ਰਘਵੀਰ ਹੈਪੀ, ਬਰਨਾਲਾ 19 ਜੂਨ 2024
ਪਸ਼ੂ ਪਾਲਣ ਵਿਭਾਗ ਵੱਲੋ ਅੱਤ ਦੀ ਗਰਮੀ ਦੌਰਾਨ ਮੂੰਹ ਖੁਰ ਦੀ ਵੈਕਸੀਨ ਲਗਾ ਰਹੇ ਦੀ ਸੀ ਵੀ ਡੀ ਛੀਨੀਵਾਲ ਕਲਾ ਵਿਖੇ ਤਾਇਨਾਤ ਵੈਟਰਨਰੀ ਇੰਸਪੈਕਟਰ ਰਵਿੰਦਰ ਸਿੰਘ ਦੀ ਖੁਦ ਦੀ ਹਾਲਤ ਨਾਜ਼ੁਕ ਹੋ ਗਈ। ਬੇਹੱਦ ਗੰਭਰ ਹਾਲਤ ਵਿੱਚ ਉਸ ਨੂੰ ਡੀਐਮਸੀ ਹਸਪਾਤਲ ਵਿਖੇ ਦਾਖਿਲ ਕਰਵਾਇਆ ਗਿਆ ਹੈ। ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਦੱਸਿਆ ਕਿ ਇੰਸਪੈਕਟਰ ਰਵਿੰਦਰ ਸਿੰਘ ਹੀਟ ਸਟ੍ਰੋਕ ਦਾ ਸ਼ਿਕਾਰ ਬਣਿਆ ਹੈ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੈਕਸੀਨ ਦਾ ਸਡਿਊਲ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਵੇ । ਜਿੱਥੇ ਅੱਤ ਦੀ ਗਰਮੀ ਦੌਰਾਨ ਪਸ਼ੂ ਧਨ ਤੇ ਸਟਰੈਸ ਪੈਂਦਾ ਹੈ, ਉੱਥੇ ਹੀ ਮੁਲਾਜ਼ਮ ਵਰਗ ਨੂੰ ਵੀ ਕਾਫੀ ਜਿਆਦਾ ਕਠਿਨਾਈਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੂਬਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ ਅਤੇ ਜਨਰਲ ਸਕੱਤਰ ਵਿਪਨ ਗੋਇਲ ਨੇ ਸਰਕਾਰ ਤੋ ਮੰਗ ਕੀਤੀ ਕਿ ਵੈਟਰਨਰੀ ਇੰਸਪੈਕਟਰ ਕੇਡਰ ਨੂੰ ਡਿਊਟੀ ਦੌਰਾਨ ਅਨੇਕਾਂ ਸੱਟਾਂ ਲੱਗਦੀਆਂ ਹਨ ਅਤੇ ਗੰਭੀਰ ਬਿਮਾਰੀਆ ਦਾ ਸਿਕਾਰ ਹੋਣਾ ਪੈਦਾ ਹੈ। ਇਸ ਲਈ ਵੈਟਰਨਰੀ ਇੰਸਪੈਕਟਰ ਕੇਡਰ ਨੂੰ ਰਿਸਕ ਅਲਾਊਸ ਦਿੱਤਾ ਜਾਵੇ। ਇਸ ਮੌਕੇ ਐਸੋਸੀਏਸ਼ਨ ਦੇ ਵਿੱਤ ਸਕੱਤਰ ਰਾਜੀਵ ਮਲਹੋਤਰਾ,ਜਿਲਾ ਪ੍ਰਧਾਨ ਬਰਨਾਲਾ ਲਵਲੀ ਬਾਸਲ,ਵਰਿੰਦਰ ਵਿਕੀ ਬੁਗਰਾ,ਜਗਪਾਲ ਸਿੰਘ, ਲਖਵੀਰ ਸਿੰਘ ਹਾਜਿਰ ਸਨ !