ਅਦਾਲਤੀ ਫੁਰਮਾਨ- ਕੇਸ ਦੀ ਸਟੇਟਸ ਰਿਪੋਰਟ ਲੈ ਕੇ ਖੁਦ ਪੇਸ਼ ਹੋਵੇ ਜਾਂਚ ਅਫਸਰ
ਹਰਿੰਦਰ ਨਿੱਕਾ ਬਰਨਾਲਾ 23 ਜੂਨ 2020
ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬਡਬਰ ਦੀ ਰਾਈਫਲ ਰੇਂਜ ਚ, ਲੌਕਡਾਉਨ ਦੌਰਾਨ ਏ.ਕੇ. 47 ਅਸਾਲਟ ਨਾਲ ਕੀਤੀ ਫਾਇਰਿੰਗ ਦੇ ਕੇਸ ਚ, ਨਾਮਜਦ 2 ਦੋਸ਼ੀਆਂ ਦੀ ਅਗਾਊਂ ਜਮਾਨਤ ਦੀ ਅਰਜੀ ਤੇ ਸੁਣਵਾਈ 25 ਜੂਨ ਤੱਕ ਟਲ ਗਈ ਹੈ। ਥਾਣਾ ਧਨੌਲਾ ਚ, ਦਰਜ ਐਫਆਈਆਰ ਚ, ਨਾਮਜਦ ਦੋਸ਼ੀਆਂ ਕਰਮ ਸੁਖਵੀਰ ਸਿੰਘ ਲਹਿਲ ਅਤੇ ਇੰਦਰਵੀਰ ਸਿੰਘ ਗਰੇਵਾਲ ਨੇ ਕ੍ਰਮਾਨੁਸਾਰ ਐਡਵੋਕੇਟ ਗੁਰਤੇਜ਼ ਸਿੰਘ ਗਰੇਵਾਲ ਅਤੇ ਐਡਵੋਕੇਟ ਯੋਗੇਸ਼ ਗੁਪਤਾ ਰਾਹੀਂ 17 ਜੂਨ ਨੂੰ ਐਡੀਸ਼ਨਲ ਸ਼ੈਸ਼ਨ ਜੱਜ਼ ਬਰਜਿੰਦਰ ਪਾਲ ਸਿੰਘ ਦੀ ਅਦਾਲਤ ਚ, ਐਂਟੀਸਪੇਟਰੀ ਜਮਾਨਤ ਲਈ ਅਰਜੀਆਂ ਦਾਇਰ ਕੀਤੀਆ ਸਨ। ਜਿਨ੍ਹਾਂ ਤੇ ਸੁਣਵਾਈ ਲਈ ਅਦਾਲਤ ਨੇ 23 ਜੂਨ ਦੀ ਤਾਰੀਖ ਪੇਸ਼ੀ ਮੁਕਰਰ ਕੀਤੀ ਸੀ। ਸੁਣਵਾਈ ਦੌਰਾਨ ਕੋਈ ਸੀਨੀਅਰ ਅਧਿਕਾਰੀ ਅਦਾਲਤ ਚ, ਨਾ ਪਹੁੰਚਣ ਕਾਰਣ ਮਾਨਯੋਗ ਐਡੀਸਨਲ ਸ਼ੈਸਨ ਜੱਜ ਅਰੁਣ ਗੁਪਤਾ ਨੇ ਅਗਲੀ ਸੁਣਵਾਈ ਤੇ ਕੇਸ ਦੇ ਜਾਂਚ ਅਧਿਕਾਰੀ ਨੂੰ ਖੁਦ ਅਦਾਲਤ ਚ, ਪੇਸ਼ ਹੋਣ ਅਤੇ ਹਾਈਕੋਰਟ ਵਿੱਚ ਪੀਆਈਐਲ ਤੇ ਸੁਣਵਾਈ ਦੌਰਾਨ ਦਿੱਤੀ ਗਾਈਡਲਾਈਨ ਦੀ ਸਟੇਟਸ ਰਿਪੋਰਟ ਲੈ ਕੇ 25 ਜੂਨ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।