ਹਰਪ੍ਰੀਤ ਕੌਰ , ਸੰਗਰੂਰ, 8 ਜਨਵਰੀ 2021
ਜ਼ਿਲਾ ਵਿਕਰੀ ਕੇਂਦਰ ਐਂਡ ਰਿਟੇਲ ਐਸੇਟ ਕ੍ਰੈਡਿਟ ਸੈਂਟਰ, ਸੰਗਰੂਰ, ਸਟੇਟ ਬੈਂਕ ਆਫ ਇੰਡੀਆਂ ਦੇ ਨਵੇਂ ਦਫ਼ਤਰ ਦਾ ਉਦਘਾਟਨ ਚੀਫ ਜਨਰਲ ਮੈਨੇਜਰ ਚੰਡੀਗੜ ਸਰਕਲ ਸ੍ਰੀ ਅਨੂਕੂਲ ਭਟਨਾਗਰ ਨੇ ਕੀਤਾ। ਉਨਾਂ ਦੇ ਨਾਲ ਜਨਰਲ ਮੈਨੇਜਰ(ਐਫਆਈਅਤੇਐੱਮ ਐਮ ) ਚੰਦਰ ਸ਼ੇਖਰ ਸ਼ਰਮਾ ਅਤੇ ਸ੍ਰੀ ਮਜੂਮਦਾਰ ਵੈਕਟਾ ਆਰ. ਰਵੀ ਕੁਮਾਰ ਜਨਰਲ ਮੈਨੇਜਰ ਨੈਟਵਰਕ ਅਤੇ ਸ੍ਰੀ ਪਰਮਜੀਤ ਸਿੰਘ ਸੋਢੀ ਖੇਤਰੀ ਪ੍ਰਬੰਧਕ ਆਰ ਬੀ ਓ ਪਟਿਆਲਾ (ਐਫਆਈਅਤੇਐੱਮਐਮ )ਮੌਜੂਦ ਸਨ। ਇਹ ਐਫ ਆਈ ਐੱਮ ਐਮ ਨੈਟਵਰਕ 1 ਅਗਸਤ 2019 ਨੂੰ ਹੋਂਦ ਵਿੱਚ ਆਇਆ ਅਤੇ ਇਹ ਆਰਥਿਕ ਵਿਕਾਸ ਦੇ ਇੱਕ ਨਵੇਂ ਢੰਗ ਵਜੋਂ ਉੱਭਰ ਰਿਹਾ ਹੈ ਜੋ ਦੇਸ਼ ਵਿੱਚੋਂ ਗਰੀਬੀ ਨੂੰ ਦੂਰ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ। ਇਸਦਾ ਮੁੱਖ ਮੰਤਵ ਆਮ ਲੋਕਾਂ ਨੂੰ ਬੈਕਿੰਗ ਸੇਵਾਵਾਂ ਦੀ ਸਹੂਲਤ ਸਮੇਤ ਸਹੂਲਤਾਂ ਅਤੇ ਵਾਂਝੇ ਲੋਕਾਂ ਨੂੰ ਕਿਫਾਇਤੀ ਸ਼ਰਤਾਂ ਤੇ ਲੋਨ ਪ੍ਰਦਾਨ ਕਰਦਾ ਹੈ। ਐਫ ਆਈ ਐੱਮ ਐਮ ਦਾ ਮੁੱਖ ਉਦੇਸ਼ ਅਦਾਇਗੀਆਂ ਦੀਆਂ ਜਰੂਰਤਾਂ ਦੀ ਸਥਾਪਨਾ ਕਰਨਾ, ਆਮਦਨੀ ਪੈਦਾਵਾਰ ਲਈ ਕ੍ਰੈਡਿਟ ਦੇ ਨਾਲ ਗਰੀਬ ਲੋਕਾਂ ਦੇ ਭੱਵਿਖ ਲਈ ਨਿਵੇਸ਼ ਕਰਨ ਦੇ ਯੋਗ ਬਣਾਉਣ ਲਈ ਵਿੱਤੀ ਸੰਸਥਾਵਾਂ ਦੁਆਰ ਇੱਕ ਟਿਕਾਉ ਅਤੇ ਜਿੰਮੇਵਾਰ ਢੰਗ ਨਾਲ ਦੇਖਭਾਲ ਕਰਨਾ ਹੈ। ਇਸ ਵਿੱਚ ਨਾ ਸਿਰਫ ਬੈਕਿੰਗ ਉਤਪਾਦਾਂ ਅਤੇ ਸੇਵਾਵਾਂ ਸ਼ਾਮਲ ਹਨ ਬਲਕਿ ਹੋਰ ਵਿੱਤੀ ਸੇਵਾਵਾਂ ਜਿਵੇਂ ਕਿ ਬੀਮਾ ਅਤੇ ਇਕਊਟੀ ਉਤਪਾਦ ਦੇ ਨਾਲ ਨਾਲ ਡਿਜੀਟਲ ਉਤਪਾਦ ਵੀ ਸ਼ਾਮਲ ਹਨ।