ਅਜੀਤ ਸਿੰਘ ਕਲਸੀ ਬਰਨਾਲਾ, 20 ਅਗਸਤ 2020
ਡਿਪਟੀ ਕਮਿਸਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਅਤੇ ਨਗਰ ਪੰਚਾਇਤ ਹੰਡਿਆਇਆ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸ਼ਹਿਰ ਹੰਡਿਆਇਆ ’ਚ ਪਲਾਸਟਿਕ ਦੇ ਕੈਰੀ ਬੈਗ ਦੀ ਰੋਕਥਾਮ ਲਈ ਚੈਕਿੰਗ ਕੀਤੀ ਗਈ।
ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਹੋਈ ਇਸ ਚੈਕਿੰਗ ਤਹਿਤ ਦੁਕਾਨਾਂ ਤੋਂ ਪਲਾਸਟਿਕ ਦੇ ਕੈਰੀ ਬੈਗਜ਼ ਜ਼ਬਤ ਕੀਤੇ ਗਏ ਅਤੇ ਸਬੰਧਤ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ, ਜਿਸ ਤਹਿਤ 5 ਚਲਾਨ ਕਰ ਕੇ 1300 ਰੁਪਏ ਜੁਰਮਾਨਾ ਕੀਤਾ ਗਿਆ। ਇਸ ਮੌਕੇ 8 ਕਿਲੋ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ।
ਇਸ ਮੌਕੇ ਕਾਰਜਸਾਧਕ ਅਫਸਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਪਲਾਸਟਿਕ ਕੈਰੀ ਬੈਗਜ਼ ਨਾ ਵਰਤੇ ਜਾਣ। ਇਸ ਟੀਮ ਵਿਚ ਜਨਕ ਰਾਜ ਮਾਨਸਾ, ਪ੍ਰਭਜੋਤ ਕੌਰ, ਨਰਿੰਦਰ ਕੁਮਾਰ ਤੇ ਨਾਇਬ ਸਿੰਘ ਸ਼ਾਮਲ ਸਨ।