ਡਾਕਟਰਾਂ ਨੂੰ ਜਿੰਦਾ ਲਾ ਕੇ ਬੰਦੀ ਬਣਾਉਣ ਤੇ ਮੁਰਦਾ ਘਰ ਦਾ ਜਿੰਦਾ ਤੋੜਕੇ ਲਾਸ਼ ਲੈ ਜਾਣ ਵਾਲੇ 8 ਦੋਸ਼ੀ ਕਾਬੂ

Advertisement
Spread information

ਪੁਲਿਸ ਨੇ 2 ਔਰਤਾਂ ਸਣੇ 16 ਅਣਪਛਾਤੇ ਦੋਸ਼ੀਆਂ ਨੂੰ ਪਛਾਣਿਆ


ਹਰਿੰਦਰ ਨਿੱਕਾ / ਰਘੁਵੀਰ ਹੈਪੀ ਬਰਨਾਲਾ 27 ਜੂਨ 2020

                  ਆਤਮ ਹੱਤਿਆ ਕਰਨ ਵਾਲੇ ਕਿਸਾਨ ਬਲਵਿੰਦਰ ਸਿੰਘ ਨਿਵਾਸੀ ਸੰਧੂ ਪੱਤੀ ਬਰਨਾਲਾ ਦੇ ਪੋਸਟਮਾਰਟਮ ਵਿੱਚ ਦੇਰੀ ਦਾ ਇਲਜ਼ਾਮ ਲਾ ਕੇ 24 ਜੂਨ ਦੀ ਦੇਰ ਸ਼ਾਮ ਸਿਵਲ ਹਸਪਤਾਲ ਦੇ ਐਸਐਮਉ ਅਤੇ ਹੋਰ ਕਈ ਡਾਕਟਰਾਂ ਨੂੰ ਦਫਤਰ ਚ, ਜਿੰਦਾ ਲਾ ਕੇ ਬੰਦੀ ਬਣਾਉਣ ਅਤੇ ਮੁਰਦਾ ਘਰ ਵਿੱਚੋਂ ਜਿੰਦਾ ਤੋੜ ਕੇ ਲਾਸ਼ ਲੈ ਜਾਣ ਦੇ ਦੋਸ਼ੀ 8 ਬੰਦਿਆਂ ਨੂੰ ਪੁਲਿਸ ਨੇ ਘਟਨਾ ਦੇ 4 ਦਿਨ ਬਾਅਦ ਗਿਰਫਤਾਰ ਕਰ ਹੀ ਲਿਆ ਹੈ। ਮੀਡੀਆ ਨੂੰ ਇਹ ਜਾਣਕਾਰੀ ਡੀਐਸਪੀ ਸਬ ਡਿਵੀਜਨ ਲਖਵੀਰ ਸਿੰਘ ਟਿਵਾਣਾ ਨੇ ਦਿੱਤੀ। ਡੀਐਸਪੀ ਟਿਵਾਣਾ ਨੇ ਦੱਸਿਆ ਕਿ ਪੁਲਿਸ ਤਫਤੀਸ਼ ਦੇ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਘਟਨਾ ਲਈ ਦੋਸ਼ੀ 14 ਬੰਦਿਆਂ ਦੇ 2 ਔਰਤਾਂ ਦੀ ਪਹਿਚਾਣ ਕਰ ਲਈ ਗਈ ਹੈ। ਜਿਨ੍ਹਾਂ ਨੂੰ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ। ਦੋਸ਼ੀਆਂ ਦੀ ਸ਼ਿਨਾਖਤ ਹੋਣ ਤੋਂ ਬਾਅਦ ਗੁਰਬਖਸ਼ੀਸ਼ ਸਿੰਘ, ਰਣਜੀਤ ਸਿੰਘ, ਜਸਦੀਪ ਸਿੰਘ, ਬਲਦੇਵ ਸਿੰਘ, ਗੁਰਜੀਤ ਸਿੰਘ ਪੰਮਾ ਅਤੇ ਗਮਦੂਰ ਸਿੰਘ ਸਾਰੇ ਵਾਸੀ ਸੰਧੂ ਪੱਤੀ ਬਰਨਾਲਾ, ਪੰਚ ਗੁਰਮੇਲ ਸਿੰਘ ਨਾਈਵਾਲਾ ਰੋਡ ਬਰਨਾਲਾ ਅਤੇ ਗੁਰਮੀਤ ਸਿੰਘ ਮੀਤਾ ਵਾਸੀ ਗੱਗੜਪੁਰ, ਜਿਲ੍ਹਾ ਸੰਗਰੂਰ ਨੂੰ ਗਿਰਫਤਾਰ ਕਰ ਲਿਆ ਹੈ। ਜਦੋਂ ਕਿ ਹੋਰ ਨਾਮਜ਼ਦ 8 ਦੋਸ਼ੀਆਂ ਦਪ ਗਿਰਫਤਾਰੀ ਲਈ ਵੀ ਛਾਪੇਮਾਰੀ ਜਾਰੀ ਹੈ। ਸ੍ਰੀ ਟਿਵਾਣਾ ਨੇ ਦੱਸਿਆ ਕਿ ਗਿਰਫਤਾਰ ਦੋਸ਼ੀਆਂ ਦੀ ਤਫਤੀਸ਼ ਦੌਰਾਨ ਘਟਨਾ ਸਮੇਂ ਮੌਜੂਦ ਹੋਰ ਦੋਸ਼ੀਆਂ ਨੂੰ ਵੀ ਨਾਮਜ਼ਦ ਕਰਕੇ ਗਿਰਫਤਾਰ ਕੀਤਾ ਜਾਵੇਗਾ। ਇਸ ਮੌਕੇ ਏ.ਐਸ.ਪੀ ਪ੍ਰੱਗਿਆ ਜੈਨ, ਐਸਐਚਉ ਸਿਟੀ ਬਲਜੀਤ ਸਿੰਘ ਵੀ ਹਾਜ਼ਿਰ ਸਨ। 

Advertisement

 

Advertisement
Advertisement
Advertisement
Advertisement
Advertisement
error: Content is protected !!