ਬੀਕੇਯੂ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਦਾ ਡੈਲੀਗੇਟ ਇਜਲਾਸ ਸੰਪੰਨ

Advertisement
Spread information

ਜਗਰਾਜ ਹਰਦਾਸਪੁਰਾ ਅਤੇ ਅਮਨਦੀਪ ਸਿੰਘ ਰਾਏਸਰ ਕ੍ਰਮਵਾਰ ਪ੍ਰਧਾਨ ਤੇ ਸਕੱਤਰ

ਔਰਤਾਂ ਅਤੇ ਨੌਜਵਾਨਾਂ ਦਾ ਜਥੇਬੰਦੀ ਵਿੱਚ ਆਉਣਾ ਚੰਗਾ ਵਰਤਾਰਾ-ਬੁਰਜਗਿੱਲ, ਧਨੇਰ


ਹਰਿੰਦਰ ਨਿੱਕਾ  ਬਰਨਾਲਾ 4 ਸਤੰਬਰ, 2020 

             ਜਿਲ੍ਹੇ ਦੇ ਪਿੰਡ ਮੂੰਮ ਦੇ ਗੁਰਦੁਆਰਾ ਆਕੀਗੜ੍ਹ ਸਾਹਿਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਮਹਿਲ  ਕਲਾਂ ਦਾ ਡੈਲੀਗੇਟ ਇਜਲਾਸ ਸਫ਼ਲਤਾ ਪੂਰਵਕ ਸੰਪਨ ਹੋਇਆ। ਜਿਸ ਵਿੱਚ ਪਿਛਲੇ ਸਮੇਂ ਦੀ ਕਾਰੁਗਜਾਰੀ ਅਤੇ ਖਜਾਨਚੀ ਦੀਆਂ ਰਿਪੋਰਟਾਂ ਪੇਸ਼ ਕੀਤੀਆਂ । ਜਿਨ੍ਹਾਂ ਨੂੰ ਸੰਖੇਪ ਬਹਿਸ ਤੋਂ ਬਾਅਦ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਮੌਕੇ ਸਰਬਸੰਤੀ ਨਾਲ ਹੋਈ ਚੋਣ ਵਿੱਚ ਜਗਰਾਜ ਸਿੰਘ ਹਰਦਾਸਪੁਰਾ ਪ੍ਰਧਾਨ ਅਤੇ ਅਮਨਦੀਪ ਸਿੰਘ ਰਾਏਸਰ ਜਨਰਲ ਸਕੱਤਰ ਚੁਣੇ ਗਏ। 
              ਇਜਲਾਸ ਵਿੱਚ ਹਾਜ਼ਰ 140 ਡੈਲੀਗੇਟਾਂ ਅਤੇ 250 ਦੇ ਕਰੀਬ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀ: ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਅਤੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਜਥੇਬੰਦਕ ਚੋਣਾਂ ਵੀ ਸੰਘਰਸ਼ ਦਾ ਹੀ ਜਾਰੀ ਰੂਪ ਹੁੰਦੀਆਂ ਹਨ, ਜੋ ਜਥੇਬੰਦੀ (ਕਾਡਰ ) ਨੂੰ ਮਜਬੂਤੀ ਬਖਸ਼ਦੀਆਂ ਹਨ। ਆਗੂਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਲੰਮੇ ਸਮੇਂ ਤੋਂ ਹੀ ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਲਿਆਉਂਦੀਆਂ ਤੇ ਲਾਗੂ ਕਰਦੀਆਂ ਆ ਰਹੀਆਂ ਹਨ, ਜਿਨ੍ਹਾਂ ਕਰਕੇ ਖੇਤੀ ਸੰਕਟ ਦਿਨੋਂ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ , ਜਿਸ ਦੇ ਸਿੱਟੇ ਵਜੋਂ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦੇ ਆ ਰਹੇ ਹਨ। ਪਰ ਹੁਣ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਛੋਟੀ, ਗਰੀਬ ਤੇ ਦਰਮਿਆਨੀ ਕਿਸਾਨੀ ਦਾ ਫ਼ਸਤਾ ਹੀ ਵੱਢ ਦੇਣ ਦਾ ਮਨ ਬਣਾ ਲਿਆ ਹੈ।
                ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨਾਂ ਵਿੱਚ ਲਿਆਂਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਸਮੁੱਚੇ ਦੇਸ਼ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੀ ਕਿਸਾਨੀ ਤਬਾਹ ਕਰਕੇ ਰੱਖ ਦੇਣਗੇ। ਇਨ੍ਹਾਂ ਆਰਡੀਨੈਂਸਾਂ ਦੇ ਲਾਗੂ ਹੋ ਜਾਣ ਤੋਂ ਬਾਅਦ ਗ਼ਰੀਬ, ਛੋਟੇ ਤੇ ਦਰਮਿਆਨੇ ਕਿਸਾਨ ਸਰਕਾਰ ਵੱਲੋਂ ਮਿਥੇ ਘੱਟੋ ਘੱਟ ਸਮਰਥਨ ਕੀਮਤ ਤੋਂ ਵੀ ਬਹੁਤ ਹੀ ਘੱਟ ਭਾਅ ਉੱਤੇ ਵੀ ਆਪਣੀਆਂ ਫ਼ਸਲਾਂ ਵੇਚਣ ਲਈ ਮਾਰੇ ਮਾਰੇ, ਇੱਧਰ-ਉੱਧਰ ਧੱਕੇ ਖਾਂਦੇ ਫਿਰਿਆ ਕਰਨਗੇ। ਵਪਾਰੀਆਂ ਤੇ ਜਮ੍ਹਾਂਖੋਰਾਂ ਦੀਆਂ ਪੌਂ ਬਾਰਾਂ ਹੋ ਜਾਣਗੀਆਂ ਤੇ ਉਹ ਕਿਸਾਨਾਂ ਨੂੰ, ਆਪਣੀ ਮਨਮਰਜ਼ੀ ਦੇ ਭਾਅ ਦਿਆ ਕਰਨਗੇ। 
                ਜਿਸ ਕਾਰਨ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਪੰਜਾਬ ਦੀ ਕਿਸਾਨੀ ਵਿੱਚ ਖੁਦਕੁਸ਼ੀਆਂ ਦਾ ਵਰਤਾਰਾ ਹੋਰ ਵੀ ਜ਼ੋਰ ਫੜ ਜਾਵੇਗਾ। ਇਸੇ ਹੀ ਤਰ੍ਹਾਂ ਕੇਂਦਰ ਸਰਕਾਰ ਬਿਜਲੀ ਸੋਧ ਐਕਟ-2020 ਲਿਆਕੇ ਰਾਜਾਂ ਦੀ ਸੰਘੀ ਘੁੱਟਣ ਜਾ ਰਹੀ ਹੈ , ਜਿਸ ਨਾਲ ਸਾਰਾ ਵੰਡ ਦਾ ਪ੍ਰਬੰਧ ਅੰਬਾਨੀਆਂ-ਅਡਾਨੀਆਂ ਕੋਲ ਚਲਾ ਜਾਵੇਗਾ ਅਤੇ ੳੇਹ ਮਹਿੰਗੇ ਭਾਅ ਬਿਜਲੀ ਵੇਚਕੇ ਅੰਨ੍ਹੀ ਲੁੱਟ ਮਚਾਉਣਗੇ। ਪੰਜਾਬ ਸਰਕਾਰ ਕੋਲੋਂ ਕਿਸਾਨਾਂ ਅਤੇ ਗਰੀਬ ਪ੍ਰੀਵਾਰਾਂ ਨੂੰ ਸੰਘ੍ਰਸ਼ਾਂ ਦੋ ਜੋਰ ਹਾਸਲ ਕੀਤਾ ਸਬਸਿਡੀ ਦੇਣ ਦਾ ਹੱਕ ਵੀ ਖੋਹ ਲਿਆ ਜਾਵੇਗਾ। ਇਸ ਲਈ ਕਿਸਾਨਾਂ ਨੂੰ ਆਪਣੀ ਜਥੇਬੰਦਕ ਤਾਕਤ ਨੂੰ ਮਜਬੂਤ ਕਰਦਿਆਂ ਹੋਇਆਂ ਤਿੱਖੇ ਤੇ ਜ਼ੋਰਦਾਰ ਸੰਘਰਸ਼ਾਂ ਦੇ ਰਾਹ ਪੈਣ ਤੋਂ ਸਿਵਾ ਕੋਈ ਹੋਰ ਚਾਰਾ ਨਹੀਂ ਬਚੇਗਾ। 
                  ਆਗੂਆਂ ਨੇ ਕਿਹਾ ਕਿ ਇਜਲਾਸ ਵਿੱਚ ਸ਼ਾਮਲ ਸਭ ਕਿਸਾਨ ਆਗੂਆਂ, ਔਰਤਾਂ ਤੇ ਨੌਜਵਾਨਾਂ ਨੂੰ 14 ਸਤੰਬਰ ਨੂੰ ਬਰਨਾਲਾ ਵਿੱਖੇ ਹੋ ਰਹੀ ਪੰਜਾਬ ਪੱਧਰੀ ਵੱਡੀ ਰੈਲੀ ਵਿੱਚ ਕਿਸਾਨਾਂ ਦੀ ਵੱਧ ਤੋਂ ਸ਼ਮੂਲੀਅਤ ਕਰਵਾਉਣ ਲਈ ਪਿੰਡ-ਪਿੰਡ, ਘਰ-ਘਰ ਜਾ ਕੇ ਉਨ੍ਹਾਂ ਨੂੰ ਪ੍ਰੇਰਨਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਅਤੇ ਜ਼ਿਲ੍ਹਾ ਐਕਟਿੰਗ ਜਨਰਲ ਸਕੱਤਰ ਗੁਰਦੇਵ ਸਿੰਘ ਮਾਂਗੇਵਾਲ ਦੀ ਨਿਗਰਾਨੀ ਹੇਠ ਹੋਈ ਚੋਣ ਵਿੱਚ ਨਵੀਂ ਬਲਾਕ ਕਮੇਟੀ ਚੁਣੀ ਗਈ। 
                    ਚੋਣ ਵਿੱਚ ਜਗਰਾਜ ਸਿੰਘ ਹਰਦਾਸਪੁਰਾ-ਪ੍ਰਧਾਨ, ਅਮਨਦੀਪ ਸਿੰਘ ਰਾਏਸਰ-ਜਨਰਲ ਸਕੱਤਰ, ਜਗਰੂਪ ਸਿੰਘ ਗਹਿਲ- ਸੀ:ਮੀਤ ਪ੍ਰਧਾਨ, ਜਗਤਾਰ ਸਿੰਘ ਮੂੰਮ- ਸੀ:ਮੀਤ ਪ੍ਰਧਾਨ, ਭਿੰਦਰ ਸਿੰਘ ਸਹੌਰ- ਮੀਤ ਪ੍ਰਧਾਨ, ਜੱਗਾ ਸਿੰਘ ਮਹਿਲਕਲਾਂ-ਮੀਤ ਪ੍ਰਧਾਨ, ਜੰਗ ਸਿੰਘ ਮਾਂਗੇਵਾਲ-ਮੀਤ ਪ੍ਰਧਾਨ, ਜਸਵੰਤ ਸਿੰਘ ਸੋਹੀ-ਸਹਾਇਕ ਸਕੱਤਰ, ਕੇਵਲ ਸਿੰਘ ਸਹੌਰ-ਸਹਾਇਕ ਸਕੱਤਰ, ਮਾਸਟਰ ਸੁਖਦੇਵ ਸਿੰਘ ਕੁਰੜ-ਖਜ਼ਾਨਚੀ, ਭਿੰਦਰ ਸਿੰਘ ਮਨਾਲ-ਸਹਾਇਕ ਖਜ਼ਾਨਚੀ ਚੁਣੇ ਗਏ। ਇਸ ਤੋਂ ਇਲਾਵਾ ਇਸਤਰੀ ਵਿੰਗ ਅਤੇ ਯੂਥ ਵਿੰਗ ਦਾ ਵੀ ਗਠਨ ਕੀਤਾ ਗਿਆ। 
                   ਔਰਤ ਵਿੰਗ ਵਿੱਚ ਸੁਖਵਿੰਦਰ ਕੌਰ ਧਨੇਰ, ਗੁਰਪ੍ਰੀਤ ਕੌਰ ਕੁਰੜ, ਰਾਜਦੀਪ ਕੌਰ ਧਨੇਰ, ਅਮਰਜੀਤ ਕੌਰ ਹਰਦਾਸਪੁਰਾ ਅਤੇ ਸ਼ਰਨਜੀਤ ਕੌਰ ਕੁਰੜ ’ਤੇ ਆਧਾਰਤ ਜਥੇਬੰਦਕ ਕਮੇਟੀ ਬਣਾਈ ਗਈ। ਇਸੇ ਤਰ੍ਹਾਂ ਨੌਜਵਾਨ ਵਿੰਗ ਜੱਗੀ ਸਿੰਘ ਰਾਏਸਰ, ਮਨਦੀਪ ਸਿੰਘ ਕੁਰੜ, ਗੋਧਾ ਸਿੰਘ ਕੁਰੜ, ਪ੍ਰਭਜੋਤ ਸਿੰਘ ਛਾਪਾ, ਗੁਰਸੇਵਕ ਸਿੰਘ ਮਾਂਗੇਵਾਲ, ਮਲਕੀਤ ਸਿੰਘ ਅਮਲਾ ਸਿੰਘ ਵਾਲਾ ਤੇ ਜੱਸੀ ਸਿੰਘ ਹਰਦਾਸਪੁਰਾ ਨੂੰ ਮੁੱਢਲੀ ਜਥੇਬੰਦਕ ਟੀਮ ਵਿੱਚ ਨਾਮਜਦ ਕੀਤਾ ਗਿਆ। ਇਸ ਮੌਕੇ ’ਤੇ ਦਰਸ਼ਨ ਸਿੰਘ ਮਹਿਤਾ, ਮਲਕੀਤ ਸਿੰਘ ਮਹਿਲਕਲਾਂ, ਭਾਗ ਸਿੰਘ ਕੁਰੜ, ਭੋਲਾ ਸਿੰਘ ਛੰਨਾ, ਕੁਲਵੰਤ ਸਿੰਘ ਭਦੌੜ ਤੇ ਕਾਲਾ ਜੈਦ ਆਦਿ ਸੀਨੀਅਰ ਆਗੂ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!