ਮੁੱਖ ਮੰਤਰੀ ਵਲੋ ਸਮਾਰਟ ਫੋਨ ਦੇਣ ਦਾ ਫੈਸਲਾ ਸ਼ਲਾਘਾਯੋਗ ਕਦਮ- ਕਿਰਨ ਢਿਲੋਂ
ਰਾਜੇਸ਼ ਗੌਤਮ ਪਟਿਆਲਾ 29 ਜੁਲਾਈ 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਹਲਕੇ ਪਟਿਆਲਾ ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋਂ ਨੇ ਸਰਕਾਰ ਵਲੋ ਸਕੂਲੀ ਵਿਦਿਆਰਥਣਾ ਨੂੰ ਸਮਾਰਟ ਫੋਨ ਦੇਣ ਦੇ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕੇ ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਜਿਥੇ ਸਕੂਲ ਅਤੇ ਕਾਲਜ ਬੰਦ ਹਨ, ਉਥੇ ਗਿਆਂਰਵੀ ਅਤੇ ਬਾਂਰਵੀ ਜਮਾਤ ਦੀਆਂ ਲੜਕੀਆਂ ਨੂੰ ਸਮਾਰਟ ਫੋਨ ਦੇਣ ਨਾਲ ਉਹਨਾਂ ਦੀ ਆਨਲਾਇਨ ਸਿੱਖਿਆ ਵਿੱਚ ਵਿਆਪਕ ਸੁਧਾਰ ਹੋਵੇਗਾ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋ ਆਪਣੇ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ। ਇਸੇ ਲੜੀ ਤਹਿਤ ੫੦,੦੦੦ ਦੇ ਕਰੀਬ ਸਮਾਰਟ ਫੋਨ ਸਕੂਲੀ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਹਨ, ਜੋ ਕਿ ਮੁੱਖ ਮੰਤਰੀ ਪੰਜਾਬ ਦਾ ਸ਼ਲਾਘਾਯੋਗ ਕਦਮ ਹੈ। ਕਿਉਂਕਿ ਆਨਲਾਇਨ ਸਿੱਖਿਆ ਦੇ ਵਿੱਚ ਸਭ ਤੋ ਪਹਿਲੀ ਜ਼ਰੂਰਤ ਸਮਾਰਟ ਫੋਨ ਹੀ ਹੈ। ਜਿਸ ਰਾਹੀ ਯੋਗ ਟੀਚਰਾਂ ਵੱਲੋ ਸਕੂਲੀ ਵਿਦਿਆਰਥੀਆ ਨੂੰ ਘਰ ਬੈਠੇ ਹੀ ਉਚੇਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾ ਕਿਹਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਟਿਆਲੇ ਜ਼ਿਲੇ ਦੀਆਂ ਸਕੂਲੀ ਵਿਦਿਆਰਥਣਾ ਨੂੰ ਵੀ ਲੜੀ ਵਾਰ ਸਮਾਰਟ ਫੋਨ ਵੰਡੇ ਜਾਣਗੇ ।