ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਨੂੰ ਹਦਾਇਤ; ਕਿਹਾ ਕੋਈ ਵੀ ਰਜਿਸਟਰਡ ਅਮਲਾ ਵੈਕਸੀਨ ਤੋਂ ਵਾਂਝੇ ਨਾ ਰਹੇ
ਹਰਿੰਦਰ ਨਿੱਕਾ , ਬਰਨਾਲਾ, 1 ਫਰਵਰੀ 2021
ਕੋਰੋਨਾ ਟੀਕਾਕਰਨ ਦੇ ਦੂਜੇ ਗੇੜ ਦੌਰਾਨ ਮੂਹਰਲੀ ਕਤਾਰ ਦੇ ਯੋਧਿਆਂ ਨੂੰ ਕਰੋਨਾ ਵੈਕਸੀਨ ਲਾਈ ਜਾਵੇਗੀ, ਜੋ 3 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਇਸ ਵਾਸਤੇ ਸਾਰੇ ਸਬੰਧਤ ਮਹਿਕਮੇ ਆਪਣੇ ਅਮਲੇ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਕੋਈ ਵੀ ਮੂਹਰਲੀ ਕਤਾਰ ਦਾ ਯੋਧਾ ਕਰੋਨਾ ਦਾ ਟੀਕਾ ਲਗਵਾਉਣ ਤੋਂ ਵਾਂਝਾ ਨਾ ਰਹੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕਰੋਨਾ ਵੈਕਸੀਨੇਸ਼ਨ ਦੇ ਦੂਜੇ ਗੇੜ ਬਾਰੇ ਸਿਹਤ ਅਮਲੇ ਤੇ ਹੋਰ ਵਿਭਾਗਾਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਵਿਚ ਵੈਕਸੀਨੇਸ਼ਨ ਕੈਂਪ ਲਾਉਣ ਦੀ ਹਦਾਇਤ ਕੀਤੀ ਗਈ ਤਾਂ ਜੋ ਕਰੋਨਾ ਟੀਕਾ ਲਵਾਉਣ ਤੋਂ ਵਾਂਝਾ ਰਹਿ ਗਿਆ ਵਿਅਕਤੀ ਕੈਂਪ ’ਚ ਪੁੱਜ ਕੇ ਵੈਕਸੀਨ ਲਵਾ ਸਕੇ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਹੁਣ ਤੱਕ ਕਰੀਬ 428 ਡਾਕਟਰਾਂ ਤੇ ਹੋਰ ਸਿਹਤ ਕਰਮੀਆਂ ਨੂੰ ਕਰੋਨਾ ਦਾ ਟੀਕਾ ਲਾਇਆ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਦੂਜੇ ਗੇੜ ਵਿੱਚ ਬੁੱਧਵਾਰ ਤੋਂ ਮੂਹਰਲੀ ਕਤਾਰ ਦੇ ਯੋਧਿਆਂ ਨੂੰ ਕਰੋਨਾ ਵੈਕਸੀਨ ਲਾਈ ਜਾਵੇਗੀ, ਜਿਨਾਂ ਵਿੱਚ ਪੁਲੀਸ ਕਰਮੀ, ਮਾਲ ਵਿਭਾਗ ਦਾ ਸਟਾਫ ਅਤੇ ਮਿਉਸਿਪਲ ਕਮੇਟੀਆਂ ਦਾ ਸਟਾਫ, ਆਂਗਣਵਾੜੀ ਵਰਕਰ ਆਦਿ ਸ਼ਾਮਲ ਹਨ।ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 5186 ਵਿਅਕਤੀਆਂ ਨੂੰ ਰਜਿਸਟਰਡ ਕੀਤਾ ਜਾ ਚੁੱਕਿਆ ਹੈ। ਉਨਾਂ ਦੱਸਿਆ ਕਿ ਵੈਕਸੀਨ ਦੀ ਪਹਿਲੀ ਡੋਜ਼ ਤੋਂ ਬਾਅਦ ਦੂਜੀ ਡੋਜ਼ 28 ਦਿਨਾਂ ਬਾਅਦ ਲਗਾਈ ਜਾਂਦੀ ਹੈ। ਉਨਾਂ ਦੱਸਿਆ ਕਿ ਪਹਿਲੇ ਗੇੜ ਦੌਰਾਨ ਜੇਕਰ ਰਜਿਸਟਰਡ ਸਿਹਤ ਕਰਮੀ ਕਰੋਨਾ ਦਾ ਟੀਕਾ ਲਗਵਾਉਣ ਤੋਂ ਕਿਸੇ ਕਾਰਨ ਵਾਂਝਾ ਰਹਿ ਗਿਆ ਹੈ ਤਾਂ ਉਹ 12 ਫਰਵਰੀ ਤੱਕ ਸਬੰਧਤ ਸੀਐਚਸੀ ਵਿਚ ਸੰਪਰਕ ਕਰ ਸਕਦਾ ਹੈ।
ਜ਼ਿਲਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ ਨੇ ਦੱਸਿਆ ਕਿ ਮੂਹਰਲੀ ਕਤਾਰ ਦੇ ਸਟਾਫ ਦਾ ਡੇਟਾ 7 ਫਰਵਰੀ ਤੱਕ ਅਪਲੋਡ ਕਰ ਦਿੱਤਾ ਜਾਵੇਗਾ। ਉਨਾਂ ਆਖਿਆ ਕਿ ਜੇਕਰ ਕੋਈ ਵਿਅਕਤੀ ਆਨਲਾਈਨ ਪੋਰਟਲ ’ਤੇ ਰਜਿਸਟਰਡ ਹੈ, ਪਰ ਕੋਰੋਨਾ ਵੈਕਸੀਨ ਲਈ ਮੋਬਾਈਲ ਉਤੇ ਕੋਈ ਸੁਨੇਹਾ ਪ੍ਰਾਪਤ ਨਹੀਂ ਹੋਇਆ, ਉਹ ਸਬੰਧਤ ਸਿਹਤ ਸਟਾਫ ਨਾਲ ਰਾਬਤਾ ਬਣਾ ਸਕਦਾ ਹੈ।ਕਰੋਨਾ ਵੈਕਸੀਨ ਪੂਰੀ ਤਰਾਂ ਸੁਰੱਖਿਅਤ: ਸਿਵਲ ਸਰਜਨ
ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਕਿਹਾ ਕਿ ਕਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਤੇ ਉਹ ਖੁਦ ਵੀ ਪਹਿਲ ਦੇ ਆਧਾਰ ’ਤੇ ਸਿਵਲ ਹਸਪਤਾਲ ਵਿਖੇ ਇਹ ਟੀਕਾ ਲਗਵਾ ਚੁੱਕੇ ਹਨ ਤੇ ਉਨਾਂ ਨੂੰ ਕੋਈ ਦਿੱਕਤ ਨਹੀਂ ਆਈ, ਬਲਕਿ ਉਹ ਕਰੋਨਾ ਵਿਰੁੱਧ ਮੁਹਿੰਮ ਵਿਚ ਯੋਗਦਾਨ ਪਾ ਕੇ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਤਸੱਲੀ ਮਹਿਸੂਸ ਕਰ ਰਹੇ ਹਨ।
ਕੀ ਕਹਿਣਾ ਹੈ ਸਭ ਤੋਂ ਪਹਿਲਾ ਟੀਕਾ ਲਵਾਉਣ ਵਾਲੇ ਟੀਕਾਕਰਨ ਅਫਸਰ ਦਾ
ਵੈਕਸੀਨੇਸ਼ਨ ਸਬੰਧੀ ਅਫਵਾਹਾਂ ਦਾ ਖੰਡਨ ਕਰਦਿਆਂ ਜ਼ਿਲਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ ਨੇ ਕਿਹਾ ਕਿ ਜ਼ਿਲਾ ਬਰਨਾਲਾ ਵਿੱਚ ਸਭ ਤੋਂ ਪਹਿਲਾ ਟੀਕਾ ਉਨਾਂ ਨੇ ਖੁਦ ਲਗਵਾਇਆ ਹੈ। ਉਨਾਂ ਦੱਸਿਆ ਕਿ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਕੋਰੋਨਾ ਨੂੰ ਖਤਮ ਕਰਨ ਲਈ ਅਹਿਮ ਤੇ ਪ੍ਰਮਾਣਿਤ ਟੀਕਾਕਰਣ ਮੁਹਿੰਮ ਹੈ ਤੇ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ।
ਔਰਤਾਂ ਲਈ ਵੈਕਸੀਨ ਬਿਲਕੁਲ ਸੁਰੱਖਿਅਤ: ਡਾ. ਈਸ਼ਾ ਗੁਪਤਾ
ਸਿਵਲ ਹਸਪਤਾਲ ਬਰਨਾਲਾ ਵਿਖੇ ਤਾਇਨਾਤ ਡਾ. ਈਸ਼ਾ ਗੁਪਤਾ (ਇਸਤਰੀ ਰੋਗਾਂ ਦੇ ਮਾਹਿਰ) ਨੇ ਦੱਸਿਆ ਕਿ ਉਹ ਇਸ ਮਹਾਮਾਰੀ ਵਿੱਚ ਨਿਰੰਤਰ ਆਮ ਵਾਂਗ ਲੋਕਾਂ ਦਾ ਇਲਾਜ ਕਰ ਰਹੇ ਹਨ ਤੇ ਵੈਕਸੀਨ ਲਵਾਉਣ ਤੋਂ ਬਾਅਦ ਉਨਾਂ ਦੇ ਮਨ ’ਚੋਂ ਕਰੋਨਾ ਵਾਇਰਸ ਦਾ ਡਰ ਖਤਮ ਹੋ ਗਿਆ ਹੈ। ਉਨਾਂ ਕਿਹਾ ਕਿ ਇਸਤਰੀਆਂ ਨੂੰ ਇਸ ਵੈਕਸੀਨ ਤੋਂ ਡਰਨ ਦੀ ਕੋਈ ਜ਼ਰੂਰਤ ਹੈ। ਸ਼ਹਿਰੀ ਸਿਹਤ ਕੇਂਦਰ ਪ੍ਰੇਮ ਨਗਰ ਵਿਖੇ ਸਿਹਤ ਵਿਭਾਗ ’ਚ ਸੇਵਾਵਾਂ ਦੇ ਰਹੇ ਸੁਖਦੀਪ ਕੌਰ ਏਐਨਐਮ ਨੇ ਕਿਹਾ ਕਿ ਉਹ ਕਰੋਨਾ ਦਾ ਟੀਕਾ ਲਗਵਾ ਕੇ ਬਿਨਾਂ ਕਿਸੇ ਡਰ ਤੋਂ ਆਪਣੀਆਂ ਸੇਵਾਵਾਂ ਜਾਰੀ ਰੱਖ ਰਹੀ ਹੈ।
ਹੋਰਨਾਂ ਨੂੰ ਕੀਤਾ ਜਾ ਰਿਹੈ ਪ੍ਰੇਰਿਤ: ਗੁਰਦੀਪ ਸਿੰਘ
ਗੁਰਦੀਪ ਸਿੰਘ ਚੀਮਾ ਲੈਬਾਰੇਟਰੀ ਇੰਚਾਰਜ ਸਿਵਲ ਹਸਪਤਾਲ ਬਰਨਾਲਾ ਨੇ ਵੀ ਖੁਦ ਇਹ ਟੀਕਾ ਲਗਵਾਇਆ ਹੈ ਅਤੇ ਉਹ ਹੋਰਨਾਂ ਨੂੰ ਵੀ ਇਹ ਟੀਕਾ ਲਗਵਾਉਣ ਲਈ ਪ੍ਰੇਰਿਤ ਕਰ ਰਹੇ ਹਨ।