ਸਾਂਝੇ ਹੰਭਲੇ ਨਾਲ ਹੀ ਜਿੱਤੀ ਜਾ ਸਕੇਗੀ ਕਰੋਨਾ ਵਾਇਰਸ ਖਿਲਾਫ ਜੰਗ- ਵਿਕਰਮਜੀਤ ਪਾਂਥੇ

Advertisement
Spread information

ਐਸ.ਡੀ.ਐਮ ਵੱਲੋਂ ਮਲੇਰਕੋਟਲਾ ਸ਼ਬਜੀ ਮੰਡੀ ਅੰਦਰ ਸਵੇਰੇ 4 ਵਜ੍ਹੇ ਮਾਸਕ ਵੰਡੇ


ਲੱਖੀ ਗੁਆਰਾ , ਮਲੇਰਕੋਟਲਾ , 21 ਜੁਲਾਈ 2020 
         ਕੋਵਿਡ-19 ਨੂੰ ਹਰਾਉਣ ਲਈ ਮਿਸ਼ਨ ਫਤਹਿ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਢੀ ਜੰਗ ਅੰਦਰ ਮਲੇਰਕੋਟਲਾ ਵਾਸੀ ਜਾਗਰੂਕਤਾ ਦਾ ਹਿੱਸਾ ਬਣ ਕੇ ਸਹਿਯੋਗ ਕਰਨ। ਲੋਕਾਂ ਦੇ ਸਾਂਝੇ ਹੰਭਲਿਆ ਸਦਕਾ ਕਰੋਨਾ ਦੀ ਲੜ੍ਹਾਈ ਜਿੱਤੀ ਜਾ ਸਕਦੀ ਹੈ। 

          ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਮਲੇਰਕੋਟਲਾ ਵਿਕਰਮਜੀਤ ਪਾਂਥੇ ਨੇ ਅੱਜ ਸਵੇਰੇ 4 ਵਜ੍ਹੇ ਮਲੇਰਕੋਟਲਾ ਮੰਡੀ ਵਿਖੇ ਆੜ੍ਹਤੀਆਂ, ਰੇਹੜੀਆਂ ਵਾਲਿਆ ਅਤੇ ਵਾਹਨ ਚਾਲਕਾਂ ਨੂੰ ਮਾਸਕ ਵੰਡਣ ਮੌਕੇ ਕੀਤਾ। ਸ੍ਰੀ ਪਾਂਥੇ ਨੇ ਮੰਡੀ ਅੰਦਰ ਆੜ੍ਹਤੀਆਂ, ਮਜ਼ਦੂਰਾਂ ਅਤੇ ਰੇਹੜੀਆਂ ਵਾਲਿਆਂ ਨੂੰ ਸਾਮਾਜਿਕ ਦੂਰੀ ਦਾ ਵਿਸੇਸ ਧਿਆਨ ਰੱਖਣ ਅਤੇ ਖੁਦ ਮਾਸਕ ਪਾਉਣ ਅਤੇ ਦੂਜਿਆਂ ਨੂੰ ਵੀ ਮਾਸਕ ਪਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੰਡੀ ਅੰਦਰ ਆਉਣ ਵਾਲੇ ਹਰੇਕ ਨਾਗਰਿਕ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਆਲੇ ਦੁਆਲੇ ਇਕੱਠ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਡੀ ਦੇ ਆਲੇ-ਦੁਆਲੇ ਸਫ਼ਾਈ ਪ੍ਰਬੰਧਾਂ ਦੇ ਨਾਲ-ਨਾਲ ਸਮੇਂ ਸਮੇਂ ਸੈਨੀਟਾਈਜ਼ ਕੀਤਾ ਜਾਵੇ।
                   ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ  ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਦੀ ਅਗਵਾਈ ਹੇਠ ਮਲੇਰਕੋਟਲਾ ਸ਼ਹਿਰ ਅੰਦਰ ਕੋਵਿਡ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਲੋਕਾਂ ਲਈ ਕਾਫ਼ੀ ਪ੍ਰਭਾਵਸ਼ਾਲੀ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਮੁਹਿੰਮ ਅੰਦਰ ਸ਼ਹਿਰ ਵਾਸੀਆਂ ਵੱਲੋਂ ਇਕਜੁੱਠ ਕੇ ਇਸ ਨਾਮੁਰਾਦ ਬਿਮਾਰੀ ਨੂੰ ਹਰਾਉਣ ਲਈ ਮੋਹਰੀ ਰੋਲ ਨਿਭਾਇਆ ਜਾ ਰਿਹਾ ਹੈ।
        ਇਸ ਮੌਕੇ ਮੁਹੰਮਦ ਕਾਫਿਲ, ਇੰਦਰਜੀਤ ਸਿੰਘ ਮੁੰਡੇ, ਗੁਰਪ੍ਰੀਤ ਸਿੰਘ, ਮੁਹੰਮਦ ਆਸਿਫ, ਨਹਿਰੂ ਯੁਵਾ ਕੇਂਦਰ, ਮੁਹੰਮਦ ਨਾਸਿਰ, ਮੁਹੰਮਦ ਸੁਹੇਲ, ਡਾ. ਮੁਹੰਮਦ ਸ਼ਫੀਕ ਥਿੰਦ, ਮੁਹੰਮਦ ਇਰਸ਼ਾਦ, ਮੁਹੰਮਦ ਨਜ਼ੀਰ, ਮਨਸੂਰ ਆਲਮ,  ਮੁਹੰਮਦ ਸਲੀਮ,  ਸੁਖਪਾਲ ਗਰਗ, ਪ੍ਰਕਾਸ਼ ਸਿੰਘ ਰੀਡਰ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਰਾਜਪਾਲ ਕੌਰ, ਡਾ.ਰੁਸਤਮ ਅਲੀ, ਹਜ਼ਰਤ ਹਲੀਮਾ ਅਤੇ ਪ੍ਰੋ: ਇਰਫਾਨ ਫਾਰਕੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।  

Advertisement
Advertisement
Advertisement
Advertisement
Advertisement
error: Content is protected !!