ਮਿਸ਼ਨ ਫਤਿਹ ਤਹਿਤ- ਕੋਵਿਡ –19 ਦੇ ਸੰਕਟ ਦੌਰਾਨ ਕਿਸਾਨਾਂ ਨੇ ਸਾਊਣੀ ਸੀਜ਼ਨ ਦੌਰਾਨ 21800 ਹੈਕਟਰ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਕੀਤੀ-ਮੁੱਖ ਖੇਤੀਬਾੜੀ ਅਫ਼ਸਰ
*ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕਿਸਾਨਾਂ ਨੂੰ ਹੋਇਆ ਲਾਭ
*ਰੇਨ ਗੰਨ ‘ਫੁਆਰਾ ਸਿੰਚਾਈ ਯੰਤਰਲੂ’ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਲਾਹੇਵੰਦ ਸਾਬਤ ਹੋਵੇਗੀ
ਹਰਪ੍ਰੀਤ ਕੌਰ ਸੰਗਰੂਰ, 5 ਅਗਸਤ:2020
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਾਲ ਕੋਵਿਡ-19 ਸੰਕਟ ਦੇ ਚੱਲਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਸੰਗਰੂਰ ਵੱਲੋਂ ਕਿਸਾਨਾਂ ਨੂੰ ਲੇਬਰ ਦੀ ਘਾਟ ਦੇ ਕਾਰਣ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪੇ੍ਰਰਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਤਕਨੀਕ ਨਾਲ ਲਗਭਗ 700 ਹੈਕਟੇਅਰ ਰਕਬੇ ਵਿੱਚ ਪਿਛਲੇ ਸਾਲ 2019 ਦੋਰਾਨ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਪਰ ਇਸ ਸਾਉਣੀ ਸੀਜ਼ਨ 2020 ਦੋਰਾਨ ਜਿਲ੍ਹੇ ਵਿੱਚ ਲਗਭਗ 21800 ਹੈਕਟਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।
ਡਾ. ਗਰੇਵਾਲ ਨੇ ਦੱਸਿਆ ਕਿ ਹੁਣ ਜਦ ਫਸਲ ਲਗਭਗ 2 ਮਹੀਨਿਆਂ ਤੋ ਵੱਧ ਹੋ ਗਈ ਹੈ ਤਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪੋਦਿਆਂ ਦੇ ਵਾਧੇ ਅਤੇ ਲਾਗਤ ਖਰਚਿਆਂ ਵਿੱਚ ਆਈ ਕਮੀ ਤੋ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਪਿੰਡ ਬੇਨੜਾ ਦੇ ਡੀ.ਐਸ.ਆਰ. ਮਸ਼ੀਨ ਨਾਲ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨਿਰਮਲ ਸਿੰਘ ਦੇ 2.5 ਏਕੜ ਰਕਬੇ ਵਿੱਚ ਰੇਨ ਗੰਨ (ਫੁਆਰਾ ਸਿੰਚਾਈ ਯੰਤਰ) ਸਥਾਪਤ ਕੀਤੀ ਗਈ ਹੈ। ਇਸ ਰੇਨ ਗੰਨ ਨਾਲ ਕਿਸੇ ਸਮੇਂ ਵੀ ਬਣਾਵਟੀ ਮੀਹ ਨਾਲ ਪਾਣੀ ਲਗਾਇਆ ਜਾ ਸਕਦਾ ਹੈ ਅਤੇ ਫਸਲ ਧੋਤੀ ਜਾਂਦੀ ਹੈ, ਜਿਸ ਨਾਲ ਬੁੂਟਿਆਂ ਦਾ ਵਾਧਾ ਜਿਆਦਾ ਹੁੰਦਾ ਹੈ ਅਤੇ ਕਈ ਬਿਮਾਰੀਆਂ ਤੋ ਬਚਾਅ ਹੋ ਜਾਂਦਾ ਹੈ। ਇਸ ਰੇਨ ਗੰਨ ਨਾਲ ਸਮੇਂ ਦਾ ਬੱਚਤ ਹੋਣ ਦੇ ਨਾਲ-ਨਾਲ ਲਗਭਗ 30 ਫੀਸਦੀ ਤੋ 40 ਫੀਸਦੀ ਪਾਣੀ ਦੀ ਬੱਚਤ ਵੀ ਹੁੰਦੀ ਹੈ। ਇਸ ਵਿਧੀ ਨਾਲ ਕਣਕ ਦੀ ਬਿਜਾਈ ਸਮੇਂ ਵੀ ਜੇਕਰ ਵੱਤਰ ਖੁੰਝ ਜਾਵੇ ਤਾਂ ਰੇਨ ਗੰਨ ਨਾਲ ਘੱਟ ਪਾਣੀ ਨਾਲ ਜ਼ਮੀਨ ਨੂੰ ਵੱਤਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਇਸ ਸਾਲ ਜਿਲ੍ਹੇ ਸੰਗਰੂਰ ਵਿਖੇ ਟਰਾਇਲ ਦੇ ਤੌਰ ਤੇ 2.5 ਏਕੜ ਝੋਨੇ ਦੀ ਸਿੱਧੀ ਬਿਜਾਈ ਤੇ ਚਲਾਇਆ ਜਾ ਰਿਹਾ ਹੈ।ਜੇਕਰ ਇਸ ਦੇ ਸਾਰਥਕ ਨਤੀਜੇ ਪ੍ਰਾਪਤ ਹੋਏ ਤਾਂ ਹੋਰ ਕਿਸਾਨਾਂ ਨੂੰ ਇਸ ਸਬੰਧੀ ਤਕਨੀਕੀ ਜਾਣਕਾਰੀ ਦੇਕੇ ਪ੍ਰੋਜੈਕਟ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਲਾਉਣ ਸਬੰਧੀ ਯਤਨ ਕੀਤੇ ਜਾਣਗੇ ਤਾਂ ਜ਼ੋ ਧਰਤੀ ਹੇਠਲੇ ਹਰ ਸਾਲ ਲਗਾਤਾਰ ਡੂੰਘੇ ਜਾ ਰਹੇ ਪਾਣੀ ਦੇ ਪੱਧਰ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਸੁਰੂ ਵਿੱਚ ਕਿਸਾਨਾਂ ਦੇ ਮਨ ਵਿੱਚ ਸੰਕੇ ਸਨ, ਪਰ ਹੁਣ ਫਸਲ ਦੀ ਸਥਿਤੀ ਵੇਖਕੇ ਸਾਰੇ ਕਿਸਾਨ ਜਿੰਨਾ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਖੁਸ਼ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਵਿੱਚ ਨਾਈਟੋ੍ਰਜਨ ਦੀ ਖਾਦ 45 ਦਿਨਾਂ ਦੀ ਫਸਲ ਹੋਣ ਤੋ ਬਾਅਦ ਨਾ ਪਾਉਣ। ਇਸ ਨਾਲ ਫਸਲ ਤੇ ਰਸ ਚੂਸਕ ਕੀੜਿਆਂ ਦਾ ਹਮਲਾ ਵੱਧਦਾ ਹੈ ਅਤੇ ਫਸਲ ਦੇ ਡਿੱਗਣ ਦਾ ਖਤਰਾ ਅਤੇ ਫੋੌਕ ਪੈਣ ਦਾ ਖਤਰਾ ਵੱਧਦਾ ਹੈ।