ਇਮਾਨਦਾਰ ਤੇ ਸਾਊ ਸੁਭਾਅ ਜਸਵੀਰ ਸਿੰਘ ਦੀ ਨਿਵੇਕਲੀ ਪਹਿਚਾਣ
ਹਰਿੰਦਰ ਨਿੱਕਾ ਬਰਨਾਲਾ 28 ਜੂਨ 2020
ਪੰਜਾਬ ਸਰਕਾਰ ਨੇ ਬਰਨਾਲਾ ਜਿਲ੍ਹੇ ਦੇ ਡੀਐਸਪੀ ਪੀਬੀਆਈ ਤੇ ਸਪੈਸ਼ਲ ਕਰਾਈਮ ਨੂੰ ਤਰੱਕੀ ਦੇ ਕੇ ਐਸਪੀ ਪ੍ਰਮੋਟ ਕਰ ਦਿੱਤਾ ਹੈ। ਬਰਨਾਲਾ ਵਿਖੇ ਹੀ ਕੁਝ ਦਿਨ ਪਹਿਲਾਂ ਜਸਵੀਰ ਸਿੰਘ ਨੂੰ ਡੀਐਸਪੀ ਐਚ ਤੋਂ ਬਦਲ ਕੇ ਡੀਐਸਪੀ ਪੀਬੀਆਈ ਤੇ ਸਪੈਸ਼ਲ ਕਰਾਈਮ ਬਰਨਾਲਾ ਨਿਯੁਕਤ ਕੀਤਾ ਗਿਆ ਸੀ। ਜਸਵੀਰ ਸਿੰਘ ਪੀਪੀਐਸ ਨੇ ਆਪਣੀ ਨੌਕਰੀ ਦੌਰਾਨ ਇਮਾਨਦਾਰੀ ਤੇ ਸਾਊ ਸੁਭਾਅ ਦਾ ਪੱਲਾ ਪੁਲਿਸ ਵਿਭਾਗ ਚ, ਹੁਣ ਤੱਕ ਕੀਤੀ ਸਰਵਿਸ ਦੌਰਾਨ ਕਦੇ ਵੀ ਨਹੀਂ ਛੱਡਿਆ। ਜਸਵੀਰ ਸਿੰਘ ਨੇ ਪੁਲਿਸ ਵਿਭਾਗ ਚ, ਸਿੱਧੇ ਡੀਐਸਪੀ ਬਣ ਕੇ ਐਂਟਰੀ ਕੀਤੀ, ਉਨਾਂ ਫਾਜਿਲਕਾ, ਬਠਿੰਡਾ, ਸੰਗਰੂਰ ਅਤੇ ਬਰਨਾਲਾ ਜਿਲ੍ਹਿਆਂ ਚ, ਆਪਣੇ ਕੰਮ ਢੰਗ ਅਤੇ ਮਿਲਾਪੜੇ ਸੁਭਾਅ ਕਰਨ ਵੱਖਰੀ ਪਹਿਚਾਣ ਬਰਕਰਾਰ ਰੱਖੀ ਹੋਈ ਹੈ। ਆਪਣੇ ਦਫਤਰ ਚ, ਪਹੁੰਚੇ ਹਰ ਇੱਕ ਫਰਿਆਦੀ ਦੀ ਗੱਲ ਨਿਮਰਤਾ ਸਹਿਤ ਸੁਣ ਕੇ ਉਸ ਦਾ ਹੱਲ ਕਰਨਾ ਜਸਵੀਰ ਸਿੰਘ ਨੂੰ ਪਰਿਵਾਰਿਕ ਵਿਰਾਸਤ ਵਿੱਚੋਂ ਹੀ ਮਿਲਿਆ ਹੈ। ਜਿਸ ਨੂੰ ਉਨ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ। ਪੁਲਿਸ ਵਿਭਾਗ ਚ, ਪੂਰੀ ਕਾਨੂੰਨੀ ਸਮਝ ਰੱਖਣ ਵਾਲੇ ਅਤੇ ਸ਼ਰਾਫਤ ਦੇ ਪੁੰਜ ਸਮਝੇ ਜਾਂਦੇ ਜਸਵੀਰ ਸਿੰਘ ਨੂੰ ਆਪਣੀ ਕਾਬਲੀਅਤ ਦੇ ਦਮ ਤੇ ਛੋਟੀ ਉਮਰੇ ਹੀ ਐਸਪੀ ਰੈਂਕ ਤੇ ਪਹੁੰਚਣ ਦਾ ਮੌਕਾ ਮਿਲਿਆ ਹੈ। ਜਸਵੀਰ ਸਿੰਘ ਤਰੱਕੀ ਮਿਲਣ ਤੋਂ ਬਾਅਦ ਪਹਿਲੀ ਪ੍ਰਤੀਕ੍ਰਿਆ ਦਿੰਦਿਆਂ ਬੜੇ ਹੀ ਹਲੀਮੀ ਭਰੇ ਅੰਦਾਜ਼ ਚ, ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ ਦੇ ਬਦਲੇ ਇਹ ਤਰੱਕੀ ਪ੍ਰਦਾਨ ਕੀਤੀ ਹੈ। ਹੁਣ ਐਸਪੀ ਦੇ ਤੌਰ ਤੇ ਜਿੱਥੇ ਵੀ ਉਨਾਂ ਦੀ ਤਾਇਨਾਤੀ ਹੋਵੇਗੀ, ਉਹ ਜੀ ਜਾਨ ਨਾਲ ਲੋਕਾਂ ਨੂੰ ਇਨਸਾਫ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।