ਵਿਸ਼ਵ ਵਾਤਾਵਰਣ ਦਿਵਸ : ਯੂਥ ਵੀਰਾਂਗਨਾਵਾਂ ਵੱਲੋਂ ਵਾਤਾਵਰਣ ਬਚਾਉਣ ਦਾ ਸੱਦਾ

Advertisement
Spread information

ਅਸ਼ੋਕ ਵਰਮਾ, ਬਠਿੰਡਾ 6 ਜੂਨ 2024

    ਯੂਥ ਵੀਰਾਂਗਨਾਏਂ (ਰਜਿ.) ਇਕਾਈ ਬਠਿੰਡਾ ਵੱਲੋਂ ਮਿੰਨੀ ਸਕੱਤਰੇਤ ਰੋਡ, ਗਲੀ ਨੰ.7, ਵਿਖੇ ਵਿਸ਼ਵ ਵਾਤਾਵਰਣ ਦਿਵਸ ਪੌਦੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਥ ਵੀਰਾਂਗਨਾਏ ਅੰਕਿਤਾ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਕਰਨਾ ਸਾਡਾ ਮੁੱਖ ਫਰਜ ਹੈ ਕਿਉਂਕਿ ਜਿਸ ਹਿਸਾਬ ਨਾਲ ਦਿਨ-ਬ-ਦਿਨ ਰੁੱਖਾਂ ਦੀ ਕਟਾਈ ਤੇਜ ਹੋ ਰਹੀ ਹੈ ਉਸ ਨਾਲ ਅਨੇਕ ਤਰ੍ਹਾਂ ਦੀਆਂ ਆਫਤਾਂ ਪੈਦਾ ਹੋਣਗੀਆਂ ਜੋ ਭਵਿੱਖ ਲਈ ਨੁਕਸਾਨਦੇਹ ਹੈ।                  ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਦੇਖਦਿਆਂ ਸਾਨੂੰ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਅਤੇ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ। ਉਹਨਾਂ ਅੱਗੇ ਕਿਹਾ ਕਿ ਮਨੁੱਖਤਾ ਪੇੜ ਪੌਦਿਆਂ ਤੇ ਹੀ ਨਿਰਭਰ ਹੈ ਐਨਾ ਹੀ ਨਹੀਂ ਧਰਤੀ ਤੇ ਰਹਿਣ ਵਾਲੇ ਸਾਰੇ ਜੀਵ ਪ੍ਰਾਣੀਆਂ ਦਾ ਜੀਵਨ ਅਧਾਰ ਵੀ ਵਨਸਪਤੀ ਹੀ ਹੈ ਇਸ ਲਈ ਜੇਕਰ ਪੌਦੇ ਨਾ ਹੋਣ ਤਾਂ ਇਹ ਜੀਵਨ ਸਿਫਰ ਹੈ ਅਤੇ ਹਰ ਪਾਸੇ ਉਜਾੜ ਹੋਵੇਗਾ।
                          ਉਹਨਾਂ ਲਗਾਤਾਰ ਗੰਧਲੇ ਹੋ ਰਹੇ ਵਾਤਾਵਰਣ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਜਿਆਦਾ ਠੰਢ, ਜਿਆਦਾ ਗਰਮੀ, ਹੜ੍ਹਾਂ ਦੀ ਮਾਰ ਆਦਿ ਕੁਦਰਤ ਨਾਲ ਹੋਏ ਛੇੜਛਾੜ ਦਾ ਹੀ ਨਤੀਜਾ ਹੈ। ਉਹਨਾਂ ਕਿਹਾ ਕਿ ਪੈਦਾ ਹੋ ਰਹੇ ਪ੍ਰਦੂਸ਼ਣ ਕਾਰਨ ਵਧ ਰਹੀਆਂ ਬਿਮਾਰੀਆਂ, ਦੂਸ਼ਿਤ ਹੋ ਰਿਹਾ ਪਾਣੀ ਮਨੁੱਖੀ ਸਿਹਤ ਲਈ ਮਾਰੂ ਸਾਬਤ ਹੋ ਰਹੇ ਹਨ, ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਮਿਲ ਸਕੇਗਾ। ਇਸ ਮੌਕੇ ਹਾਜ਼ਰ ਯੂਥ ਵੀਰਾਂਗਨਾਵਾਂ ਨੇ ਹਾਜਰੀਨ ਨੂੰ ਪ੍ਰਣ ਕਰਵਾਇਆ ਕਿ ਉਹ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਾ ਕੇ ਉਹਨਾਂ ਦੀ ਸੰਭਾਲ ਵੀ ਕਰਨਗੇ।  ਇਸ ਮੌਕੇ ਯੂਥ ਵੀਰਾਂਗਨਾਂਏੇਂ ਸਪਨਾ, ਸੁਨੀਤਾ, ਬਬਲੀ, ਮੀਨੂੰ, ਅਨੂ, ਕਿਰਨ, ਪਲਕ ਅਤੇ ਆਰਤੀ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!