ਹਰਿੰਦਰ ਨਿੱਕਾ ਬਰਨਾਲਾ 1 ਅਗਸਤ 2020
ਸ਼ਹਿਰ ਦੇ ਕੱਚਾ ਕਾਲਜ ਰੋਡ ਤੇ ਸਥਿਤ ਕੋਰੋਨਾ ਪੌਜੇਟਿਵ ਰਾਮ ਪਤੰਗਾਂ ਵਾਲੇ ਦੀ ਮੌਤ ਹੋ ਗਈ। ਕੁਝ ਦਿਨ ਪਹਿਲਾਂ ਰਾਮ ਦੀ ਰਿਪੋਰਟ ਕੋਰੋਨਾ ਪੌਜੇਟਿਵ ਆਈ ਸੀ। ਜਿਸ ਤੋਂ ਬਾਅਦ ਉਸ ਨੂੰ ਸੰਧੂ ਪੱਤੀ ਆਈਸੋਲੇਟ ਕਰਕੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ। ਪਰੰਤੂ ਅਚਾਨਕ ਹੀ ਉਸਦੀ ਹਾਲਤ ਵਿਗੜ ਗਈ ਅਤੇ ਮੌਤ ਹੋ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਰਾਮ ਸੂਗਰ ਦਾ ਵੀ ਪੁਰਾਣਾ ਮਰੀਜ਼ ਸੀ। ਸਿਵਲ ਸਰਜਨ ਡਾਕਟਰ ਗੁਰਿੰਦਰ ਬੀਰ ਸਿੰਘ ਨੇ ਮੌਤ ਦੀ ਤਾਂ ਪੁਸ਼ਟੀ ਕੀਤੀ, ਪਰ ਮੌਤ ਦਾ ਕਾਰਨ ਅਚਾਨਕ ਹੋਇਆ ਹਾਰਟ ਅਟੈਕ ਹੀ ਦੱਸਿਆ। ਉਨ੍ਹਾਂ ਕਿਹਾ ਕਿ ਕੱਲ੍ਹ ਸ਼ਾਮ ਤੱਕ ਰਾਮ ਬਿਲਕੁਲ ਠੀਕ ਸੀ, ਅੱਜ ਸ਼ਾਮ ਤੱਕ ਡਾਕਟਰਾਂ ਦਾ ਉਸਨੂੰ ਛੁੱਟੀ ਕਰਨ ਦਾ ਵਿਚਾਰ ਸੀ। ਪਰੰਤੂ ਅਚਾਨਕ ਮੇਜਰ ਹਾਰਟ ਅਟੈਕ ਦੇ ਦੌਰੇ ਨੇ ਉਸਦੀ ਜਾਨ ਲੈ ਲਈ ।