ ਹੈ। ਅਜਿਹੇ ਸਬੰਧਾਂ ਵਿੱਚ ਇਹ ਗੱਲ ਕਿਸੇ ਨੂੰ ਹਜਮ ਹੀ ਨਹੀਂ ਹੋ ਰਹੀ ਕਿ ਸ਼ੋਰੀ, ਰਜਿੰਦਰ ਗੁਪਤਾ ਦੇ ਖਿਲਾਫ ਕੇਸ ਤਾਂਂ ਦੂਰ ਅੱਖ ਭਰਕੇ ਵੇਖਣ ਦੀ ਹਿੰਮਤ ਵੀ ਨਹੀਂ ਜੁਟਾ ਸਕਦਾ। ਫਿਰ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਆਖਿਰ ਸ਼ੋਰੀ ਤੇ ਗੁਪਤਾ ਕਿਹੜੇ।ਗੁਪਤ ਏਜੰਡੇ ਨੂੰ ਪੂਰਾ ਕਰਨ ਲਈ ਇਹ ਫਰੈਡਲੀ ਮੈਚ ਅਦਾਲਤ ਵਿੱਚ ਖੇਡਿਆ ਜਾ ਰਿਹਾ ਹੈ। ਇਸ ਗੁਪਤ ਏਜੰਡੇ ਨੂੰ ਵੀ ਜਲਦ ਹੀ ਬੇਪਰਦ ਕੀਤਾ ਜਾਵੇਗਾ। ਤਾਂਕਿ ਦੋਵਾਂ ਦੌਰਾਨ ਖੇਡੀ ਜਾ ਰਹੀ ਨੂਰਾ ਕੁਸ਼ਤੀ ਦਾ ਸੱਚ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਜਾ ਸਕੇ।