ਮੁੱਖ ਮੰਤਰੀ ਦੇ ਨਾਂ ਡੀ.ਸੀ. ਰਾਹੀਂ ਸੌਂਪਿਆ ਮੰਗ ਪੱਤਰ

Advertisement
Spread information

ਰਵੀ ਸੈਨ , ਬਰਨਾਲਾ 8 ਜਨਵਰੀ 2021

           ਟੈਕਨੀਕਲ ਸਰਵਿਸਜ ਯੂਨੀਅਨ (ਰਜਿ 49 ) ਪਾਵਰਕਾਮ ਸਰਕਲ ਬਰਨਾਲਾ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਮੰਗ ਪੱਤਰ ਸੌਪਿਆ ਗਿਆ। ਇਹ ਮੰਗ ਪੱਤਰ ਸਰਕਲ ਸਕੱਤਰ ਸਾਥੀ ਬਲਵੰਤ ਸਿੰਘ ਦੀ ਅਗਵਾਈ ਹੇਠ ਸੌਪਿਆ ਗਿਆ। ਮੰਗ ਪੱਤਰ ਸੌਪਣ ਤੋਂ ਪਹਿਲਾਂ ਹੋਈ ਰੈਲੀ ਨੂੰ ਸਰਕਲ ਆਗੂਆਂ ਗੁਰਜੰਟ ਸਿੰਘ, ਕੁਲਵੀਰ ਸਿੰਘ, ਹਾਕਮ ਸਿੰਘ ਨੂਰ ਅਤੇ ਰੁਲਦੂ ਸਿੰਘ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਵਿਆਖਿਆ ਕੀਤੀ।

Advertisement

           ਕਿਸਾਨ, ਮਜਦੂਰ, ਮੁਲਾਜਮ ਵਿਰੋਧੀ ਖੇਤੀ ਕਾਲੇ ਕਾਨੂੰਨਾਂ ਅਤੇ ਨਵੇਂ ਕਿਰਤ ਕਾਨੂੰਨ ਰੱਦ ਕਰਨ ਸਬੰਧੀ ਮੰਗ ਪੱਤਰ ਸੌਂਪਕੇ ਕਿਸਾਨ, ਮਜਦੂਰ, ਮੁਲਾਜਮ ਦੋਖੀ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ, ਲੇਬਰ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ, ਮੁਲਾਜਮ ਵਿਰੋਧੀ ਸੋਧਾਂ ਰੱਦ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨਾ ਬੰਦ ਕਰਨ, ਬਿਜਲੀ ਸੋਧ ਬਿਲ 2020 ਰੱਦ ਕਰਨ, ਸਰਵਜਨਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਕੇ ਸਭਨਾਂ ਲਈ ਸਸਤੇ ਰਾਸ਼ਨ ਦਾ ਪ੍ਰਬੰਧ ਕਰਨ, ਸਭਨਾਂ ਲਈ ਪੱਕੇ ਰੁਜਗਾਰ ਦਾ ਲਾਜਮੀ ਪ੍ਰਬੰਧ ਕਰਨ, ਠੇਕਾ ਕਾਮੇ ਪੱਕੇ ਕਰਨ, ਜਬਰੀ ਛਾਂਟੀ ਬੰਦ ਕਰਨ,ਸਭਨਾਂ ਲਈ ਮਿਆਰੀ ਸਸਤੀ ਵਿੱਦਿਆ ਅਤੇ ਸਸਤੀਆਂ ਸਿਹਤ ਸਹੂਲਤਾਂ ਦਾ ਪ੍ਰਬੰਂਧ ਕਰਨ,ਨਵਾਂ ਤਨਖਾਹ ਕਾਨੂੰਨ ਰੱਦ ਕਰਨ, ਘੱਟੋ-ਘੱਟ ਨਿਸ਼ਚਤ ਤਨਖਾਹ ਨਿਸ਼ਚਤ ਕਰਨ ਦੇ ਪਹਿਲੇ ਕਾਨੂੰਨਾਂ ਨੂੰ ਲਾਗੂ ਕਰਨ, ਲੋਕ ਵਿਰੋਧੀ ਨਵੀਂ ਕੌਮੀ ਸਿੱਖਿਆ ਨੀਤੀ ਰੱਦ ਕਰਨ,ਜਰੂਰੀ ਵਸਤਾਂ ਤੇ ਜਖੀਰੇਬਾਜੀ ਕਾਨੂੰਨ ਲਾਗੂ ਕਰਨ,ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਦੇ ਵਪਾਰ ਤੇ ਮਨਾਹੀ ਦੇ ਹੁਕਮ ਲਾਗੂ ਕਰਨ, ਟੋਲ ਟੈਕਸ ਬੰਦ ਕਰਨ, ਪ੍ਰਾਈਵੇਟ ਥਰਮਲ ਪਲਾਂਟ ਬੰਦ ਕਰਕੇ, ਸਰਕਾਰੀ ਥਰਮਲ ਪਲਾਂਟ ਚਾਲੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਗਈ।

Advertisement
Advertisement
Advertisement
Advertisement
Advertisement
error: Content is protected !!