Skip to content
- Home
- ਪੰਜਾਬ ਦੇ ਸੈਲਰਾਂ ,ਚ ਆ ਰਿਹੈ ਯੂ.ਪੀ.-ਬਿਹਾਰ ਦਾ ਝੋਨਾ, ਕੁੰਭਕਰਨੀ ਨੀਂਦ ਸੌਂ ਰਹੀ ਪੰਜਾਬ ਸਰਕਾਰ
Advertisement
1100 ਨੂੰ ਖ੍ਰੀਦ ਕੇ ਪੰਜਾਬ ‘ਚ 2000 ਨੂੰ ਝੋਨਾ ਵੇਚ ਰਹੇ ਨੇ ਵਪਾਰੀ
ਹਰਿੰਦਰ ਨਿੱਕਾ ਬਰਨਾਲਾ 19 ਅਕਤੂਬਰ 2020
ਝੋਨੇ ਦੇ ਜੋ ਟਰੱਕ ਤੇ ਟਰਾਲੇ ਭਰ ਕੇ ਪੰਜਾਬ ਦੇ ਸੈਲਰਾਂ ‘ਚ ਪੁੱਜ ਰਹੇ ਹਨ ਉਹਨਾਂ ਤੇ ਰੋਕ ਲਾਈ ਜਾਵੇ ਤੇ ਪੰਜਾਬ ਦੇ ਸੈਲਰਾਂ ‘ਚ ਪੰਜਾਬ ਦੇ ਕਿਸਾਨਾਂ ਦਾ ਝੋਨਾ ਹੀ ਸਟੋਰ ਕੀਤਾ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਗੱਲਬਾਤ ਕਰਦਿਆਂ ਕੀਤਾ। ਵਪਾਰੀ ਬਾਹਰਲੇ ਸੂਬਿਆਂ ਤੋਂ 1100 ਤੇ ਝੋਨਾ ਖ੍ਰੀਦ ਕੇ ਪੰਜਾਬ ‘ਚ 2000 ਨੂੰ ਵੇਚਿਆ ਜਾ ਰਿਹਾ ਹੈ। ਸੰਭੂ ਬਾਰਡਰ ਤੇ ਝੋਨੇ ਦੇ ਭਰੇ ਟਰਾਲਿਆਂ ਨੂੰ ਘੇਰਿਆ ਵੀ ਹੋਇਆ ਹੈ ਤੇ ਪਿੰਡਾਂ ਦੇ ਕਿਸਾਨ ਵੀ ਪਿੰਡਾਂ ‘ਚ ਆਉਣ ਵਾਲੇ ਟਰਾਲਿਆਂ ਨੂੰ ਰੋਕਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਮੰਡੀ ਬੋਰਡ ਵੱਲੋਂ ਫਸਲ ਦੀ ਖ੍ਰੀਦ ਤੇ 1% ਟੈਕਸ ਤੇ 2% ਮਾਰਕੀਟ ਕਮੇਟੀ ਦੀ ਫੀਸ ਲਈ ਜਾ ਰਹੀ ਹੈ ਅਤੇ 4 % ਆਰਡੀਐਫ ਕੱਟਿਆ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ ਤਾਂ ਸਾਰਾ 1% ਟੈਕਸ ਲਗਾਇਆ ਜਾਵੇ ਤੇ 6% ਕਿਸਾਨਾਂ ਨੂੰ ਰਾਹਤ ਦੇ ਰੂਪ ‘ਚ ਦਿੱਤਾ ਜਾਵੇ। ਜਿਲ੍ਹਾ ਬਰਨਾਲਾ ਦੇ ਕਸਬਾ ਪੱਖੋ ਕੈਂਚੀਆਂ ‘ਚ ਕਿਸਾਨਾਂ ਵੱਲੋਂ ਯੂਪੀ ਤੇ ਬਿਹਾਰ ਸਮੇਤ ਹੋਰਨਾ ਸੂਬਿਆਂ ਚੋ ਆਇਆ 200 ਟਰਾਲਾ ਤੇ ਟਰੱਕ ਘੇਰਿਆ ਹੋਇਆ ਹੈ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਪੰਜਾਬ ‘ਚ ਇਹ ਕੀ ਹੋ ਰਿਹਾ ਹੈ, ਪੰਜਾਬ ਦੀ ਕੈਪਟਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਤੇ ਵਪਾਰੀ ਲੋਕ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ। ਪੰਜਾਬ ‘ਚ ਦਾਖਲ ਹੋਣ ਵਾਲੇ ਰਸਤਿਆਂ ਦੇ ਪੁਲਿਸ ਕਰਮੀ ਤਾਇਨਾਤ ਕੀਤੇ ਜਾਣ ਤਾਂ ਜੋ ਪੰਜਾਬ ਤੋਂ ਬਾਹਰੋਂ ਆ ਰਹੇ ਨਜਾਇਜ ਝੋਨੇ ਨੂੰ ਰੋਕਿਆ ਜਾ ਸਕੇ।
ਜੇਕਰ ਪੰਜਾਬ ਸਰਕਾਰ ਨੇ ਤੁਰੰਤ ਕੋਈ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਰਾਲਿਆਂ ਦਾ ਘਿਰਾਓ ਕੀਤੀ ਜਾਵੇਗਾ। ਉਹਨਾਂ ਚਿਤਾਵਨੀ ਦਿੱਤੀ ਕਿ ਪੰਜਾਬ ਕਿਸਾਨਾਂ ਦੀ ਧਰਤੀ ਹੈ ਤੇ ਪੰਜਾਬ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!