ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਿਆ ਸੀ ਏਐਸਆਈ ਹਾਕਮ ਸਿੰਘ
ਮਨੀ ਗਰਗ, ਬਰਨਾਲਾ 4 ਫਰਵਰੀ 2021
ਪੰਦਰਾਂ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਸੰਗੀਨ ਜੁਰਮ ‘ਚ ਵਿਜੀਲੈਂਸ ਬਿਊਰੋ ਵੱਲੋਂ ਨਾਮਜਦ ਦੋਸ਼ੀ ਏ.ਐਸ.ਆਈ. ਹਾਕਮ ਸਿੰਘ ਅੱਜ 4 ਮਹੀਨਿਆਂ ਬਾਅਦ ਵਿਜੀਲੈਂਸ ਦੀ ਟੀਮ ਨੇ ਦਬੋਚ ਲਿਆ। ਜਦੋਂ ਕਿ ਹਾਕਮ ਸਿੰਘ ਦਾ ਸਹਿਦੋਸ਼ੀ ਏਐਸਆਈ ਮਨੋਹਰ ਸਿੰਘ ਮੌਕੇ ਤੋਂ ਰੰਗੇ ਹੱਥੀਂ ਫੜ੍ਹ ਲਿਆ ਗਿਆ ਸੀ। ਰਿਸ਼ਵਤਖੋਰੀ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਰਨਾਲਾ ਦੇ ਡੀਐਸਪੀ ਸੁਰਿੰਦਰ ਪਾਲ ਬਾਂਸਲ ਨੇ ਦੱਸਿਆ ਕਿ ਲਗਭਗ 4 ਮਹੀਨੇ ਪਹਿਲਾਂ ਏਐਸਆਈ ਮਨੋਹਰ ਸਿੰਘ ਅਤੇ ਏਐਸਆਈ ਹਾਕਮ ਸਿੰਘ ਖ਼ਿਲਾਫ਼ ਪੀੜਤ ਗੁਰਜੀਤ ਸਿੰਘ ਨੇ ਸਕਾਇਤ ਕੀਤੀ ਸੀ। ਜਿਸ ਦੇ ਆਧਾਰ ਤੇ ਵਿਜੀਲੈਂਸ ਟੀਮ ਨੇ ਟਰੈਪ ਲਾ ਕੇ ਥਾਣਾ ਸਿਟੀ 2 ਬਰਨਾਲਾ ਵਿਖੇ ਤਾਇਨਾਤ ਏਐਸਆਈ ਮਨੋਹਰ ਸਿੰਘ ਨੂੰ ਮੌਕੇ ’ਤੇ 15 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇੇ ਹੱਥ ਗਿਰਫਤਾਰ ਕਰ ਲਿਆ ਸੀ। ਜਦੋਂ ਕਿ ਹਾਕਮ
ਸਿੰਘ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਸੀ। ਜਿਸ ਨੂੰ ਵੀ ਅੱਜ ਬਰਨਾਲਾ ਕਚਹਿਰੀ ਚੌਕ ਨੇੜਿਉਂ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕਿਸੇ ਵੀ ਰਿਸ਼ਵਤਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਬਿਊਰੋ ਦੇ ਡੀਐਸਪੀ ਸੁਰਿੰਦਰ ਪਾਲ ਬਾਂਸਲ ਨੇ ਵਿਜੀਲੈਂਸ ਦੀ ਟੀਮ ਪੂਰੀ ਮੁਸਤੈਦੀ ਨਾਲ ਰਿਸਵਤਖੋਰਾਂ ਤੇ ਪੈਣੀ ਨਜਰ ਰੱਖ ਰਹੀ ਹੈ। ਕਿਸੇ ਵੀ ਹਾਲਤ ਵਿੱਚ ਰਿਸ਼ਵਤਖੋਰਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਜਾਵੇ। ਤਾਂਕਿ ਸਰਕਾਰੀ ਵਿਭਾਗਾਂ ਵਿਚੋਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।