ਰਘਵੀਰ ਹੈਪੀ, ਬਰਨਾਲਾ, 26 ਅਪ੍ਰੈਲ 2024
ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਅਤੇ ਜ਼ਿਲ੍ਹਾ ਸਵੀਪ ਟੀਮ ਦੇ ਸਾਂਝੇ ਤੌਰ ‘ਤੇ ਵੋਟਰ ਜਾਗਰੂਕਤਾ ਅਤੇ ਰੰਗੋਲੀ ਮੁਕਾਬਲਾ ਸ੍ਰੀ ਐਲ.ਬੀ.ਐਸ. ਆਰੀਆ ਮਹਿਲਾ ਕਾਲਜ ਬਰਨਾਲਾ ਵਿੱਚ ਕਰਵਾਇਆ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਨੇ ਦੱਸਿਆ ਕਿ ਇਸ ਵਿੱਚ 4 ਕਾਲਜਾਂ ਦੀਆਂ ਟੀਮਾਂ ਅਤੇ ਜ਼ਿਲ੍ਹੇ ਚੋਂ 32 ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਐਸ.ਡੀ.ਐਮ. ਸ਼੍ਰੀ ਵਰਿੰਦਰ ਸਿੰਘ ਨੇ ਵਿਸ਼ੇਸ਼ ਤੌਰ’ ਤੇ ਸਿਰਕਤ ਕੀਤੀ। ਉਨ੍ਹਾਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ, ਵੋਟਰ ਜਾਗਰੂਕਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਨੇ ਵੋਟਿੰਗ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸਕੈਰੰਡੀ ਸਕੂਲ ਠੀਕਰੀਵਾਲ ਪਹਿਲੇ ਸਥਾਨ ‘ਤੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਦੂਜੇ’ ਤੇ, ਤੀਸਰੇ ਸਥਾਨ ‘ਤੇ ਜੀ.ਐਸ.ਐਸ. ਸਕੂਲ ਲੜਕੇ ਧਨੌਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਨੇ ਚੌਥਾ ਸਥਾਨ ਹਾਸਲ ਕੀਤਾ।
ਕਾਲਜ ਦੇ ਮੁਕਾਬਲਿਆਂ ਵਿੱਚ ਐਸ.ਡੀ. ਕਾਲਜ ਨੇ ਪਹਿਲਾ, ਐਲ.ਬੀ.ਐਸ. ਕਾਲਜ ਨੇ ਦੂਸਰਾ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਦੀ ਜੱਜਮੈਂਟ ਸ਼੍ਰੀ ਦਿਲਪ੍ਰੀਤ ਸਿੰਘ, ਸ਼੍ਰੀਮਤੀ ਰਿੰਪੀ, ਸ੍ਰੀਮਤੀ ਜਸਪ੍ਰੀਤ ਕੌਰ ਨੇ ਕੀਤੀ। ਇਸ ਮੌਕੇ ਤੇ ਉਪ ਸਿੱਖਿਆ ਅਫਸਰ ਸ. ਬਰਜਿੰਦਰਪਾਲ ਜੀ, ਸਵੀਪ ਨੋਡਲ ਅਫਸਰ ਸ. ਮੇਜਰ ਸਿੰਘ, ਪ੍ਰੋ ਲਵਪ੍ਰੀਤ ਸਿੰਘ, ਪ੍ਰੋ ਅਰਚਨਾ, ਸ. ਪ੍ਰਿਤਪਾਲ ਸਿੰਘ, ਸ. ਅਵਤਾਰ ਸਿੰਘ, ਸ. ਸੁਖਦੇਵ ਸਿੰਘ ਸਵੀਪ, ਬਰਨਾਲਾ ਹਲਕੇ ਤੋਂ ਸ੍ਰੀ ਪਕੰਜ ਕੁਮਾਰ, ਸ੍ਰੀ ਗਗਨਦੀਪ ਸਿੰਘ ਨੇ ਇਹਨ੍ਹਾ ਮੁਕਾਬਲਿਆ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ।