ਗੈਂਗ ‘ਚ ਸ਼ਾਮਿਲ 3 ਔਰਤਾਂ ਤੇ 3 ਪੁਰਸ਼ ਚੜ੍ਹੇ ਪੁਲਿਸ ਦੇ ਅੜਿੱਕੇ
ਹਰਿੰਦਰ ਨਿੱਕਾ/ਰਘਬੀਰ ਹੈਪੀ , ਬਰਨਾਲਾ 16 ਜਨਵਰੀ 2021
ਜਰਾ ਸਾਵਧਾਨ ! ਜੇਕਰ ਕੋਈ ਅਣਜਾਣ ਔਰਤ ਤੁਹਾਨੂੰ ਫੋਨ ਕਰਕੇ ਆਪਣੀ ਕਿਸੇ ਮਜਬੂਰੀ ਦਾ ਵਾਸਤਾ ਦੇ ਕੇ ਆਪਣੇ ਘਰ ਬੁਲਾਉਂਂਦੀ ਹੈ, ਤਾਂ ਚੌਕਸ ਹੋ ਜਾਣਾ, ਹੋ ਸਕਦਾ ਹੈ ਕਿ ਤੁਹਾਨੂੰ ਉਸਦੀ ਮੱਦਦ ਲਈ ਉਹਦੇ ਘਰ ਜਾਣਾ, ਆਪਣੇ ਮੱਥੇ ਤੇ ਹੱਥ ਮਾਰਨ ਨੂੰ ਮਜਬੂਰ ਕਰ ਦੇਵੇੇ। ਜਿਲ੍ਹੇ ਅੰਦਰ ਅਜਿਹੇੇ ਕਈ ਗੈਂਗ ਸਰਗਰਮ ਹਨ। ਜਿਨ੍ਹਾਂ ਵਿਚੋਂ ਪੁਲਿਸ ਨੇ ਅਜਿਹੇ ਦੋ ਗਿਰੋਹਾਂ ਦਾ ਪਰਦਾਫਾਸ਼ ਕਰਕੇ ਗਿਰੋੋਹ ਦੇ ਕਈ ਮੈਂਬਰਾਂ ਨੂੰ ਕਾਬੂ ਵੀ ਕੀਤਾ ਹੈ। ਕੁੱਝ ਦਿਨ ਪਹਿਲਾਂ ਇੱਕ ਗੈੈਂਂਗ ਨੂੰ ਥਾਣਾ ਸਿਟੀ 2 ਦੇ ਐਸ.ਐਚ.ਉ. ਗੁਰਮੇਲ ਸਿੰਘ ਦੀ ਅਗਵਾਈ ਵਿੱਚ ਕਾਬੂ ਕੀਤਾ ਗਿਆ ਸੀ ਅਤੇ ਹੁਣ ਥਾਣਾ ਸਿਟੀ 1 ਦੇ ਐਸ.ਐਚ.ਉ. ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਗਿਰਫਤਾਰ ਕੀਤਾ ਗਿਆ ਹੈ। ਹਾਲੀਆ ਕਾਬੂ ਕੀਤੇ 6 ਮੈੈਂਂਬਰਾਂ ਦੇ ਗੈਂਗ ਸਬੰੰਧੀ ਜਾਣਕਾਰੀ ਦਿੰੰਦਿਆਂ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਸ਼ਹਿਰ ਦੇ ਸੰਘੇੜਾ ਰੋਡ ਦੀ ਇੱਕ ਪੌੌੌਸ਼ ਕਲੋੋਨੀ ਵਿੱਚ ਰਹਿੰਦੀ ਇੱਕ ਸ਼ਾਤਿਰ ਔਰਤ ਨੇ ਇੱਕ ਵਿਅਕਤੀ ਨੂੰ ਫੋਨ ਕਰਕੇ ਮੱਦਦ ਲਈ ਆਪਣੇ ਘਰ ਬੁਲਾਇਆ। ਜਦੋਂ ਉਹ ਵਿਅਕਤੀ ਔਰਤ ਦੇ ਘਰ ਪਹੁੰਚਿਆ ਤਾਂ ਪਹਿਲਾਂ ਤੋਂ ਘੜੀ ਸਕੀਮ ਅਨੁਸਾਰ ਘਰ ‘ਚ ਮੌੌੌਜੂਦ ਔਰਤਾਂ ਤੇ ਮਰਦਾਂ ਨੇ ਘਰ ਸੱਦੇ ਵਿਅਕਤੀ ਨਾਲ ਔਰਤਾਂ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਅਸ਼ਲੀਲ ਫੋਟੋਆਂ ਵੀ ਜਬਰਦਸਤੀ ਖਿੱਚ ਲਈਆਂ । ਅਸ਼ਲੀਲ ਵੀਡੀਓ ਅਤੇ ਫੋੋਟੋਆਂ ਨੂੰ ਅਧਾਰ ਬਣਾ ਕੇ ਉਸ ਤੋਂ ਦੋ ਲੱਖ ਰੁਪਏ ਲੈਣ ਲਈ ਬਲੈਕਮੇਲਿੰਗ ਸੁਰੂ ਕਰ ਦਿੱਤੀ। ਡੀਐਸਪੀ ਟਿਵਾਣਾ ਨੇ ਦੱਸਿਆ ਕਿ ਪੁਲਿਸ ਨੇ ਬਲੈੈੈਕਮੇਲਿੰਗ ਵਾਲੇ ਗਿਰੋਹ ਦੇ 6 ਮੈਂਬਰ ਕਾਬੂ ਕੀਤੇ ਹਨ। ਜਿਨ੍ਹਾਂ ਵਿੱਚ 3 ਔਰਤਾਂ ਤੇੇ 3 ਮਰਦ ਸ਼ਾਮਿਲ ਹਨ। ਦੋੋੋਸ਼ੀਆਂ ਦੇ ਕਬਜ਼ੇ ਵਿਚੋਂ ਵੱਡੀ ਗਿਣਤੀ ਵਿੱਚ ਮੌਬਾਇਲ ਫ਼ੋਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਲੈਕਮੇਲ ਕਰ ਰਹੀਆਂ ਔਰਤਾਂ ਵਿੱਚ ਪ੍ਰਮੁੱਖ ਤੌਰ ਤੇ ਕਰਮਜੀਤ ਕੌਰ ਅਤੇ ਅਮਨਦੀਪ ਕੌਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਦੋਵੇਂ ਬਲੈਕਮੇਲਰ ਔਰਤਾਂ ਦੀ ਪੁੱਛਗਿੱਛ ਦੇ ਅਧਾਰ ਤੇ ਇੱਕ ਹੋਰ ਔਰਤ ਤੇ ਤਿੰਨ ਪੁਰਸਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।