ਹਰਿੰਦਰ ਨਿੱਕਾ , ਬਰਨਾਲਾ 6 ਜਨਵਰੀ 2024
ਲੰਘੇ ਦਿਨ ਜੇਲ੍ਹ ‘ਚੋਂ ਬਰਨਾਲਾ ਅਦਾਲਤ ਵਿੱਚ ਪੇਸ਼ੀ ਭੁਗਤਨ ਆਇਆ ਇੱਕ ਚੋਰ, ਥਾਣੇਦਾਰ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਪੁਲਿਸ ਨੇ ਥਾਣੇਦਾਰ ਦੇ ਬਿਆਨ ਪਰ, ਨਾਮਜਦ ਦੋਸ਼ੀ ਚੋਰ ਦੇ ਖਿਲਾਫ ਸਰਕਾਰੀ ਮੁਲਾਜਮ ਦੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਲਿਖਵਾਏ ਬਿਆਨ ‘ਚ ਪੁਲਿਸ ਲਾਈਨ ਬਠਿੰਡਾ ਵਿਖੇ ਜਰਨਲ ਡਿਊਟੀ ਪਰ ਤਾਇਨਾਤ ਏ.ਐਸ.ਆਈ. ਮਲਕੀਤ ਸਿੰਘ ਨੇ ਕਿਹਾ ਕਿ ਉਹ
5 ਜਨਵਰੀ ਨੂੰ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 444, ਮਿਤੀ 16-19-2023, ਅਧੀਨ ਜੁਰਮ 379, 411, 482 ਹਿੰ:ਦੰ: ਥਾਣਾ ਸਿਟੀ ਬਰਨਾਲਾ ਦੇ ਦੋਸ਼ੀ ਅਜੈ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਨੂੰ ਜਿਲ੍ਹਾ ਜੇਲ ਬਠਿੰਡਾ ਤੋਂ ਲੈ ਕੇ ਮਾਣਯੋਗ ਅਦਾਲਤ ਬਰਨਾਲਾ ਵਿਖੇ ਪੇਸ਼ ਕਰਨ ਆਇਆ ਸੀ । ਜਿੱਥੇ ਮਾਣਯੋਗ ਜੱਜ ਸਾਹਿਬ ਬਰਨਾਲਾ ਜੀ ਦੀ ਕੋਰਟ ਅੱਗੇ ਹੱਥਕੜੀ ਖੋਲ੍ਹਦੇ ਸਮੇਂ ਦੋਸ਼ੀ ਅਜੇ ਸਿੰਘ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਸੁੱਟ ਕੇ ਮੌਕੇ ਤੋਂ ਭੱਜ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਏ.ਐਸ.ਆਈ. ਮਲਕੀਤ ਸਿੰਘ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਅਜੈ ਸਿੰਘ ਦੇ ਖਿਲਾਫ ਅਧੀਨ ਜ਼ੁਰਮ 224/ 353/ 186 ਆਈਪੀਸੀ ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।