20 ਮਿੰਟ ਸੜ੍ਹਕ ਤੇ ਖੜ੍ਹ ਕੇ ਲੋਕਾਂ ਨੇ ਦੇਖਿਆ ਮਿਹਣੋ-ਮਿਹਣੀ ਹੋਣ ਦਾ ਮੰਜਰ
ਹਰਿੰਦਰ ਨਿੱਕਾ ਬਰਨਾਲਾ 20 ਜੁਲਾਈ 2020
ਕੋਰਟ ਕੰਪਲੈਕਸ ਦੇ ਸਾਹਮਣੇ ਅਤੇ ਜਿਲ੍ਹਾ ਪੁਲਿਸ ਮੁਖੀ ਦੇ ਦਫਤਰ ਤੋਂ ਕੁਝ ਫਰਲਾਂਗ ਦੀ ਦੂਰੀ ਤੇ ਹੀ ਬਾਅਦ ਦੁਹਿਪਰ ਲੋਕਾਂ ਨੂੰ ਦੋ ਥਾਣੇਦਾਰਾਂ ਤੇ ਇੱਕ ਦੁਕਾਨਦਾਰ ਦੀ ਲੜਾਈ ਦਾ ਮੰਜਰ ਲਾਈਵ ਦੇਖਣ ਦਾ ਮੌਕਾ ਮਿਲਿਆ। ਕਰੀਬ 20 ਮਿੰਟ ਤੱਕ ਦੋਵੇਂ ਧਿਰਾਂ ਖੂਬ ਮਿਹਣੋ-ਮਿਹਣੀ ਹੁੰਦੀਆਂ ਰਹੀਆ। ਭੋਲਾ ਪ੍ਰਦੂਸ਼ਣ ਚੈਕ ਸੈਂਟਰ ਦੇ ਮਾਲਿਕ ਹੀਰਾ ਲਾਲਾ ਨੇ ਦੋਵੇਂ ਥਾਣੇਦਾਰਾਂ ਉੱਪਰ ਸ਼ਰੇਆਮ 10 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਉੱਚੀ ਅਵਾਜ ਚ, ਗੰਭੀਰ ਦੋਸ਼ ਵੀ ਲਾਏ। ਪਰੰਤੂ ਦੋਵੇਂ ਥਾਣਦੇਾਰਾਂ ਨੇ ਇੱਨਾਂ ਦੋਸ਼ਾਂ ਦਾ ਉੱਚੇ ਸੁਰ ਚ ਹੀ ਖੰਡਨ ਵੀ ਕੀਤਾ। ਰਿਸਵਤ ਮੰਗਣ ਦੀ ਸਚਾਈ ਕੀ ਹੈ, ਇਸ ਦਾ ਪਤਾ ਤਾਂ ਆਲ੍ਹਾ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਹੀ ਲੱਗੇਗਾ। ਪਰੰਤੂ ਲੋਕਾਂ ਨੇ ਪੁਲਿਸ ਤੇ ਸ਼ਰੇਆਮ ਰਿਸ਼ਵਤ ਮੰਗਣ ਦੇ ਦੋਸ਼ ਪਹਿਲੀ ਵਾਰ ਹੀ ਦੇਖੇ। ਦੇਵੇਂ ਥਾਣੇਦਾਰਾਂ ਨੇ 10 ਹਜਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਦਾ ਖੰਡਨ, ਕਰਦੇ ਹੋਏ ਕਿਹਾ ਕਿ ਤੂੰ ਸੌਂਹ ਖਾ ਜੇ ਤੈਥੋਂ ਰਿਸ਼ਵਤ ਮੰਗੀ ਹੈ, ਉਧਰ ਹੀਰੇ ਨੇ ਵੀ ਝੱਟ ਸੌਂਹ ਖਾਣ ਦੀ ਚੁਣੌਤੀ ਕਬੂਲ ਕਰਦਿਆਂ ਕਿਹਾ , ਜਿੱਥੇ ਮਰਜੀ ਚੱਲੋ, ਮੈਂ ਖਾਊਂ ਸੌਂਹ। ਆਖਿਰ ਨਿੰਮੋਝੂਣੇ ਥਾਣੇਦਾਰ ਟਾਲਾ ਵੱਟ ਕੇ ਖਿਸਕ ਗਏ । ਹੀਰਾ ਲਾਲ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ ਦੋ ਹਫਤੇ ਪਹਿਲਾਂ ਇੱਕ ਵਕੀਲ ਨੇ ਉਸਦੀ ਦੁਕਾਨ ਅੱਗੇ ਆਪਣੀ ਗੱਡੀ ਖੜੀ ਕਰ ਦਿੱਤੀ ਸੀ। ਕਹਿਣ ਦੇ ਬਾਵਜੂਦ ਵੀ ਉਸ ਨੇ।ਗੱਡੀ ਦੁਕਾਨ ਅੱਗੋਂ ਪਰ੍ਹੇ ਨਹੀ ਕੀਤੀ, ਉਲਟਾ ਗਾਲੀ ਗਲੋਚ ਵੀ ਕਰਨ ਲੱਗ ਗਿਆ। ਵਕੀਲ ਨੇ ਉਸ ਦੇ ਖਿਲਾਫ਼ ਥਾਣਾ ਸਿਟੀ 2 ਚ, ਸ਼ਕਾਇਤ ਵੀ ਦਿੱਤੀ। ਉਨਾਂ ਕਿਹਾ ਕਿ ਸਕਾਇਤ ਮੈਂ ਵੀ ਦਿੱਤੀ ਸੀ, ਪਰ ਪੁਲਿਸ ਨੇ ਮੇਰੀ ਦੁਰਖਾਸਤ ਤੇ ਕੋਈ ਕਾਰਵਾਈ ਨਹੀਂ ਕੀਤੀ। ਇੱਕ ਦਿਨ ਦੋਵਾਂ ਧਿਰਾਂ ਨੂੰ ਥਾਣੇ ਵੀ ਬੁਲਾਇਆ,ਅਸੀਂ ਕਈ ਘੰਟੇ ਬੈਠੇ ਰਹੇ, ਪਰ ਵਕੀਲ ਨਹੀਂ ਪਹੁੰਚਿਆਂ, ਉਨ੍ਹਾ ਦੋਸ਼ ਲਾਇਆ ਕਿ ਪੁਲਿਸ ਵਾਲੇ ਉਸ ਨਾਲ ਮੁਜਰਮਾਂ ਵਰਗਾ ਸਲੂਕ ਦੁਕਾਨ ਤੇ ਆ ਕੇ ਕਰਦੇ ਹਨ। ਜਿਸ ਕਾਰਣ ਲੋਕਾਂ ਚ, ਉਸ ਦੀ ਬਦਨਾਮੀ ਹੋ ਰਹੀ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਤੇ ਬਿਨਾਂ ਵਜ੍ਹਾ ਤੰਗ ਕਰਨ ਵਾਲੇ ਅਤੇ ਰਾਹਤ ਦੇਣ ਬਦਲੇ ਰਿਸ਼ਵਤ ਮੰਗਣ ਵਾਲੇ ਦੋਵੇਂ ਥਾਣੇਦਾਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਹਾਰਟ ਦਾ ਮਰੀਜ਼ ਹਾਂ, ਜੇ ਮੈਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਦੋਵੇਂ ਥਾਣੇਦਾਰ ਹੀ ਮੇਰੀ ਮੌਤ ਦੇ ਜਿੰਮੇਵਾਰ ਹੋਣਗੇ। ਉੱਧਰ ਥਾਣਾ ਸਿਟੀ 2 ਦੇ ਏਐਸਆਈ ਸੰਤੋਖ ਸਿੰਘ ਅਤੇ ਜਸਮੇਲ ਸਿੰਘ ਨੇ ਹੀਰਾ ਲਾਲ ਦੇ ਦੋਸ਼ਾਂ ਦਾ ਖੰਡਨ ਕਰਦੇ ਕਿਹਾ ਕਿ ਅਸੀਂ ਸਿਰਫ ਹੀਰਾ ਲਾਲ ਨੁੰ ਵਕੀਲ ਦੀ ਸ਼ਿਕਾਇਤ ਦੇ ਸਬੰਧ ਚ, ਥਾਣੇ ਆਉਣ ਲਈ ਪਰਵਾਨਾ ਨੋਟ ਕਰਵਾਉਣ ਆਏ ਸੀ, ਪਰੰਤੂ ਉਸਨੇ ਪਰਵਾਨਾ ਨੋਟ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਉਨਾਂ ਕਿਹਾ ਕਿ ਉਨਾਂ ਦੁਆਰਾ ਰਿਸ਼ਵਤ ਮੰਗਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਲੋਕਾਂ ਨੇ ਪੁਲਿਸ ਨੂੰ ਬਦਨਾਮ ਕਰਨ ਲਈ ਐਵੇਂ ਹੀ ਝੂਠੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਉਨਾਂ ਕਿਹਾ ਕਿ ਉਹ ਇ; ਘਟਨਾਕ੍ਰਮ ਸਬੰਧੀ ਆਲ੍ਹਾ ਅਧਿਕਾਰੀਆਂ ਕੋਲ ਵੀ ਆਪਣਾ ਪੱਖ ਰੱਖਣਗੇ।