ਜਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਤਾਲਾਬੰਦੀ ਪੂਰਨ ਰੂਪ ‘ਚ ਖਤਮ ਹੋਣ ਨਾਲ ਸਾਰੀਆਂ ਜਮਾਤਾਂ ਦੀ ਪੜ੍ਹਾਈ ਸ਼ੁਰੂ

Advertisement
Spread information

ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੀ ਖੁੱਲ੍ਹੇ ਸਕੂਲ


ਹਰਿੰਦਰ ਨਿੱਕਾ , ਬਰਨਾਲਾ,1 ਫਰਵਰੀ 2021
                  ਬੀਤੇ ਵਰ੍ਹੇ ਮਾਰਚ ਮਹੀਨੇ ਕੋਰੋਨਾ ਮਹਾਂਮਾਰੀ ਦੇ ਕਹਿਰ ਬਦੌਲਤ ਸਕੂਲਾਂ ਦੀ ਹੋਈ ਤਾਲਾਬੰਦੀ ਤਕਰੀਬਨ ਦਸ ਮਹੀਨਿਆਂ ਦੇ ਅਰਸੇ ਉਪਰੰਤ ਪੂਰਨ ਰੂਪ ਵਿੱਚ ਖਤਮ ਹੋ ਗਈ ਹੈ।ਸਕੂਲ ਸਿੱਖਿਆ ਵਿਭਾਗ ਵੱਲੋਂ ਜਮਾਤਾਂ ਅਨੁਸਾਰ ਪੜ੍ਹਾਅਵਾਰ ਸਕੂਲ ਖੋਲਣ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਨੌਵੀਂ ਤੋਂ ਬਾਰਵੀਂ ਅਤੇ ਫਿਰ ਪੰਜਵੀਂ ਤੋਂ ਅੱਠਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲਣ ਉਪਰੰਤ ਬੀਤੀ ਸਤਾਈ ਜਨਵਰੀ ਨੂੰ ਤੀਜੀ ਅਤੇ ਚੌਥੀ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ ਸਨ।ਇੱਕ ਫਰਵਰੀ ਤੋਂ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੀ ਸਕੂਲ ਆਉਣ ਦੀ ਇਜਾਜ਼ਤ ਮਿਲਣ ਨਾਲ ਸਕੂਲ ਪੂਰੀ ਤਰ੍ਹਾਂ ਖੁੱਲ ਗਏ ਹਨ।ਤਾਲਾਬੰਦੀ ਬਦੌਲਤ ਵਿਰਾਨ ਹੋਏ ਸਕੂਲਾਂ ਦੇ ਬਾਗ ਬਗੀਚਿਆਂ ਅਤੇ ਇਮਾਰਤਾਂ ‘ਤੇ ਵੀ ਵਿਦਿਆਰਥੀਆਂ ਦੀ ਆਮਦ ਨਾਲ ਖੇੜਾ ਆ ਗਿਆ ਹੈ।ਇੰਨ੍ਹੇ ਲੰਬੇ ਅਰਸੇ ਉਪਰੰਤ ਸਕੂਲ ਪਹੁੰਚੇ ਨੰਨ੍ਹੇ ਮੁੰਨ੍ਹੇ ਵਿਦਿਆਰਥੀ ਵੀ ਖੁਸ਼ੀ ਦੇ ਆਲਮ ਵਿੱਚ ਨਜ਼ਰ ਆਏ।
                  ਸ੍ਰੀਮਤੀ ਜਸਬੀਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤਾਂ ਦੇ ਵਿਦਿਆਰਥੀ ਵੀ ਸਕੂਲ ਪਹੁੰਚੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੋਂ ਸਮੂਹ ਸਰਕਾਰੀ ਸਕੂਲਾਂ ਵਿੱਚ ਸਾਰੀਆਂ ਜਮਾਤਾਂ ਦੀ ਪੜ੍ਹਾਈ ਆਮ ਦਿਨਾਂ ਵਾਂਗ ਸ਼ੁਰੂ ਹੋ ਗਈ ਹੈ।
                  ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਸ.ਓ.ਪੀਜ਼ ਦੇ ਪਾਲਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਸਮੂਹ ਸਕੂਲਾਂ ਨੂੰ ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਇੱਕ ਦੂਜੇ ਤੋਂ ਦੂਰੀ ਬਣਾਕੇ ਰੱਖਣ ਅਤੇ ਦੂਜੇ ਬੱਚਿਆਂ ਨਾਲ ਵਸਤਾਂ ਸਾਂਝੀਆਂ ਨਾ ਕਰਨ ਸਮੇਤ ਹੱਥ ਧੋਣ ਲਈ ਵੀ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਨ।ਅਧਿਕਾਰੀਆਂ ਨੇ ਕਿਹਾ ਕਿ ਹੁਣ ਸਕੂਲਾਂ ਦੀ ਤਾਲਾਬੰਦੀ ਪੂਰਨ ਰੂਪ ਵਿੱਚ ਖਤਮ ਹੋਣ ਉਪਰੰਤ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ‘ਚ ਹੋਏ ਇਜ਼ਾਫੇ ਦੌਰਾਨ ਵਿਦਿਆਰਥੀਆਂ ਨੂੰ ਮਹਾਂਮਾਰੀ ਤੋਂ ਸੁਰੱਖਿਅਤ ਰੱਖਣਾ ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਜਿੰਮੇਵਾਰੀ ਹੈ।
                ਸਕੂਲਾਂ ਦੀ ਪੂਰਨ ਰੂਪ ਵਿੱਚ ਖਤਮ ਹੋਈ ਤਾਲਾਬੰਦੀ ਤੋਂ ਅਧਿਆਪਕ ਅਤੇ ਮਾਪੇ ਬਹੁਤ ਖੁਸ਼ ਹਨ।ਸਾਰੀਆਂ ਜਮਾਤਾਂ ਲਈ ਸਕੂਲ ਖੁੱਲਣ ਬਾਰੇ ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਵਾਹਰ ਬਸਤੀ ਦੇ ਹੈਡਟੀਚਰ ਪਰਮਿੰਦਰ ਸਿੰਘ,ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਅਧਿਆਪਕਾਵਾਂ ਕੁਲਵੰਤ ਕੌਰ,ਜਸਪ੍ਰੀਤ ਕੌਰ, ਪਹਿਲੀ ਜਮਾਤ ਦੀ ਅਧਿਆਪਕਾ ਚਰਨਬੀਰ ਪਾਲ ਕੌਰ ਅਤੇ ਦੂਜੀ ਜਮਾਤ ਦੀ ਅਧਿਆਪਕਾ ਨੀਲਮ ਰਾਣੀ ਨੇ ਕਿਹਾ ਕਿ ਬੇਸ਼ੱਕ ਅਸੀਂ ਸਕੂਲ ਬੰਦ ਦੌਰਾਨ ਵੀ ਵਿਦਿਆਰਥੀਆਂ ਨੂੰ ਆਨਲਾਈਨ ਤਰੀਕੇ ਪੜ੍ਹਾਈ ਕਰਵਾਉਣ ਲਈ ਪੂਰੀ ਵਾਹ ਲਾਈ ਹੈ ਪਰ ਫਿਰ ਵੀ ਆਨਲਾਈਨ ਸਿੱਖਿਆ ਸਕੂਲੀ ਸਿੱਖਿਆ ਦਾ ਬਦਲ ਨਹੀਂ ਬਣ ਸਕਦੀ।
                 ਖਾਸ ਕਰਕੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਜਰੂਰਤਮੰਦ ਪਰਿਵਾਰਾਂ ਦੇ ਬਹੁਤ ਸਾਰੇ ਬੱਚੇ ਤਾਂ ਆਨਲਾਈਨ ਸਿੱਖਿਆ ਦੇ ਸਾਧਨਾਂ ਤੋਂ ਹੀ ਸੱਖਣੇ ਹਨ।ਪਰ ਹੁਣ ਸਕੂਲਾਂ ਦੀ ਤਾਲਾਬੰਦੀ ਖਤਮ ਹੋਣ ਨਾਲ ਵਿਦਿਆਰਥੀਆਂ ਨੂੰ ਜਮਾਤ ਵਿੱਚ ਪੜਾਉਂਦਿਆਂ ਪਿਛਲੇ ਸਮੇਂ ਦੌਰਾਨ ਪੜ੍ਹਾਈ ਦੇ ਹੋਏ ਸੰਭਾਵੀ ਨੁਕਸਾਨ ਦੀ ਪੂਰਤੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਦਸ ਮਹੀਨਿਆਂ ਬਾਅਦ ਆਪਣੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨਾ ਵਿਖੇ ਛੱਡਣ ਆਏ ਹਰਪ੍ਰੀਤ ਸਿੰਘ, ਰਾਜਕ੍ਰਿਸ਼ਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜ਼ਾਜਤ ਦੇਣਾ ਸਰਕਾਰ ਦਾ ਵਧੀਆ ਫੈਸਲਾ ਹੈ।ਇਸ ਨਾਲ ਵਿਦਿਆਰਥੀ ਪੱਕੇ ਪੇਪਰਾਂ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਣਗੇ।
Advertisement
Advertisement
Advertisement
Advertisement
Advertisement
error: Content is protected !!