ਟੋਲ ਪਲਾਜੇ ਤੇ 2 ਮਹੀਨਿਆਂ ਤੋਂ ਡਟੇ ਕਿਸਾਨ ਪੰਜਾਬੀ ਯੋਧਿਆਂ ਤੇ ਸੂਰਬੀਰਾਂ ਦੀ ਕੌਮ ਕਦੇ ਝੁਕੀ ਨਹੀ ਹੈ-ਢਾਡੀ ਛਾਪਾ

Advertisement
Spread information

ਗੁਰਸੇਵਕ ਸਹੋਤਾ/ਪਾਲੀ ਵਜੀਦਕੇ ,ਮਹਿਲ ਕਲਾਂ 27 ਨਵੰਬਰ 2020

            ਕਿਸਾਨਾਂ ਦਾ ਸੰਘਰਸ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ ,ਜਿੱਥੇ ਲੱਖਾਂ ਕਿਸਾਨ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦਿੱਲੀ ਜਾ ਬੈਠੇ ਹਨ ਉੱਥੇ ਪਿੰਡਾਂ ’ਚ ਰਹਿੰਦੇ ਹੋਰ ਕਿਸਾਨ ਟੋਲ ਟੈਕਸਾਂ ਤੇ ਪੱਕੇ ਮੋਰਚੇ ਲਾ ਕੇ ਬੈਠੇ ਹਨ। ਬਜੁਰਗ ਵਿਆਕਤੀ ਤੇ ਔਰਤਾਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰ ਰਹੀਆਂ ਹਨ। ਮਹਿਲ ਕਲਾਂ ਟੋਲ ਟੈਕਸ ਤੇ ਲੱਗੇ ਪੱਕੇ ਮੋਰਚੇ ਨੂੰ 2 ਮਹੀਨੇ ਹੋ ਗਏ ਤੇ ਅੱਜ ਵੀ ਕਿਸਾਨ ਡਟੇ ਹੋਏ ਹਨ। ਇਸ ਮੌਕੇ ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਦੇ ਜਿਲਾ ਬਰਨਾਲਾ ਦੇ ਪ੍ਰਧਾਨ ਢਾਡੀ ਕਰਨੈਲ ਸਿੰਘ ਛਾਪਾ, ਰਾਏਕੋਟ ਇਕਾਈ ਦੇ ਪ੍ਰਧਾਨ ਚਰਨ ਸਿੰਘ ਭੱਟੀ ਜਲਾਲਦੀਵਾਲ ਨੇ ਢਾਡੀ ਵਾਰਾਂ ਪੇਸ ਕੀਤੀਆਂ।

Advertisement

          ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢਾਡੀ ਕਰਨੈਲ ਸਿੰਘ ਛਾਪਾ,ਢਾਡੀ ਚਰਨ ਸਿੰਘ ਭੱਟੀ ਜਲਾਲਦੀਵਾਲ ਤੇ ਗੁਰਦੁਆਰਾ ਪਾਤਸਾਹੀ ਛੇਂਵੀ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਸੇਰ ਸਿੰਘ ਖਾਲਸਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਖਤਮ ਕਰਨ ਵੱਲ ਤੁਰ ਪਈ ਹੈ। ਅੱਜ ਦੇਸ ਦਾ ਕਿਸਾਨ ਆਪਣੇ ਹੱਕ ਲੈਣ ਲਈ ਸੰਘਰਸ ਕਰ ਰਿਹਾ ਹੈ ਤੇ ਆਪਣੇ ਪਰਿਵਾਰਾਂ ਸਮੇਤ ਸੜਕਾਂ ਤੇ ਦਿਨ ਗੁਜਾਰ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਦੇਸ ਨੂੰ ਅਨਾਜ ਦੀ ਲੋੜ ਪਈ ਤਾਂ ਪੰਜਾਬ ਦਾ ਕਿਸਾਨ ਅੱਗੇ ਹੋ ਕੇ ਸਖਤ ਮਿਹਨਤ ਰਾਹੀ ਦੇਸ ਦੇ ਅੰਨ ਭੰਡਾਰ ਭਰਦਾ ਆ ਰਿਹਾ ਹੈ ਪਰ ਸਰਕਾਰਾਂ ਨੇ ਕਿਸਾਨਾਂ ਦੀ ਘਾਲਣਾ ਦੀ ਕੋਈ ਕਦਰ ਨਹੀ ਪਾਈ। ਜਿਸ ਕਾਰਨ ਕਿਸਾਨਾਂ ਨੂੰ ਮਜਬੂਰਨ ਸੰਘਰਸ ਦੇ ਰਾਹ ਆਉਣਾ ਪਿਆ ਹੈ। ਉਹਨਾਂ ਕਿਸਾਨਾਂ ਦੇ ਜਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਯੋਧਿਆਂ ਤੇ ਸੂਰਬੀਰਾਂ ਦੀ ਕੌਮ ਕਦੇ ਝੁਕੀ ਨਹੀ ਹੈ ਇਸ ਵਾਰ ਵੀ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ। ਅਖੀਰ ਉਹਨਾਂ ਸਮੂਹ ਪੰਜਾਬ ਵਾਸੀਆਂ ਨੂੰ ਕਿਸਾਨਾਂ ਨਾਲ ਚੱਟਾਨ ਵਾਂਗ ਖੜ ਜਾਣ ਦੀ ਅਪੀਲ ਕੀਤੀ। ਇਸ ਮੌਕੇ ਢਾਡੀ ਜਸਵਿੰਦਰ ਸਿੰਘ ਛੱਲਾ ਇੰਚਾਰਜ ਅਤੇ ਢਾਡੀ ਗੁਰਜੀਤ ਸਿੰਘ ਛਾਪਾ ਮੁੱਖ ਬੁਲਾਰਾ ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!