ਮਿਸ਼ਨ ਫਤਿਹ -5 ਕੋਰੋਨਾ ਪਾਜੀਟਿਵ ਮਰੀਜ ਹੋਏ ਤੰਦਰੁਸਤ-ਡਿਪਟੀ ਕਮਿਸ਼ਨਰ

Advertisement
Spread information

ਜ਼ਿਲੇ ਅੰਦਰ ਸਿਰਫ 66 ਪਾਜ਼ਟਿਵ ਕੇਸ ਬਾਕੀ-ਰਾਮਵੀਰ


ਹਰਪ੍ਰੀਤ ਕੌਰ  ਸੰਗਰੂਰ, 31 ਅਕਤੂਬਰ:2020
            ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲਾ ਸੰਗਰੂਰ ਤੋਂਂ ਮਿਸ਼ਨ ਫਤਿਹ ਤਹਿਤ 5 ਕੋਰੋਨਾ ਪਾਜੀਟਿਵ ਮਰੀਜ ਅੱਜ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਹੋਮਆਈਸੋਲੇਸ਼ਨ ਤੋਂ ਸਿਹਤਯਾਬ ਹੋਏ। ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹੋਮਆਈਸੋਲੇਸ਼ਨ ਤੋਂ ਠੀਕ ਹੋਣ ਵਾਲੇ ਕੋਵਿਡ ਪਾਜ਼ਟਿਵ ਮਰੀਜ਼ਾਂ ਨੰੂ ਸਿਹਤਮੰਦ ਜਿੰਦਗੀ ਜਿਊਣ ਲਈ ਸੁਭਕਾਮਨਾਵਾਂ ਦਿੱਤੀਆ। ਉਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੀ ਗੰਭੀਰ ਸਮੱਸਿਆ ਦਾ ਇਲਾਜ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਹੈ। ਉਨਾਂ ਦੱਸਿਆ ਕਿ ਜ਼ਿਲ ਸੰਗਰੂਰ ਅੰਦਰ 3683 ਕੋਵਿਡ ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ ਹੁਣ ਸਿਰਫ 66 ਕੇਸ ਪਾਜ਼ਟਿਵ ਕੇਸ ਬਾਕੀ ਹਨ।
           ਉਨਾਂ ਕਿਹਾ ਕਿ ਘਰੋਂ ਬਾਹਰ ਨਿਕਲਣ ਵੇਲੇ ਅਕਸਰ ਮਾਸਕ ਦੀ ਵਰਤੋਂ ਲਾਜ਼ਮੀ ਕਰਨੀ ਚਾਹੀਦੀ ਹੈ ਅਤੇ ਹੱਥਾਂ ਦੀ ਸਫ਼ਾਈ ਦਾ ਵਿਸੇਸ ਧਿਆਨ ਰੱਖਣ ਦੀ ਲੋੜ ਹੈ।  ਉਨਾਂ ਕਿਹਾ ਕਿ ਹਲਕਾ ਬੁਖਾਰ, ਖਾਂਸੀ, ਜੁਖਾਮ ਜਾਂ ਹੋਰ ਲੱਛਣ ਆਦਿ ਦੀ ਸੂਰਤ ’ਚ ਤੁਰੰਤ ਨੇੜਲੇ ਹਸਪਤਾਲ ਵਿੱਚ ਜਾ ਕੇ ਮੁੱਢਲੀ ਜਾਂਚ ਅਤੇ ਟੈਸਟ ਕਰਵਾਉਣ ਨੰੂ ਪਹਿਲ ਦੇਣਾ ਅਤਿ ਜਰੂਰੀ ਹੈ।

Advertisement
Advertisement
Advertisement
Advertisement
Advertisement
error: Content is protected !!