Skip to content
- Home
- ਸੰਗਰੂਰ ਸ਼ਹਿਰ ਦੇ ਵਿਕਾਸ ਲਈ 102 ਕੰਮਾਂ ਲਈ 9 ਕਰੋੜ ਰੁਪਏ ਤੋਂ ਵੱਧ ਦੇ ਕੰਮ ਪ੍ਰਵਾਨ -ਚੇਅਰਮੈਨ ਇੰਮਪਰੂਵਮੈਂਟ ਟਰੱਸਟ
Advertisement

ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਗਲੀਆ, ਨਾਲੀਆ, ਸੜਕਾਂ ਪੱਖੋਂ ਕੋਈ ਘਾਟ ਨਹੀ ਰਹਿਣ ਦਿੱਤੀ ਜਾਵੇਗੀ-ਨਰੇਸ਼ ਗਾਬਾ
ਹਰਪ੍ਰੀਤ ਕੌਰ ਸੰਗਰੂਰ, 5 ਅਗਸਤ:2020
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈਇੰਦਰਾ ਸਿੰਗਲਾ ਵੱਲੋਂ ਹਲਕਾ ਸੰਗਰੂਰ ਦੀ ਨੁਹਾਰ ਬਦਲਣ ਲਈ ਲਗਾਤਾਰ ਅਹਿਮ ਯੋਜਨਾਵਾਂ ਅਤੇ ਵਿਕਾਸ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਹਲਕਾ ਵਾਸੀਆਂ ਨੂੰ ਹਰੇਕ ਲੋੜੀਂਦੀ ਸੁਵਿਧਾ ਪਹਿਲ ਦੇ ਅਧਾਰ ਤੇ ਮਿਲ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਨਰੇਸ਼ ਗਾਬਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰੀ ਵਾਤਾਵਰਣ ਪ੍ਰੋਗਰਾਮ ਅਧੀਨ ਸੰਗਰੂਰ ਸ਼ਹਿਰ ਦੇ 102 ਵਿਕਾਸ ਕੰਮਾਂ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਵਿਕਾਸ ਕੰਮਾਂ ਲਈ ਟੈਂਡਰ ਲਗਾ ਦਿੱਤੇ ਗਏ ਹਨ।
ਚੇਅਰਮੈਨ ਸ੍ਰੀ ਗਾਬਾ ਨੇ ਦੱਸਿਆ ਕਿ ਨਗਰ ਕੋਸ਼ਲ ਸੰਗਰੂਰ ਵੱਲੋਂ ਰਾਜ ਸਰਕਾਰ ਨੂੂੰ ਨਗਰ ਸੁਧਾਰ ਟਰੱਸਟ ਤੋਂ ਸਮੁੱਚੇ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਲਿਖਿਆ ਗਿਆ ਸੀ, ਜਿਸਦੇ ਤਹਿਤ ਨਗਰ ਕੋਸ਼ਲ ਨੂੰ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਨੇਪਰੇ ਚੜਾਉਣ ਲਈ ਨਗਰ ਸੁਧਾਰ ਟਰੱਸਟ ਨੂੰ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਵੱਖ ਵੱਖ ਵਿਕਾਸ ਕੰਮਾਂ ਦੀ ਟੈਡਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸਤੰਬਰ ਮਹੀਨੇ ਅੰਦਰ ਸਾਰੇ ਕੰਮ ਚਾਲੂ ਕਰਵਾ ਕੇ ਜਲਦ ਨੇਪਰੇ ਚੜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਗਲੀਆ, ਨਾਲੀਆ, ਸੜਕਾਂ ਅਤੇ ਹੋਰ ਲੋਕ ਸਮੱਸਿਆਵਾਂ ਨੂੰ ਹਲ ਕਰਨ ’ਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਸ੍ਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰੀ ਵਾਤਾਵਰਣ ਪ੍ਰੋਗਰਾਮ ਅਧੀਨ ਨਗਰ ਕੋਸ਼ਲ ਸੰਗਰੂਰ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ 40 ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਜਿਸਦੇ ਵਿੱਚੋਂ 29 ਕੰਮ ਮੁਕੰਮਲ ਹੋ ਗਏ ਹਨ ਅਤੇ 11 ਕੰਮ ਪ੍ਰਗਤੀ ਅਧੀਨ ਹਨ। ਉਨ੍ਹਾਂ ਦੱਸਿਆ ਕਿ 2 ਮਹੀਨੇ ਦੇ ਅੰਦਰ ਅੰਦਰ ਰਹਿੰਦੇ ਕੰਮਾਂ ਨੂੰ ਹਰ ਹੀਲੇ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਆਦਾ ਤੌਰ ਤੇ ਇਹਨਾਂ ਕੰਮਾਂ ਅੰਦਰ ਸ਼ਹਿਰ ’ਚ ਮੁੱਖ ਤੌਰ ’ਤੇ ਇੰਟਰਲਾਕਿੰਗ ਨਾਲ ਗਲੀਆ ਨੂੰ ਪੱਕਾ ਕੀਤਾ ਗਿਆ ਹੈ।
Advertisement

Advertisement

Advertisement

Advertisement

error: Content is protected !!