ਰਘਵੀਰ ਹੈਪੀ, ਬਰਨਾਲਾ 25 ਜੂਨ 2024
ਇਲਾਕੇ ਦੀ ਮੰਨੀ-ਪ੍ਰਮੰਨੀ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਖੇ ਅੱਜ ਅਧਿਆਪਕਾਂ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਟ੍ਰੇਨਿੰਗ ਦੇਣ ਲਈ ਮੈਡਮ ਕਵਿਤਾ ਨਈਅਰ ਸੂਦ ਸਕੂਲ ਵਿਖੇ ਆਏ। ਜੋ ਕਿ ਇੱਕ ਬਹੁਮੁਖੀ ਅਕਾਦਮਿਕ ਅਤੇ ਐਡਮਿਨਸਟੇਟਰ ਹਨ । ਜੋ ਆਪਣੀਆਂ ਸਿੱਖਿਆਵਾਂ ਅਤੇ ਇੰਟਰਐਕਟਿਵ ਸਲਾਹਕਾਰ ਦੁਆਰਾ ਮਨਾਂ ਅਤੇ ਸ਼ਖਸੀਅਤਾਂ ਨੂੰ ਆਕਾਰ ਦਿੰਦੇ ਹਨ । ਇਹਨਾਂ ਨੇ ਇੱਕ ਸਮਰਪਿਤ ਅਧਿਆਪਕ ਅਤੇ 20 ਸਾਲਾਂ ਤੋਂ ਵੱਧ ਸਮੇਂ ਤੋਂ ਵੱਖ-ਵੱਖ ਮਾਣਯੋਗ ਸੰਸਥਾਵਾਂ ਵਿੱਚ ਪ੍ਰਿੰਸੀਪਲ ਵਜੋਂ ਸੇਵਾ ਕੀਤੀ ਹੈ। ਆਪਣੇ ਬੈਨਰ ਹੇਠ ਹੁਣ ਤੱਕ 100 ਤੋਂ ਵੱਧ ਸਫਲ ਸਲਾਹ ਦੇਣ ਵਾਲੇ ਸੈਸ਼ਨਾਂ ਵੀ ਕਰ ਚੁੱਕੇ ਹਨ।
ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਮੈਡਮ ਕਵਿਤਾ ਜੀ ਨੇ ਨਵੀਂ ਸਿੱਖਿਆ ਨੀਤੀ ਦਾ ਵਿਸਤਾਰ ਵਿੱਚ ਵਿਸਲੇਸਨ , ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਦੇ ਜੀਵਨ ਦੀਆਂ ਚੁਣੌਤੀਆਂ ਨੂੰ ਦੂਰ ਕਰਨ , ਐਕਟੀਵਿਟੀ ਮਾਧਿਅਮ , ਪ੍ਰੋਜੈਕਟ ਅਤੇ ਕਲਾਸ ਵਿੱਚ ਜਾਨ ਤੋਂ ਪਹਿਲਾਂ ਦੀ ਤਿਆਰੀ ਬਾਰੇ ਦੱਸਿਆ। ਟ੍ਰੇਨਿੰਗ ਵਰਕਸ਼ਾਪ ਵਿੱਚ ਦੱਸਿਆ ਗਿਆ ਕਿ ਕਿਸ ਪ੍ਰਕਾਰ ਇੰਟਰਐਕਟਿਵ ਸਲਾਹ-ਮਸ਼ਵਰਾ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਾਲੀ ਦੁਨੀਆਂ ਵਿੱਚ ਬਰਾਬਰ ਰਹਿਣ ਅਤੇ ਉਨ੍ਹਾਂ ਦੇ ਡਰਾਂ ਦੀ ਪਛਾਣ ਕਰਕੇ ਅਤੇ ਉਨ੍ਹਾਂ ਨੂੰ ਦੂਰ ਕਰਨਾ। ਵਿਦਿਆਰਥੀਆਂ ਵਿੱਚ-ਇੱਕ ਮਜ਼ਬੂਤ ਭਾਵਨਾਤਮਕ ਗੁਣ ਵਿਕਸਿਤ ਕਰਨਾ। ਉਹਨਾਂ ਨੇ ਆਪਣੇ ਟ੍ਰੇਨਿੰਗ ਵਰਕਸ਼ਾਪ ਵਿੱਚ ਕਿਹਾ ਕਿ ਅਧਿਆਪਕ ਅਧਿਆਪਨ ਦੇ ਨਵੇਂ ਨਵੇਂ ਤਰੀਕੇ ਲੱਭਦੇ ਹਨ। ਉਹਨਾਂ ਨੇ ਅਧਿਆਪਕਾਂ ਨਾਲ ਕਈ ਸਾਰੀਆਂ ਐਕਟੀਵਿਟੀ ਰਾਹੀਂ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਪੜਾਉਣ ਦੇ ਤਰੀਕੇ ਵੀ ਦੱਸੇ। ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਦੇ ਗੱਲਬਾਤ ਕਰਨ ਦੇ ਤਰੀਕੇ , ਹੁਨਰ ਵਿਕਸਿਤ ਕਰਨਾ , ਬੱਚੇ ਵਿੱਚ ਛੁਪੀ ਪ੍ਰਤਿਭਾ ਦੀ ਪਛਾਣ ਕਰਨਾ ਸਿਖਾਇਆ ਗਿਆ ਅਤੇ ਦੱਸਿਆ ਗਿਆ ਕਿ ਵਿਦਿਆਰਥੀਆਂ ਕਿਸ ਪ੍ਰਕਾਰ ਸੌਂਪਕੇ ਇੱਕ ਉੱਤਮ ਮਨੁੱਖ ਵਿੱਚ ਬਦਲਿਆ ਜਾ ਸਕਦਾ ਹੈ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਅਤੇ ਸਕੂਲ ਦੇ ਪ੍ਰਿਸੀਪਲ ਸ਼੍ਰੀ ਵੀ ਕੇ ਸ਼ਰਮਾ ਜੀ ,ਸਕੂਲ ਦੀ ਵਾਈਸ ਪ੍ਰਿਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਮੈਡਮ ਕਵਿਤਾ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਪ੍ਰਕਾਰ ਦੀਆਂ ਕਈ ਹੋਰ ਹੋਰ ਟੀਚਰ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕਰਦੇ ਰਹਾਂਗੇ। ਜਿਸ ਨਾਲ ਸਕੂਲ ਆਪਣੇ ਅਧਿਆਪਕਾਂ ਨੂੰ ਹੋਰ ਐਕਟਿਵ ਬਣਾ ਸਕੇ ਅਤੇ ਟੀਚਰ ਨਵੇਂ -ਨਵੇਂ ਤਰੀਕੇ ਅਤੇ ਆਧੁਨਿਕ ਟੈਕਨੋਲੋਜੀ ਦਾ ਪ੍ਰਿਯੋਗ ਕਰਕੇ ਬੱਚਿਆਂ ਦੀ ਨੌਲਿਜ ਵਿਚ ਵਾਧਾ ਕਰ ਸਕਣ। ਬੱਚਿਆਂ ਨੂੰ ਆਤਮ ਵਿਸਵਾਸ਼ ਭਰਿਆ ਜੀਵਨ ਦੇਣ ਵਿੱਚ ਮਦਦ ਕਰ ਸਕਣ ਅਤੇ ਮਸ਼ਵਰਾ ਸੈਸ਼ਨ ਰਾਹੀਂ ਬੱਚਿਆਂ ਨੂੰ ਲੀਡਰਸ਼ਿਪ ਦੇ ਹੁਨਰ ਦੇਣ , ਮਜ਼ਬੂਤ ਵਿਅਕਤੀਗਤ ਸੰਚਾਰ ਕਰਨ , ਸਕਾਰਾਤਮਕ ਗਿਆਨ ਵਿੱਚ ਵਾਧਾ ਕਰਨ ਵਿੱਚ ਮਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਟੀਚਰ ਟ੍ਰੇਨਿੰਗ ਵਰਕਸ਼ਾਪ ਵਿੱਚ ਟੀਚਰ ਦੀ ਪੜਾਉਣ ਦੀ ਪ੍ਰਤਿਭਾ ਨੂੰ ਹੋਰ ਨਿਖਾਰ ਮਿਲਦਾ ਹੈ।