ਸੋਨੀ ਪਨੇਸਰ ਬਰਨਾਲਾ 26 ਜੂਨ 2020
ਬਹੁਤ ਹੀ ਮਿਲਾਪੜੇ ਸੁਭਾਅ ਅਤੇ ਇਮਾਨਦਾਰ ਛਬੀ ਦੇ ਮਾਲਿਕ ਹੈਕਾਂਸਟੇਬਲ ਹਰਦੀਪ ਸਿੰਘ ਨੇ ਪੁਲਿਸ ਚੌਂਕੀ ਹੰਡਿਆਇਆ ਦੇ ਮੁਨਸ਼ੀ ਦਾ ਅਹੁਦਾ ਸੰਭਾਲ ਲਿਆ ਹੈ। ਐਚ.ਸੀ. ਹਰਦੀਪ ਸਿੰਘ ਇਸ ਤੋਂ ਪਹਿਲਾਂ ਥਾਣਾ ਸਹਿਣਾ ਵਿੱਚ ਅਤੇ ਉਸ ਤੋਂ ਪਹਿਲਾਂ ਕਰੀਬ 7 ਸਾਲ ਪੀ. ਸੀ. ਬ੍ਰਾਂਚ ਚ, ਐਸ.ਐਸ.ਪੀ. ਦਫਰਤ ਵਿੱਚ ਸ਼ਾਨਦਾਰ ਢੰਗ ਨਾਲ ਆਪਣੀਆ ਸੇਵਾਵਾਂ ਨਿਭਾ ਚੁੱਕੇ ਹਨ | ਅਹੁਦਾ ਸੰਭਾਲਣ ਤੋਂ ਬਾਅਦ ਹਰਦੀਪ ਸਿੰਘ ਨੇ ਕਿਹਾ ਕਿ ਐਸਐਸਪੀ ਸ੍ਰੀ ਸੰਦੀਪ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਚੌਂਕੀ ਚ, ਆਏ ਹਰ ਵਿਅਕਤੀ ਦੀ ਦੁੱਖ ਤਕਲੀਫ ਸੁਣ ਕੇ ਉਸ ਦਾ ਨਿਪਟਾਰਾ ਕਰਵਾਉਣਾ ਤੇ ਪੀੜਤ ਨੂੰ ਨਿਨਸਾਫ ਦੇਣਾ ਉਸ ਦੀ ਪਹਿਲ ਚ, ਸ਼ਾਮਿਲ ਰਹੇਗਾ। ਚੌਂਕੀ ਚ, ਆਏ ਮੋਹਤਬਰ ਵਿਅਕਤੀਆਂ ਨੂੰ ਵੀ ਬਣਦਾ ਮਾਣ ਸਤਿਕਾਰ ਦੇਣ ਵਿੱਚ ਉਹ ਕੋਈ ਕਸਰ ਨਹੀਂ ਰਹਿਣ ਦੇਣਗੇ।