ਰਘਵੀਰ ਹੈਪੀ, ਬਰਨਾਲਾ 5 ਅਪ੍ਰੈਲ 2024
ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਮਾਨਯੋਗ ਐਕਟਿੰਗ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ ਜੀ ਵੱਲ੍ਹੋਂ ਜਿਲ੍ਹਾ ਕਚਿਹਰੀਆਂ, ਬਰਨਾਲਾ ਵੱਲੋਂ ਜਿਲ੍ਹਾ ਕਚਿਹਰੀਆਂ ਬਰਨਾਲਾ ਵਿਖੇ ਨਵੇਂ ਬਣੇ ਸਰਵਿਸ ਬਲਾਕ, ਜੁਡੀਸ਼ੀਅਲ ਮਾਲਖਾਨਾ, ਰਿਕਾਰਡ ਰੂਮ, ਰੈਂਪ, ਕੋਰੀਡੋਰ ਅਤੇ ਪੱਕੀ ਪਾਰਕਿੰਗ ਦਾ ਉਦਘਾਟਨ ਦਾ ਸਾਲਾਨਾ ਮਿਤੀ 04.04.2024 ਨੂੰ ਆਨਲਾਈਨ ਮੋਡ ਰਾਹੀ ਕੀਤਾ ਗਿਆ।
ਇਸ ਨਵੇਂ ਸਰਵਿਸ ਬਲੋਕ ਦੇ ਵਿੱਚ ਆਮ ਲੋਕਾਂ ਅਤੇ ਵਕੀਲ ਸਾਹਿਬਾਨਾਂ ਦੀਆਂ ਜਰੂਰਤਾਂ ਦੇ ਮੱਦੇਨਜਰ ਇਸ ਬਲੋਕ ਵਿੱਚ ਬਾਰ ਰੂਮ, ਲੇਡਿਜ ਬਾਰ ਰੂਮ, ਜੁਡੀਸ਼ੀਅਲ ਲਾਈਬ੍ਰੇਰੀ, ਬੈਂਕ, ਡਾਕਘਰ, ਸੰਮਨ ਸਟਾਫ ਰੂਮ, ਗਵਾਹ ਉਡੀਕ ਘਰ, ਡਿਸਪੈਂਸਰੀ, ਚਾਇਲਡ ਕੇਅਰ ਰੂਮ, ਈ—ਸੁਵਿਧਾ ਦਫ਼ਤਰ, ਜੁਡੀਸ਼ੀਅਲ ਸਰਵਿਸ ਕੇਂਦਰ, ਬਾਥਰੂਮ, ਵਕੀਲ ਸਾਹਿਬਾਨ ਅਤੇ ਪਬਲਿਕ ਲਈ ਅਲੱਗ—2 ਕੰਟੀਨ ਆਦਿ ਦੀਆਂ ਸੁਵਿਧਾਵਾਂ ਹਨ। ਇਸ ਮੌਕੇ ਮਾਨਯੋਗ ਜ਼ਸਟਿਸ ਸ਼੍ਰੀ ਅਰੁਣ ਪੱਲੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਮਾਨਯੋਗ ਜਸਟਿਸ ਸ਼੍ਰੀਮਤੀ ਲੀਜ਼ਾ ਗਿੱਲ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਮਾਨਯੋਗ ਜਸਟਿਸ ਸ਼੍ਰੀ ਗੁਰਵਿੰਦਰ ਸਿੰਘ ਗਿੱਲ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਮਾਨਯੋਗ ਜਸਟਿਸ ਸ਼੍ਰੀ ਹਰਸਿਮਰਨ ਸਿੰਘ ਸੇਠੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਮਾਨਯੋਗ ਜਸਟਿਸ ਸ਼੍ਰੀ ਸੁਵੀਰ ਸਹਿਗਲ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਮਾਨਯੋਗ ਜਸਟਿਸ ਸ਼੍ਰੀ ਜਸਗੁਰਪ੍ਰੀਤ ਸਿੰਘ ਪੁਰੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਮਾਨਯੋਗ ਜਸਟਿਸ ਸ਼੍ਰੀ ਵਿਕਾਸ ਬਹਿਲ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਮਾਨਯੋਗ ਜਸਟਿਸ ਸ਼੍ਰੀ ਅਮਨ ਚੌਧਰੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਐਡਮਿਨਿਸਟੇ੍ਰਟਿਵ ਜੱਜ, ਸੈਸ਼ਨਜ਼ ਡਵੀਜਨ ਬਰਨਾਲਾ ਹਾਜ਼ਿਰ ਸਨ। ਉਦਘਾਟਨ ਸਮਾਰੋਹ ਦੀ ਸੁਰੂਆਤ ਵਿੱਚ ਗੁਲਦਸਤਾ ਭੇਟ ਕਰਨ ਉਪਰੰਤ ਸ਼੍ਰੀ ਬੀ.ਬੀ.ਐੱਸ. ਤੇਜ਼ੀ ਵੱਲੋ੍ਹਂ ਸਵਾਗਤ ਸਪੀਚ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ 2019 ਵਿੱਚ ਇਸ ਨਵੀਂ ਬਿਲਡਿੰਗ ਦਾ ਨੀਹ ਪੱਥਰ ਰੱਖਿਆ ਗਿਆ ਸੀ ਪਰ ਕੋਵਿਡ ਦੋਰਾਨ ਉਸਾਰੀ ਦੀ ਰਫਤਾਰ ਢਿੱਲੀ ਪੈ ਜਾਣ ਕਾਰਨ ਇਹ ਕੰਮ ਹੁਣ ਮੁਕੰਮਲ ਕੀਤਾ ਗਿਆ ਹੈ। ਇਸਤੋਂ ਬਾਅਦ ਉਨ੍ਹਾਂ ਵੱਲੋ੍ਹਂ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਮਾਨਯੋਗ ਚੇਅਰਮੈਨ ਬਿਲਡਿੰਗ ਕਮੇਟੀ, ਪੰਜਾਬ ਅਤੇ ਮਾਨਯੋਗ ਜਸਟਿਸ ਸ਼੍ਰੀ ਅਮਨ ਚੌਧਰੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਐਡਮਿਨਿਸਟੇ੍ਰਟਿਵ ਜੱਜ, ਸੈਸ਼ਨਜ਼ ਡਵੀਜਨ ਬਰਨਾਲਾ ਅਤੇ ਸਮਾਗਮ ਵਿੱਚ ਹਾਜਰ ਸਮੂਹ ਮਾਨਯੋਗ ਜੱਜ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ। ਇਸ ਉਪਰੰਤ ਸਰਸਵਤੀ ਵੰਧਨਾ ਅਤੇ ਦੀਪਕ ਜੌਤੀ (ਡੀਜੀਟਲ ਰੂਪ ਵਿੱਚ) ਚਲਾਈ ਗਈ। ਇਸ ਉਪਰੰਤ ਮਾਨਯੋਗ ਐਕਟਿੰਗ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ ਜੀ ਵੱਲ੍ਹੋਂ ਉਦਘਾਟਨ ਪਲੇਟ ਤੋਂ ਪਰਦਾ ਉਠਾ ਕੇ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਉਪਰੰਤ ਮਾਨਯੋਗ ਜਸਟਿਸ ਸ਼੍ਰੀ ਅਮਨ ਚੌਧਰੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਐਡਮਿਨਿਸਟੇ੍ਰਟਿਵ ਜੱਜ, ਸੈਸ਼ਨਜ਼ ਡਵੀਜਨ ਬਰਨਾਲਾ ਜੀ ਵੱਲੋ੍ਹ਼ ਸਪੀਚ ਦਿੱਤੀ ਗਈ। ਉਨ੍ਹਾਂ ਤੋਂ ਬਾਅਦ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਮਾਨਯੋਗ ਐਕਟਿੰਗ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ ਜੀ ਵੱਲ੍ਹੋਂ ਸਪੀਚ ਦਿੱਤੀ ਗਈ। ਅੰਤ ਵਿੱਚ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਵੱਲੋ੍ਹਂ ਸਮੂਹ ਜਸਟਿਸ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਉਪਰੰਤ ਰਾਸ਼ਟਰੀ ਗਾਨ ਚਲਾਉਣ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।