ਰਘਵੀਰ ਹੈਪੀ , ਬਰਨਾਲਾ 6 ਜਨਵਰੀ 2024
ਜਿਲ੍ਹੇ ਦੇ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇ ਮਹਿਲ ਇਲਾਕੇ ‘ਚੋਂ ਸ਼ਰਾਬ ਦੇ ਇੱਕ ਵੱਡੇ ਤਸਕਰ ਨੂੰ ਅੰਗਰੇਜੀ ਸ਼ਰਾਬ ਦੀ ਵੱਡੀ ਖੇਪ ਸਣੇ ਕਾਬੂ ਕੀਤਾ ਹੈ। ਨਸ਼ਾ ਤਸਕਰੀ ਖਿਲਾਫ ਪੁਲਿਸ ਵੱਲੋਂ ਵਿੱਢੀ ਵੱਡੀ ਮੁਹਿੰਮ ਦੀ ਸਫਲਤਾ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਸੰਦੀਪ ਕੁਮਾਰ ਮਲਿਕ IPS, SSP ਬਰਨਾਲਾ ਨੇ ਦੱਸਿਆ ਕਿ ਰਮਨੀਸ਼ ਕੁਮਾਰ ਚੌਧਰੀ PPS ਕਪਤਾਨ ਪੁਲਿਸ (ਡੀ) ਬਰਨਾਲਾ, ਗਮਦੂਰ ਸਿੰਘ PPS ਉਪ ਕਪਤਾਨ ਪੁਲਿਸ (ਡੀ) ਬਰਨਾਲਾ ਅਤੇ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਯੋਗ ਅਗਵਾਈ ‘ਚ ਨਸ਼ਾ ਤਸਕਰੀ ਕਰਨ ਵਾਲਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ ਮੁਹਿੰਮ ਚਲਾਈ ਹੋਈ ਹੈ। ਐਸ.ਐਸ.ਪੀ. ਮਲਿਕ ਨੇ ਦੱਸਿਆ ਕਿ
ਸ:ਥ: ਨਾਇਬ ਸਿੰਘ ਸੀ.ਆਈ.ਏ. ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਸੌਰਸ ਦੀ ਇਤਲਾਹ ਪਰ ਮੁਕੱਦਮਾ ਨੰਬਰ 02 ਮਿਤੀ 05.01.2024 ਅ/ਧ 61/1/14, 78(2) ਆਬਕਾਰੀ ਐਕਟ ਥਾਣਾ ਮਹਿਲ ਕਲਾਂ ਬਰਖਿਲਾਫ ਦੋਸ਼ੀ ਕੁਲਦੀਪ ਸਿੰਘ ਪੁੱਤਰ ਲੀਲਾਧਰ ਵਾਸੀ ਕੰਗਦਾਣਾ ,ਜਿਲਾ ਸਿਰਸਾ ਦਰਜ ਰਜਿਸਟਰ ਕੀਤਾ ਸੀ ਅਤੇ ਪੁਲਿਸ ਪਾਰਟੀ ਨੇ ਦੋਸ਼ੀ ਕੁਲਦੀਪ ਸਿੰਘ ਨੂੰ ਟਰੱਕ ਨੰਬਰ RJ 40-GA- 0435 ਸਮੇਤ ਬਾਹੱਦ ਕਸਬਾ ਮਹਿਲਾਂ ਕਲਾਂ ਮੇਨ ਰੋਡ ਬਰਨਾਲਾ ਰਾਏਕੋਟ ਤੋਂ ਕਾਬੂ ਕੀਤਾ। ਦੋਸ਼ੀ ਦੇ ਕਬਜੇ ਵਿੱਚੋ 700 ਪੇਟੀਆਂ ਸ਼ਰਾਬ ਯਾਨੀ 8400 ਬੋਤਲਾਂ (6300 ਲੀਟਰ) ਗੈਰ ਕਾਨੂੰਨੀ ਅੰਗਰੇਜੀ ਸਰਾਬ ਬ੍ਰਾਮਦ ਕੀਤੀਆਂ ਗਈਆਂ ਹਨ । ਦੋਸ਼ੀ ਕੁਲਦੀਪ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਦੀ ਡਿਮਾਂਡ ਤੇ 2 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ। ਸ੍ਰੀ ਮਲਿਕ ਨੇ ਕਿਹਾ ਕਿ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।