ਥਰਮਲ ਵੇਚਣ ਦੇ ਵਿਰੋਧ ਚ, ਨਿੱਤਰੀ ਟੀਐਸਯੂ , ਗੇਟ ਰੈਲੀ ਕਰਕੇ ਪ੍ਰਗਟਾਇਆ ਰੋਸ

Advertisement
Spread information

ਲੋਕ / ਮੁਲਾਜਮ ਵਿਰੋਧੀ ਨੀਤੀਆਂ ਖਿਲਾਫ ਸਾਂਝੇ ਸੰਘਰਸ਼ਾਂ ਦੀ ਲੋੜ ਤੇ ਦਿੱਤਾ ਜ਼ੋਰ


ਬੀਟੀਐਨ .  ਸ਼ਹਿਣਾ 26 ਜੂਨ 2020

                    ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ ਰਜਿ. ਸਰਕਲ ਬਰਨਾਲਾ ਵੱਲੋਂ ਪੰਝਾਬ ਮੰਤਰੀ ਮੰਡਲ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦਾ ਪੱਕੇ ਤੌਰ’ਤੇ ਭੋਗ ਪਾਕੇ ਜਮੀਨ ਪੁੱਡਾ ਦੇ ਨਾਂ ਤਬਦੀਲ ਕਰਨ ਵਿਰੁੱਧ ਅਤੇ 220 ਕੇਵੀ ਗਰਿੱਡ ਕਰਤਾਰਪੁਰ ਵਿਖੇ ਬੀਕੇਯੂ ਕਾਦੀਆਂ ਵੱਲੋਂ ਬਿਜਲੀ ਕਾਮਿਆਂ ਨਾਲ ਗੁੰਡਾਗਰਦੀ ਕਰਨ ਖਿਲਾਫ ਸਮੁੱਚੇ ਸਰਕਲ ਬਰਨਾਲਾ ਅਂੰਦਰ ਰੋਸ ਰੈਲੀਆਂ ਕੀਤੀਆਂ ਗਈਆਂ। ਇਸ ਸਮੇਂ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਦਸੌਦਾ ਸਿੰਘ ਵਾਲਾ,ਬਲਵੰਤ ਸਿੰਘ ਬਰਨਾਲਾ, ਹਰਬੰਸ ਸਿੰਘ, ਕੁਲਵੀਰ ਸਿੰਘ, ਗੁਰਜੰਟ ਸਿੰਘ, ਹਾਕਮ ਸਿੰਘ ਨੂਰ, ਭੋਲਾ ਸਿੰਘ, ਰੁਲਦੂ ਸਿੰਘ, ਗੁਰਮੇਲ ਸਿੰਘ ਜੋਧਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੋ ਸਾਲ ਪਹਿਲਾਂ ਹੀ 750 ਕਰੋੜ ਰੁ. ਖਰਚ ਕੇ ਦਸ ਸਾਲਾਂ ਲਈ ਨਵਿਆਏ 440 ਮੈਗਾਵਾਟ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਜਨਵਰੀ 2018 ਤੋਂ ਬੰਦ ਕਰ ਦਿੱਤਾ ਸੀ। ਜਿਸ ਨਾਲ 2000 ਤੋਂ ਵਧੇਰੇ ਕਾਮਿਆਂ ਦੇ ਰੁਜਗਾਰ ਦਾ ਉਜਾੜਾ ਹੋਇਆ ਸੀ। ਇਹ ਉਸੇ ਸਰਕਾਰ ਨੇ ਗਰੀ ਮੱਧਵਰਗੀ ਕਾਮਿਆਂ ਦੇ ਰੁਜਗਾਰ ਦਾ ਉਜਾੜਾ ਕੀਤਾ ਹੈ, ਜਿਹੜੀ ਸਰਕਾਰ ਘਰ-ਘਰ ਰੁਜਗਾਰ ਦੇਣ ਦਾ ਵਾਅਦਾ ਕਰਕੇ ਸਤਾ ਵਿੱਚ ਆਈ ਸੀ।

Advertisement

                      ਅਜਿਹਾ ਕਰਕੇ ਕਾਂਗਰਸੀ ਹਕੂਮਤ ਖਾਸ ਕਰਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਚੋਣਾਂ ਮੌਕੇ ਥਰਮਲ ਪਲਾਂਟ ਦੀਆਂ ਚਿਮਨੀਆਂ ਨੂੰ ਮਘਦਾ ਭਖਦਾ ਰੱਖਦਾ ਦਾ ਵਾਅਦਾ ਕੀਤਾ ਸੀ। ਪਰ ਹੁਣ ਉਹੀ ਵਿੱਤ ਮੰਤਰੀ ਇਸ ਥਰਮਲ ਤੋਂ ਪੈਦਾ ਹੋਣ ਵਾਲੀ ਬਿਜਲੀ ਮਹਿੰਗੀ ਹੋਣ ਦਾ ਝੂਠਾ ਰਾਗ ਅਲਾਪਣ ਲੱਗ ਗਿਆ ਹੈ। ਇਹ ਇਸ ਸਰਕਾਰ ਦਾ ਦੋਗਲਾਪਣ ਹੈ। ਕਿਉਂਕਿ 1768 ਏਕੜ ਜਮੀਨ ਉੱਪਰ ਵੱਡੇ ਵਪਾਰਕ ਘਰਾਣਿਆਂ ਨੇ ਕੌਡੀਆਂ ਦੇ ਭਾਅ ਖ੍ਰੀਦਣ ਲਈ ਬਾਜ ਉਖ ਰੱਖੀ ਹੋਈ ਹੈ। ਆਗੂਆਂ ਕਿਹਾ ਕਿ ਸਰਕਾਰ ਦੀ ਗੱਲ ਇੱਥੇ ਨਹੀਂ ਰੁਕਣੀ ਨਿੱਜੀਕਰਨ, ਉਦਾਰੀਕਰਨ ਦੀ ਨੀਤੀ ਤਹਿਤ ਦੋਵੇਂ ਥਰਮਲ ਲਹਿਰਾਮੁਹੱਬਤ ਅਤੇ ਰੋਪੜ ਵੀ ਬੰਦ ਕਰਨ ਲਈ ਪੰਜਾਬ ਸਰਕਾਰ ਪੱਬਾਂ ਭਾਰ ਹੋਈ ਬੈਠੀ ਹੈ। ਇਹ ਥਰਮਲ ਲੋਕਾਂ ਦੀ ਜਾਇਦਾਦ ਉੱਪਰ ਹਜਾਰਾਂ ਬਿਜਲੀ ਕਾਮਿਆਂ ਖਤਰੇ ਭਰਪੂਰ ਹਾਲਤਾਂ‘ਚ ਸ਼ਹਾਦਤਾਂ ਦੇਕੇ ਉਸਾਰਿਆ ਹੈ। ਇਸ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੰਗਰਸ਼ਾਂ ਦਾ ਘੇਰਾ ਵਿਸ਼ਾਲ ਕਰਕੇ ਹਕੂਮਤ ਨੂੰ ਇਹ ਲੋਕ/ਮੁਲਾਜਮ ਵਿਰੋਧਧਧੀ ਫੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ।

                     ਝੋਨੇ ਦੇ ਸੀਜਨ ਵਿੱਚ ਪਾਵਰਕਾਮ ਦੇ ਨਾਕਸ ਪ੍ਰਬੰਧਾਂ ਕਾਰਨ ਬਿਜਲੀ ਕਾਮਿਆਂ ਨੂੰ ਬੇਹੱਦ ਔਖੀਆਂ ਹਾਲਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਲਗਤਾਰ ਸਪਲਾਈ ਨਾਂ ਮਿਲਣ ਕਰਕੇ ਬਿਜਲੀ ਕਾਮਿਆਂ ਉੱਪਰ ਹਮਲੇ ਹੋ ਰਹੇ ਹਨ। ਕਰਤਾਰਪੁਰ ਵਿਖੇ ਬੀਕੇਯੂ ਕਾਦੀਆਂ ਦੇ ਆਗੂਆਂ ਵੱਲੋਂ ਹਮਲੇ ਅਧੀਨ ਲਿਆਉਣ/ਗੁੰਡਾਗਰਦੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਜਿੰਮੇਵਾਰ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਆਗੂਆਂ ਇਹ ਵੀ ਸਪਸ਼ਟ ਕੀਤਾ ਕਿ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ/ਮੁਲਾਜਮ ਵਿਰੋਧੀ ਨੀਤੀਆਂ ਖਿਲਾਫ ਸਾਂਝੇ ਸੰਘਰਸ਼ਾਂ ਦੀ ਲੋੜ ਹੈ, ਸਾਡੀ ਜਥੇਬੰਦੀ ਸਾਂਝੇ ਵਿਸ਼ਾਲ ਸੰਘਰਸ਼ਾਂ ਦੀ ਮੁਦੱਈ ਵੀ ਹੈ। ਪਰ ਗੁੰਡਾਗਰਦੀ ਨੂੰ ਕਿਸੇ ਵੀ ਸੂ੍ਰਰਤ ਵਿੱਚ ਬਰਦਾਾਂਸ਼ਤ ਨਹੀਂ ਕੀਤਾ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!