ਰਘਵੀਰ ਹੈਪੀ, ਬਰਨਾਲਾ 6 ਅਪ੍ਰੈਲ 2024
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਨੇ ਅੱਜ ਅਧਿਆਪਕ / ਮਾਤਾ ਪਿਤਾ ਮਿਲਣੀ ਵਰਕਸ਼ਾਪ ਰੱਖੀ ਗਈ । ਇਸ ਵਰਕਸ਼ਾਪ ਵਿੱਚ ਮਾਤਾ ਪਿਤਾ ਨੂੰ ਸਕੂਲ ਦੇ ਸਿਸਟਮ ਬਾਰੇ ਜਾਣੂ ਕਰਾਉਣਾ ਅਤੇ ਸਕੂਲ ਦੇ ਮੁੱਖ ਉਦੇਸ਼ ਬਾਰੇ ਦੱਸਣਾ। ਜਿਸ ਵਿੱਚ ਅਧਿਆਪਕਾਂ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਕੂਲ ਨੀਤੀ, ਪਾਠਕ੍ਰਮ ਸੰਖੇਪ ਜਾਣਕਾਰੀ, ਬੱਚੇ ਦਿਨ ਦੀ ਸ਼ੁਰੂਆਤ ਕਿਵੇਂ ਕਰੀਏ, ਅਧਿਆਪਕ ਨੂੰ ਮਿਲੋ, ਵਿਦਿਆਰਥੀਆਂ ਦੀ ਸਹਾਇਤਾ ਸੇਵਾ, ਮਾਪਿਆਂ ਦੀ ਸ਼ਮੂਲੀਅਤ ਦੇ ਮੌਕੇ, ਤਕਨਾਲੋਜੀ ਅਤੇ ਸੰਚਾਰ, ਸਿਹਤ ਅਤੇ ਸੁਰੱਖਿਆ, ਵਿੱਤੀ ਮਾਮਲੇ ਅਤੇ ਸਵਾਲ/ਜਵਾਬ ਸੈਸ਼ਨ, ਹੈਲਪਲਾਈਨ ਡਿਸਕ ਸੈਂਟਰ ਅਤੇ ਸਕੂਲ ਪੈਡ ਐਪ ਆਦਿ।
ਸਕੂਲ ਪ੍ਰਿਸੀਪਲ ਵੀ. ਕੇ. ਸ਼ਰਮਾ ਜੀ ਅਤੇ ਵਾਈਸ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਦੱਸਿਆ ਕਿ ਇਸ ਵਰਕਸ਼ਾਪ ਰਾਹੀਂ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਦੇ ਮਾਤਾ ਪਿਤਾ ਨਾਲ ਹਰ ਛੋਟੀ ਵੱਡੀ ਗੱਲ ਸਾਂਝਾ ਕੀਤਾ ਜਿਸ ਵਿਚ ਬੱਚਿਆਂ ਨੂੰ ਸਕੂਲ ਕਿ ਕਿ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਜੋ ਬੱਚਿਆਂ ਦੇ ਭਵਿੱਖ ਲਈ ਸਰੀਰਿਕ ਅਤੇ ਮਾਨਸਿਕ ਤੋਰ ਵਿਚ ਜਰੂਰੀ ਹੈ। ਸਾਡਾ ਮਕਸਦ ਬੱਚਿਆਂ ਤਕਨੀਕੀ ਸਿੱਖਿਆ ਪ੍ਰਦਾਨ ਕਰਨਾ। ਜਿਸ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਹੋ ਸਕੇ ਅਤੇ ਬੱਚੇ ਆਪਣੇ ਭਵਿੱਖ ਵੱਲ ਆਸਾਨੀ ਨਾਲ ਵੱਧ ਸਕਣ। ਸਕੂਲ ਦੇ ਡਰੈਕਟਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਣਾ ਜੋ ਵਿਦਿਆਰਥੀ ਇਕ ਚੰਗੇ ਸਕੂਲ ਦਾ ਸੁਪਨਾ ਦੇਖਦੇ ਹਨ । ਟੰਡਨ ਸਕੂਲ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਹਰ ਉਪਰਾਲਾ ਕਰ ਰਿਹਾ ਹੈ।
ਸਕੂਲ ਪਿ੍ੰਸੀਪਲ ਵੀ. ਕੇ ਸ਼ਰਮਾ ਜੀ, ਵਾਈਸ ਪਿ੍ੰਸੀਪਲ ਸ਼ਾਲਨੀ ਕੌਸ਼ਲ ਜੀ ਨੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਤੁਹਾਡੇ ਬੱਚੇ ਸਾਡੇ ਸਕੂਲ ਦਾ ਪਾਰਟ ਹਨ। ਉਹਨਾਂ ਕਿਹਾ ਕਿ ਅਸ਼ੀ ਬੱਚਿਆਂ ਉਪਰ ਪੂਰੀ ਮਿਹਨਤ ਕਰਕੇ ਹਰ ਪੱਖ ਮਜਬੂਤ ਕਰਨ ਦਾ ਭਰੋਸਾ ਦਿੰਦੇ ਹਾਂ। ਅੰਤ ਵਿੱਚ ਨਵੇਂ ਸੈਸ਼ਨ 2024-25 ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |