ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਰੂਪਨਗਰ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਫਰੀਦਕੋਟ ਚ, ਰਾਸ਼ਟਰੀ ਝੰਡਾ ਲਹਿਰਾਉਣਗੇ
ਪੰਜਾਬ ਦੇ ਵੱਖ ਵੱਖ ਮੰਤਰੀ ਕਿਹੜੇ ਕਿਹੜੇ ਜਿਲ੍ਹਿਆਂ ਚ, ਲਹਿਰਾਉਣਗੇ ਝੰਡਾ, ਪੂਰੀ ਸੂਚੀ ਪੜ੍ਹੋ
ਏ.ਐਸ. ਅਰਸ਼ੀ ਚੰੜੀਗੜ੍ਹ 1 ਜੁਲਾਈ 2020
15 ਅਗਸਤ 2020 ਨੂੰ ਦੇਸ਼ ਦਾ ਅਜ਼ਾਦੀ ਦਿਹਾੜਾ ਰਾਜ ਭਰ ਚ, ਮਨਾਉਣ ਦੀਆਂ ਤਿਆਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਅੱਜ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਰਾਜ ਪੱਧਰੀ ਸਮਾਗਮ ਐਸ.ਏ.ਐਸ. ਨਗਰ ਮੋਹਾਲੀ ਚ, ਰੱਖਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਪੱਧਰੀ ਸਮਾਗਮ ਚ, ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਰੂਪਨਗਰ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਫਰੀਦਕੋਟ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ। ਸਰਕਾਰ ਵੱਲੋਂ ਵੱਖ ਵੱਖ ਜਿਲ੍ਹਿਆਂ ਅੰਦਰ ਜਿਲ੍ਹਾ ਪੱਧਰੀ ਅਜਾਦੀ ਸਮਾਗਮਾਂ ਲਈ ਵੀ ਵੱਖ ਵੱਖ ਮੰਤਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਕਿਹੜਾ ਮੰਤਰੀ ਕਿਹੜੇ ਜਿਲ੍ਹੇ ਚ, ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰੇਗਾ। ਇਸ ਸਬੰਧੀ ਸੂਚੀ ਹੇਠਾਂ ਪੜ੍ਹੋ:-