ਢਿੱਲੋਂ ਨੇ ਕਿਹਾ-ਟਿਕਟ ਨਾ ਮਿਲਣ ਤੋਂ ਨਿਰਾਸ਼ ਵਰਕਰਾਂ ਨੂੰ ਮਿਲ ਕੇ ,ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਤੋਰਾਂਗਾ
ਹਰਿੰਦਰ ਨਿੱਕਾ / ਰਘਵੀਰ ਹੈਪੀ , ਬਰਨਾਲਾ 1 ਫਰਵਰੀ 2021
ਵਿਧਾਨ ਸਭਾ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੀ ਕੋਠੀ ਵਿਖੇ ਨਗਰ ਕੌਸਲ ਬਰਨਾਲਾ ਦੇ ਕੁੱਲ 31 ਵੱਖ ਵੱਖ ਵਾਰਡਾਂ ਵਿੱਚੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਣ ਵਾਲੇ 27 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ | ਇਸ ਸੂਚੀ ਵਿੱਚ ਸੰਘੇੜਾ ਖੇਤਰ ਦੇ ਤਿੰਨੋਂ ਉਮੀਦਵਾਰਾਂ ਦਾ ਨਾਮ ਨਹੀਂ ਹੈ, ਜਿਨਾਂ ਬਾਰੇ ਸਿਰਫ ਅਜਾਦ ਉਮੀਦਵਾਰ ਦਰਸਾਇਆ ਗਿਆ ਹੈ। ਜਦੋਂ ਕਿ ਵਾਰਡ ਨੰਬਰ 26 ਤੋਂ ਕਿਸੇ ਉਮੀਦਵਾਰ ਦਾ ਨਾਮ ਸੂਚੀ ਵਿੱਚ ਦਰਜ਼ ਨਹੀਂ ਹੈ। ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ. ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚੋਣ ਮੈਦਾਨ ਉਹੀ ਉਮੀਦਵਾਰ ਉਤਾਰੇ ਗਏ ਹਨ, ਜਿਹੜੇ ਆਪਣੇ ਵਾਰਡ ਨੂੰ ਅਤੇ ਵਾਰਡ ਵਾਸੀਆਂ ਨੂੰ ਆਪਣਾ ਪਰਿਵਾਰ ਸਮਝਦੇ ਹਨ, ਜਿਨ੍ਹਾਂ ਦਾ ਮੁੱਖ ਮਕਸਦ ਚੋਣ ਜਿੱਤਣ ਤੋਂ ਬਾਅਦ ਸਿਰਫ਼ ਵਿਕਾਸ ਕਰਨਾ ਹੀ ਹੈ, ਜੋ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇਗਾ | ਟਿਕਟਾਂ ਸਿਰਫ ਉਨਾਂ ਲੂੰ ਹੀ ਦਿੱਤੀਆਂ ਗਈਆਂ ਹਨ, ਜਿਹੜੇ ਜਿੱਤਣ ਦੇ ਸਮਰੱਥ ਹਨ।
ਜਿਲ੍ਹੇ ਲਈ ਕਰਵਾਏ ਵਿਕਾਸ ਕੰਮਾਂ ਦਾ ਕੀਤਾ ਗੁਣਗਾਣ
ਸਰਦਾਰ ਢਿੱਲੋਂ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਿਲ੍ਹੇ ਅੰਦਰ ਨਵੀਆਂ ਸੜਕਾਂ ਦੇ ਜਾਲ ਵਿਛਾਏ ਗਏ , ਹਰ ਇਕ ਵਾਰਡ ‘ਚ ਇੰਟਰਲਾਕ ਟਾਈਲਾਂ, ਸਟਰੀਟ ਲਾਈਟਾਂ ਲਗਵਾਈਆਂ ਗਈਆਂ, ਅੰਡਰਬਿ੍ਜ, ਸੀਵਰੇਜ ਟ੍ਰੀਟਮੈਂਟ ਪਲਾਟ, ਬਰਨਾਲਾ-ਰਾਏਕੋਟ ਸੜਕ ਦਾ ਨਿਰਮਾਣ, ਬਰਨਾਲਾ-ਧਨੌਲਾ ਸੜਕ, ਬਰਨਾਲਾ-ਤਪਾ ਸੜਕ ਦਾ ਨਿਰਮਾਣ ਕਰਵਾਇਆ ਗਿਆ, ਜੋ ਕਾਂਗਰਸ ਵੱਲੋਂ ਕਰਵਾਏ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ | ਉਨ੍ਹਾਂ ਕੁਝ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਉਨਾਂ ਦੇ ਨਾਮ ਨਾਲ ਲਾਏ ਜਾ ਰਹੇ ਵਿਕਾਸ ਪੁਰਸ਼ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਆਪਣਾ ਨਾਮ ਵਿਕਾਸ ਪੁਰਸ਼ ਖੁਦ ਨਹੀਂ ਰੱਖਿਆ, ਬਲਕਿ ਲੋਕਾਂ ਨੇ ਉਨ੍ਹਾਂ ਵੱਲੋਂ ਕਰਵਾਏ ਵਿਕਾਸ ਨੂੰ ਦੇਖਦਿਆਂ ਹੀ ਉਨ੍ਹਾਂ ਨੂੰ ਵਿਕਾਸ ਪੁਰਸ਼ ਦਾ ਖਿਤਾਬ ਇਨਾਮ ਵਜੋਂ ਦਿੱਤਾ ਹੈ | ਢਿੱਲੋਂ ਨੇ ਕਿਹਾ ਕਿ ਮੈਂ ਅੱਜ ਫਿਰ ਤੋਂ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਚੋਣਾਂ ਵਿਚ ਵੱਡੀ ਲੀਡ ਨਾਲ ਜਿੱਤ ਦਿਵਾ ਕੇ ਕਾਮਯਾਬ ਕਰੋ, ਤਾਂਕਿ ਸ਼ਹਿਰ ਦਾ ਹੋਰ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾ ਸਕੇ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ, ਗੁਰਦਰਸ਼ਨ ਸਿੰਘ ਬਰਾੜ, ਐਡਵੋਕੇਟ ਰਾਜੀਵ ਲੂਬੀ, ਹੈਪੀ ਢਿੱਲੋਂ, ਦੀਪ ਸੰਘੇੜਾ, ਸੂਰਤ ਸਿੰਘ ਬਾਜਵਾ, ਗੁਰਦਰਸ਼ਨ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸ ਵਰਕਰ ਹਾਜ਼ਰ ਸਨ |
ਕਿਹੜੇ ਵਾਰਡ ਚੋਂ ਕਾਂਗਰਸ ਦਾ ਉਮੀਦਵਾਰ ਕੌਣ ?
ਵਾਰਡ ਨੰ.4 ਤੋਂ ਧਰਮਿੰਦਰ ਸਿੰਘ ਸ਼ੰਟੀ, ਵਾਰਡ ਨੰ.5 ਤੋਂ ਸੁਖਜੀਤ ਕੌਰ ਸੁੱਖੀ, ਵਾਰਡ ਨੰ.6 ਤੋਂ ਪਰਮਜੀਤ ਸਿੰਘ ਜੋਂਟੀ ਮਾਨ, ਵਾਰਡ ਨੰ.7 ਤੋਂ ਮਨਜੀਤ ਕੌਰ ਪਤਨੀ ਹਰਬੰਸ ਲਾਲ, ਵਾਰਡ ਨੰ.8 ਤੋਂ ਮਹੇਸ਼ ਲੋਟਾ, ਵਾਰਡ ਨੰ.9 ਤੋਂ ਪ੍ਰਕਾਸ ਕੌਰ ਪੱਖੋ, ਵਾਰਡ ਨੰ.10 ਤੋਂ ਰਾਜੂ ਚੌਧਰੀ, ਵਾਰਡ ਨੰ.11 ਤੋਂ ਦੀਪਿਕਾ ਸ਼ਰਮਾ ਪਤਨੀ ਮੱਖਣ ਸ਼ਰਮਾ, ਵਾਰਡ ਨੰ.12 ਤੋਂ ਗੁਰਚਰਨ ਸਿੰਘ ਪੱਪੂ ਕੁਲਫੀਆਂ ਵਾਲਾ, ਵਾਰਡ ਨੰ.13 ਤੋਂ ਰਣਦੀਪ ਕੌਰ ਬਰਾੜ ਪਤਨੀ ਗੁਰਦਰਸ਼ਨ ਸਿੰਘ ਬਰਾੜ, ਵਾਰਡ ਨੰ.14 ਤੋਂ ਵਿਨੋਦ ਕੁਮਾਰ ਚੋਬਰ, ਵਾਰਡ ਨੰ.15 ਤੋਂ ਸਰਲਾ ਦੇਵੀ, ਵਾਰਡ ਨੰ.16 ਤੋਂ ਗਿਆਨ ਚੰਦ ਲੱਕੀ, ਵਾਰਡ ਨੰ.17 ਤੋਂ ਸ਼ਬਾਨਾ ਪਤਨੀ ਖੁਸ਼ੀ ਮੁਹੰਮਦ, ਵਾਰਡ ਨੰ.18 ਤੋਂ ਧਰਮਿੰਦਰ ਸਿੰਘ, ਵਾਰਡ ਨੰ.19 ਤੋਂ ਰਾਣੀ ਕੌਰ ਪਤਨੀ ਜਸਮੇਲ ਡੈਅਰੀ ਵਾਲਾ, ਵਾਰਡ ਨੰ.20 ਤੋਂ ਸ਼ਰਨਜੀਤ ਸਿੰਘ ਲਾਡੀ, ਵਾਰਡ ਨੰ.21 ਤੋਂ ਰੇਣੂ ਰਾਣੀ ਪਤਨੀ ਸਾਬਕਾ ਐਮ.ਸੀ. ਕੁਲਦੀਪ ਧਰਮਾ, ਵਾਰਡ ਨੰ.22 ਤੋਂ ਜਗਜੀਤ ਸਿੰਘ ਜੱਗੂ ਸਾਬਕਾ ਐਮਸੀ, ਵਾਰਡ ਨੰ.23 ਤੋਂ ਗੁਰਪ੍ਰੀਤ ਸਿੰਘ ਕਾਕਾ, ਵਾਰਡ ਨੰ.24 ਤੋਂ ਗੁਰਜੀਤ ਸਿੰਘ ਰਾਮਨਵਾਸੀਆ, ਵਾਰਡ ਨੰ.25 ਤੋਂ ਸੁਖਮਿੰਦਰ ਕੌਰ ਸੀਤਲ, ਵਾਰਡ ਨੰ.27 ਤੋਂ ਮੀਨੂੰ ਬਾਂਸਲ ਪਤਨੀ ਮੰਗਤ ਰਾਏ ਮੰਗਾ ਸੀਮੈਂਟ ਵਾਲਾ, ਵਾਰਡ ਨੰ.28 ਤੋਂ ਅਜੈ ਕੁਮਾਰ, ਵਾਰਡ ਨੰ.29 ਤੋਂ ਹਰਬਖਸ਼ੀਸ ਸਿੰਘ ਗੋਨੀ, ਵਾਰਡ ਨੰ.30 ਤੋਂ ਬਲਜੀਤ ਕੌਰ ਪਤਨੀ ਸੁਖਦੇਵ ਸਿੰਘ, ਵਾਰਡ ਨੰ.31 ਤੋਂ ਦੀਪਮਾਲਾ ਪਤਨੀ ਵਿਨੈ ਕੁਮਾਰ |