ਬਜਾਰ, ਬੱਸ ਅੱਡਾ, ਸਬਜੀ ਮੰਡੀ ਵਿੱਚ ਪਸਰਿਆ ਸਨਾਟਾ
ਸਦਰ ਬਜਾਰ ਵਿੱਚ ਗੂਜੇ ਮੋਦੀ ਹਕੂਮਤ ਖਿਲਾਫ ਅਕਾਸ਼ ਗੁੰਜਾਊ ਨਾਹਰੇ
ਹਰਿੰਦਰ ਨਿੱਕਾ / ਰਘਵੀਰ ਹੈਪੀ ਬਰਨਾਲਾ 8 ਦਸੰਬਰ 2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ ਭਾਰਤ ਬੰਦ ਦੇ ਸੱਦੇ ਬਹੁਤ ਉਤਸ਼ਾਹਜਨਕ ਹੁੰਗਾਰਾ ਮਿਲਿਆ। ਸ਼ਹਿਰ ਦੀਆਂ ਵਪਾਰਕ ਸੰਸਥਾਵਾਂ, ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ, ਫਾਸ਼ੀ ਹਮਲੇ ਵਿਰੋਧੀ ਫਰੰਟ ਬਰਨਾਲਾ ਆਦਿ ਜਥੇਬੰਦੀਆਂ ਨੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਬਰਨਾਲਾ ਜਿਲ੍ਹੇ ਦੀਆਂ ਸਾਰੀਆਂ ਹੀ ਸੰਸਥਾਵਾਂ ਦਾ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਵਿੱਚ ਅਹਿਮ ਯੋਗਦਾਨ ਰਿਹਾ। ਇੱਥੋਂ ਤੱਕ ਕਿ ਸੀਨੀਅਰ ਸਿਟੀਜਨ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਹਜਾਰਾਂ ਦੀ ਤਾਦਾ’ਚ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਜੁੜ ਬੈਠੇ ਨੌਜਵਾਨ ਕਿਸਾਨ ਮਰਦ ਔਰਤਾਂ ਬੱਚੇ ਅਤੇ 90 ਸਾਲ ਦੀ ਉਮਰ ਨੂੰ ਢੁੱਕੇ ਬਜੁਰਗਾਂ ਦਾ ਗੁੱਸਾ ਵੀ ਮੋਦੀ ਹਕੂਮਤ ਖਿਲਾਫ ਉਬਾਲੇ ਖਾ ਰਿਹਾ ਸੀ।
ਸਟੇਸ਼ਨ ਦੀ ਪਾਰਕਿੰਗ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਾਬੂ ਸਿੰਘ ਖੁੱਡੀਕਲਾਂ, ਅਮਰਜੀਤ ਕੌਰ, ਉਜਾਗਰ ਸਿੰਘ ਬੀਹਲਾ, ਪ੍ਰੇਮਪਾਲ ਕੌਰ, ਗੁਰਮੀਤ ਸੁਖਪੁਰ, ਅਨਿਲ ਕੁਮਾਰ, ਖੁਸ਼ੀਆ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ, ਮਹਿਕਦੀਪ, ਜਗਜੀਤ ਸਿੰਘ ਢਿੱਲੋਂ, ਅਸ਼ੋਕ ਕੁਮਾਰ, ਸੋਹਣ ਸਿੰਘ, ਜਗਰਾਜ ਟੱਲੇਵਾਲ, ਜਸਪਾਲ ਚੀਮਾ, ਵਰਿੰਦਰ ਅਜਾਦ, ਉਦੇਵੀਰ ਸਿੰਘ, ਚਰਨਜੀਤ ਕੌਰ, ਇਕਬਾਲ ਕੌਰ ਉਦਾਸੀ, ਬਿੱਕਰ ਸਿੰਘ ਔਲਖ, ਮੁਕੰਦ ਸਿੰਘ ਸੇਵਕ, ਮਾ.ਨਿਰੰਜਣ ਸਿੰਘ ਠੀਕਰੀਵਾਲ, ਹਰਬੰਸ ਸਿੰਘ, ਦਲਜੀਤ ਕੌਰ ਆਦਿ ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਚੱਲ ਰਿਹਾ ਸੰਘਰਸ਼ ਨਾਜੁਕ ਪੜਾਅ (ਆਰ ਪਾਰ ਦੀ ਲੜਾਈ) ਵਿੱਚ ਪਹੁੰਚ ਚੁੱਕਾ ਹੈ। ਕਿਸਾਨਾਂ ਦੀ ਮੌਤ ਦੇ ਜਾਰੀ ਕੀਤੇ ਵਰੰਟਾਂ (ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ) ਨੂੰ ਮੁਲਕ ਦਾ ਪ੍ਰਧਾਨ ਮੰਤਰੀ ਬੇਸ਼ਰਮੀ ਭਰੇ ਢੰਗ ਨਾਲ ਕਿਸਾਨ ਪੱਖੀ ਗਰਦਾਨ ਕਰਕੇ ਆਪਣਾ ਲੋਕ ਵਿਰੋਧੀ ਚੇਹਰਾ ਨੰਗਾ ਕਰ ਰਿਹਾ ਹੈ।
ਸਾਰੀ ਕੇਂਦਰੀ ਹਕੂਮਤੀ ਮਸ਼ੀਨਰੀ ਨੂੰ ਸਾਂਝੇ ਕਿਸਾਨ ਸੰਘਰਸ਼ ਨੂੰ ਮਿਲ ਰਹੀ ਵਿਸ਼ਾਲ ਆਮ ਮਿਹਨਤਕਸ਼ ਲੋਕਾਈ ਦੀ ਹਮਾਇਤ ਨੇ ਤ੍ਰੇਲੀਆਂ ਲਿਆਂਦੀਆਂ ਹੋਈਆਂ ਹਨ। ਲੋਕਾਈ ਦੇ ਰੋਹਲੇ ਅੰਗਿਆਰ ਮੋਦੀ ਹਕੂਮਤ ਨੂੰ ਇਹ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰਨਗੇ। ਰੇਲਵੇ ਸਟੇਸ਼ਨ ਤੋਂ ਸਦਰ ਬਜਾਰ ਵਿੱਚਪੋਂ ਹੁੰਦਾ ਹੋਇਆ ਵਿਸ਼ਾਲ ਰੋਹ ਭਰਪੂਰ ਮੁਜਾਹਰਾ ਸ਼ਹੀਦ ਭਗਤ ਸਿੰਘ ਚੌਂਕ ਜਾਕੇ ਸਮਾਪਤ ਹੋਇਆ। ਸਾਂਝੇ ਕਿਸਾਨ ਸੰਘਰਸ਼ ਨੂੰ ਮਜਦੂਰ ਨੂੰ ਮਜਦੂਰ ਔਰਤਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਬਲ ਬਖਸ਼ਿਆ। ਬੱਸ ਸਟੈਂਡ ਸੰਘੇੜਾ ਵਿਖੇ ਲੱਗੇ ਵਿਸ਼ਾਲ ਸੜਕ ਜਾਮ ਨੂੰ ਗੁਰਦੇਵ ਸਿੰਘ ਮਾਂਗੇਵਾਲ, ਭਾਨ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਮਜੀਦ ਖਾਂ, ਡਾ. Îੁਹੰਮਦ ਹਮੀਦ, ਸੁਰਜੀਤ ਕਰਮਗੜ੍ਹ, ਡਾ. ਹਮੀਦ, ਪ੍ਰੀਤਮ ਸਿੰਘ ਟੋਨੀ, ਡਾ.ਬਲਦੇਵ ਬਿੱਲੂ ਰਾਏਸਰ, ਜਸਪਾਲ ਕੌਰ, ਕਿਰਨਜੀਤ ਕੌਰ,ਦਲਜੀਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।