ਕੂੜੇ ਤੋਂ ਤਿਆਰ ਜੈਵਿਕ ਖਾਦ ਫੁੱਲ ਪੌਦਿਆਂ ਅਤੇ ਸ਼ਬਜੀਆ ਲਈ ਗੁਣਕਾਰੀ
ਰਿੰਕੂ ਝਨੇੜੀ ਸੰਗਰੂਰ, 20 ਅਗਸਤ 2020
ਨਗਰ ਕੌਸ਼ਲ ਸੰਗਰੂਰ ਦੀ ਹਦੂਦ ਅੰਦਰ ਸਵੱਛ ਭਾਰਤ ਮਿਸ਼ਨ ਤਹਿਤ ਕੰਪੋਸਟ ਪਿੱਟਸ ਦੇ ਚਾਰ ਯੂਨਿਟ ਸਥਾਪਤ ਕੀਤੇ ਜਾ ਰਹੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾਵੇ। ਇਹ ਜਾਣਕਾਰੀ ਐਸ.ਡੀ.ਐਮ. ਸੰਗਰੂਰ ਸ੍ਰੀ ਬਬਨਦੀਪ ਸਿੰਘ ਵਾਲੀਆ ਨੇ ਆਦਰਸ਼ ਸਕੂਲ ਨੇੜੇ ਸ਼ਬਜੀ ਮੰਡੀ ਵਿਖੇ ਸਥਾਪਤ ਯੂਨਿਟ ਦਾ ਜਾਇਜ਼ਾ ਲੈਣ ਵੇਲੇ ਦਿੱਤੀ। ਉਨਾਂ ਦੱਸਿਆ ਕਿ ਹਰ ਯੂਨਿਟ ’ਚ ਪਿੱਟਸ ਤੇ ਇਕ ਐਮ.ਆਰ.ਐਫ ਸੈਡ ਅਤੇ ਦਫਤਰ ਬਣਾਇਆ ਜਾਵੇਗਾ।
ਸ੍ਰੀ ਵਾਲੀਆ ਨੇ ਦੱਸਿਆ ਕਿ ਆਦਰਸ਼ ਸਕੂਲ ਨੇੜੇ ਸਬਜ਼ੀ ਮੰਡੀ ਵਿਖੇ ਚਾਲੂ ਯੂਨਿਟ ਦੀਆਂ 10 ਕੰਪੋਸਟ ਪਿੱਟਸ ਭਰ ਚੁੱਕੀਆ ਹਨ, ਇਨਾਂ ਪਿੱਟਸ ਅੰਦਰ ਗਿੱਲਾ ਕੂੜਾ ਰੱਖਿਆ ਗਿਆ ਹੈ ਤਾਂ ਜੋ ਖਾਦ ਤਿਆਰ ਹੋ ਸਕੇ। ਉਨਾਂ ਕਿਹਾ ਕਿ ਇਨਾਂ ਪਿਟਸ ’ਚ ਤਿਆਰ ਹੋਈ ਜੈਵਿਕ ਖਾਦ ਦੀ ਵਰਤੋਂ ਫੁੱਲ ਪੌਦਿਆਂ ਅਤੇ ਸ਼ਬਜੀਆ ਦੇ ਖੇਤਾਂ ਵਿੱਚ ਵਰਤੋਂ ਕਰਨ ਲਈ ਸ਼ੁੱਧ ਅਤੇ ਬਹੁਤ ਵਧੀਆ ਹੈ।
ਉਨਾਂ ਦੱਸਿਆ ਕਿ ਇਨਾਂ ਚਾਰੋ ਯੂਨਿਟਾਂ ਵਿੱਚੋਂ ਇਕ ਯੂਨਿਟ ਚਲ ਰਿਹਾ ਹੈ ਅਤੇ ਜਲਦੀ ਹੀ ਤਿੰਨ ਹੋਰ ਯੂਨਿਟ ਚੱਲਣ ਨਾਲ ਸ਼ਹਿਰ ਦੇ 8 ਸੈਕੰਡਰੀ ਡੰਪਾਂ ਤੋਂ ਆਉਂਦੇ ਕੂੜੇ ਨੂੰ ਡਿਸਪੋਜ਼ਲ ਕਰਕੇ ਖਾਦ ਤਿਆਰ ਕੀਤੀ ਜਾਵੇਗੀ ਅਤੇ ਸੈਕੰਡਰੀ ਡੰਪਾਂ ਨੂੰ ਵੀ ਖਤਮ ਕਰ ਲਿਆ ਜਾਵੇਗਾ। ਉਨਾਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲਗ-ਅਲਗ ਮੁਹੱਈਆ ਕਰਵਾਇਆ ਜਾਵੇ। ਉਨਾਂ ਕਿਹਾ ਕਿ ਗਲੀਆ/ਨਾਲੀਆ ’ਚ ਬਿਲਕੁੱਲ ਵਿੱਚ ਕੂੜਾ ਨਾ ਸੁੱਟਿਆ ਜਾਵੇ ਤਾਂ ਜੋ ਸ਼ਹਿਰ ਨੂੰ ਗੰਦਗੀ ਮੁਕਤ ਰੱਖਣ ਲਈ ਯੋਜਨਾਬੰਦ ਢੰਗ ਨਾਲ ਕੰਮ ਕਰਵਾਇਆ ਜਾ ਸਕੇ।