ਰਾਜਿੰਦਰ ਗੁਪਤਾ ਨੇ ਕਿਹਾ, ਸ਼ਹਿਰ ਵਾਸੀਆਂ ਦੀ ਹਰ ਸਮੱਸਿਆ ਨੂੰ ਠੋਸ, ਸਮਾਂਬੱਧ ਅਤੇ ਵਧੀਆ ਤਰੀਕੇ ਨਾਲ ਹੱਲ ਕਰਵਾਉਣ ਲਈ ਕਰਾਂਗਾ ਪੂਰੀ ਕੋਸ਼ਿਸ਼
ਰਾਜ ਸਭਾ ਮੈਂਬਰ ਬਣਨ ‘ਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਕੀਤਾ ਸਨਮਾਨ
ਰਘਵੀਰ ਹੈਪੀ, ਬਰਨਾਲਾ 14 ਫਰਵਰੀ 2026
ਰਾਜ ਸਭਾ ਮੈਂਬਰ ਅਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਦਾ ਅੱਜ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਰਾਜ ਸਭਾ ਮੈਂਬਰ ਬਣਨ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਸੱਜਣਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਮੈਂ ਸ਼ਹਿਰ ਬਰਨਾਲਾ ਦਾ ਹਮੇਸ਼ਾ ਰਿਣੀ ਰਹਾਂਗਾ ਕਿਉਂਕਿ ਇਸ ਸ਼ਹਿਰ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਵੱਡੀ ਬਖਸ਼ਿਸ਼ ਦਿੱਤੀ ਹੈ ਅਤੇ ਇੱਥੋਂ ਤੱਕ ਪਹੁੰਚਾਇਆ ਹੈ।
ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਵਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਜਿਵੇਂਕਿ ਸਿਹਤ, ਰੇਲਵੇ, ਪਾਰਕਿੰਗ, ਸ਼ਹਿਰ ਵਿਚ ਵਧੀਆ ਹਸਪਤਾਲ ਬਣਾਉਣ ਸਮੇਤ ਰੱਖੀਆਂ ਹੋਰ ਮੰਗਾਂ ਬਾਰੇ ਸ੍ਰੀ ਗੁਪਤਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸ਼ਹਿਰ ਦੀ ਇੱਕ-ਇੱਕ ਸਮੱਸਿਆ ਦਾ ਹੱਲ ਬੜੇ ਠੋਸ, ਸਮਾਂਬੱਧ ਅਤੇ ਵਧੀਆ ਤਰੀਕੇ ਨਾਲ ਹੋਵੇ, ਜਿਸ ਲਈ ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਇਸੇ ਮਹੀਨੇ ਦੇ ਅਖੀਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਮਾਰਚ ਦੇ ਪਹਿਲੇ ਹਫ਼ਤੇ ਪੰਜਾਬ ਸਰਕਾਰ ਤੇ ਮੰਤਰੀਆਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ।
ਪਰ ਉਸ ਤੋਂ ਪਹਿਲਾਂ ਮੰਗਾਂ ਜੋ ਜ਼ਿਲ੍ਹਾ ਪੱਧਰ ਜਾਂ ਸਰਕਾਰ ਪੱਧਰ ਦੀਆਂ ਹੋਣਗੀਆਂ, ਉਨ੍ਹਾਂ ਬਾਰੇ ਬਲਿਊ ਪ੍ਰਿੰਟ ਜਾਂ ਪ੍ਰੋਪੋਜ਼ਲਾਂ ਤਿਆਰ ਕਰ ਲਈਆਂ ਜਾਣ ਕਿਉਂਕਿ ਜੇਕਰ ਸਾਰੇ ਕਾਗ਼ਜ਼ ਅਤੇ ਵਧੀਆ ਢੰਗ ਨਾਲ ਪ੍ਰਪੋਜ਼ਲ ਤਿਆਰ ਹੋਵੇਗੀ ਤਾਂ ਪੂਰਾ ਯਕੀਨ ਹੈ ਕਿ ਕੰਮ ਵੀ ਜ਼ਰੂਰ ਸਿਰੇ ਚੜ੍ਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਬਰਨਾਲਾ ਅਤੇ ਸਮਾਜ ਦੀ ਸੇਵਾ ਲਈ ਉਹ ਹਮੇਸ਼ਾ ਤਤਪਰ ਰਹਿਣਗੇ ਅਤੇ ਦਿਲੋਂ ਚਾਹੁੰਦੇ ਹਨ ਕਿ ਵਿਕਾਸ ਪੱਖੋਂ ਸ਼ਹਿਰ ਬਰਨਾਲਾ ਹੋਰ ਜ਼ਿਆਦਾ ਤਰੱਕੀ ਕਰੇ। ਇਸ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਸਮਾਜ ਸੇਵੀ ਵਿਪਨ ਗੁਪਤਾ ਭਦੌੜ, ਬਰਨਾਲਾ ਵੈੱਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਭਦੌੜ, ਵਪਾਰ ਕਮਿਸ਼ਨ ਬਰਨਾਲਾ ਦੇ ਚੇਅਰਮੈਨ ਰਾਜੀਵ ਗੁਪਤਾ ਲੂਬੀ, ਬ੍ਰਾਹਮਣ ਸਭਾ ਦੇ ਅਨਿਲ ਦੱਤ ਸ਼ਰਮਾ ਨੇ ਵੀ ਸੰਬੋਧਨ ਕਰਦਿਆਂ ਕਰਦਿਆਂ ਜਿੱਥੇ ਸ੍ਰੀ ਗੁਪਤਾ ਨੂੰ ਰਾਜ ਸਭਾ ਮੈਂਬਰ ਬਨਣ ‘ਤੇ ਵਧਾਈ ਦਿੱਤੀ,
ਉੱਥੇ ਸ਼ਹਿਰ ਬਰਨਾਲਾ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਧਰਮ ਸਿੰਘ ਫ਼ੌਜੀ, ਹਰਬਖਸ਼ੀਸ਼ ਸਿੰਘ ਗੋਨੀ, ਜਗਰਾਜ ਸਿੰਘ ਪੰਡੋਰੀ, ਕਮਲਜੀਤ ਸਿੰਘ ਸ਼ੀਤਲ, ਗੁਰਪ੍ਰੀਤ ਸਿੰਘ ਸੋਨੀ ਸੰਘੇੜਾ, ਨੀਰਜ ਜਿੰਦਲ, ਨਰਿੰਦਰ ਗਰਗ ਨੀਟਾ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਬਰਾੜ, ਜਨਰਲ ਸਕੱਤਰ ਹਰਿੰਦਰ ਨਿੱਕਾ, ਜ਼ਿਲ੍ਹਾ ਇੰਡਸਟਰੀਅਲ ਚੈਂਬਰ ਦੇ ਪ੍ਰਧਾਨ ਵਿਕਾਸ ਗੋਇਲ, ਰਾਇਸ ਮਿਲਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸ਼ੈਲੀ,
ਮਹਾਂਸ਼ਕਤੀ ਕਲਾ ਮੰਦਰ ਦੇ ਪ੍ਰਧਾਨ ਜਿੰਮੀ ਮਿੱਤਲ, ਹਰੀਸ਼ ਗੋਇਲ, ਸ਼ੰਮੀ ਸਿੰਗਲਾ, ਭਾਰਤੀ ਸਨਾਤਨ ਮਹਾਂਵੀਰ ਦਲ ਦੇ ਪ੍ਰਧਾਨ ਸੁਭਾਸ਼ ਗਰਗ ਬਾਲਾ ਜੀ, ਸ਼ਿਵ ਸ਼ਕਤੀ ਮਹਾਂਸੰਘ ਦੇ ਸੁਨੀਲ ਸਿੰਗਲਾ ਕਾਲਾ, ਮਦਨ ਗੋਪਾਲ ਸ਼ਰਮਾ, ਮਨਮੋਹਨ ਸ਼ਰਮਾ, ਰਣਵੀਰ ਸਿੰਗਲਾ, ਮਨਦੀਪ ਸੇਖਾ, ਸਮਾਜ ਸੇਵੀ ਹਰੀਸ਼ ਸਿੰਧਵਾਨੀ, ਰਣਜੀਤ ਸਿੰਘ ਭੰਮ, ਸੰਜੇ ਉਪਲੀ, ਰਵੀ ਗਰਗ, ਸਤੀਸ਼ ਚੀਮਾ, ਅਮਨ ਗੋਇਲ ਕਾਲਾ, ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ, ਪਵਨ ਸਿੰਗਲਾ ਤੋਂ ਇਲਾਵਾ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।







