ਗਗਨ ਹਰਗੁਣ, ਬਰਨਾਲਾ 21 ਨਵੰਬਰ 2023
ਰਤਨ ਸਿੰਗਲਾ ਇਲਾਕੇ ਦੀ ਪ੍ਰਸਿੱਧ ਵਿਦਿਆਕ ਸੰਸਥਾ ਮਾਸਟਰਮਾਇਡ ਹਰ ਸਮੇ ਵਿਦਿਆਰਥੀਆਂ ਦੀ ਰੁਚੀ ਅਤੇ ਉਹਨਾਂ ਦੇ ਭਵਿੱਖ ਨੂੰ ਸੁਥਾਰਨ ਦੇ ਮਕਸਦ ਨਾਲ ਸਮੇ ਸਮੇ ਦੇ ਕਿੱਤਾ ਮੁਖੀ ਕੋਰਸ ਸੁਰੂ ਕਰਦਾ ਆ ਰਿਹਾ ਹੈ। ਇਸੇ ਹੀ ਸਿਲਸਲੇ ਨੂੰ ਅਗਾਹ ਵਧਾਉਂਦੇ ਹੋਏ ਸੰਸਥਾ ਵੱਲੋ ਅਕਾਊਟਸ ਅਤੇ ਟੈਕਸੇਸ਼ਨ ਕੋਰਸ (ਬੀਜੀ) ਦੇਨਵੇ ਕੋਰਸ ਦੇ ਨਵੇ ਬੈਚ ਸੁਰੂ ਕੀਤੇ ਗਏ ਹਨ। ਇਹਨਾਂ ਕੋਰਸਾ ਵਿੱਚ ਵਿਦਿਅਥਾਰਥੀਆਂ ਨੂੰ ਅਕਾਊਟਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ ਵਿੱਚ ਵਿਦਿਆਰਥੀਆਂ ਨੂੰ ਕਿਤਾਬਾ ਤਿਆਰ ਕਰਨ ਦੇ ਨਾਲ-ਨਾਲ ਉਹਨਾਂ ਨੂੰ ਕੰਪਿਉਟਰ ਉਪਰ ਵੀ ਅਕਾਊਟਸ ਦੇ ਬੀਜੀ ਸੋਫਟਵੇਆਰ ਉਪਰ ਕੰਮ ਕਰਨਾਂ ਸਿਖਾਈਆ ਜਾਂਦਾ ਹੈ ਜਿਸਦੇ ਨਾਲ ਨਾ ਸਿਰਫ ਹਿਸਾਬ ਕਿਤਾਬ ਹੀ ਰਖਿਆ ਦਾ ਸਕਦਾ ਹੈ ਬਲਕਿ ਅਪਣੇ ਪੂਰੇ ਵਿਜਨਸ ਨੂ ਵੀ ਮੈਨੇਜ ਕੀਤਾ ਜਾ ਸਕਦਾ ਹੈ। । ਇਥੇ ਮਾਸਟਰਮਾਇਡ ਸੰਸਥਾ ਦੇ ਡਾਇਰੈਕਟਰ ਸ੍ਰੀ ਸਿਵ ਸਿੰਗਲਾ ਜੀ ਨੇ ਦੱਸਿਆ ਕਿ ਅੱਜ ਕੱਲ੍ਹ ਹਰ ਇਕ ਵਰਗ ਭਾਵੇ ਉਹ ਵਪਾਰੀ, ਦੁਕਾਨਦਾਰ ਹੈ ਜਾ ਫਿਰ ਆਮ ਇਨਸਾਨ ਹਰ ਕੋਈ ਅਕਾਊਟਸ ਅਤੇ ਟੈਕਸੇਸ਼ਨ ਤੋਂ ਕਾਫੀ ਹੱਦ ਤੱਕ ਪ੍ਰਭਾਵਿਤ ਹੈ। ਉਸਦੇ ਮਨ ਅੰਦਰ ਇਸ ਵਿਸੇ ਬਾਰੇ ਅਨੇਕਾ ਹੀ ਸਵਾਲ ਹਨ ਜਿਨ੍ਹਾ ਦੇ ਚਲਦੇ ਉਸਨੂੰ ਅਪਣੇ ਵਿਜਨਸ ਵਿੱਚ ਕਾਫੀ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਲਈ ਮਾਸਟਰਮਾਇਡ ਸੰਸਥਾ ਨੇ ਇਹ ਕੋਰਸ ਸੁਰੂ ਕੀਤੇ ਹਨ ਜਿਨ੍ਹਾਂ ਤੋਂ ਵਿਦਿਆਰਥੀ ਅਕਾਊਟਸ ਅਤੇ ਟੈਕਸੇਸ਼ਨ ਬਾਰੇ ਵਧੇਰੇ ਜਾਣਕਾਰੀ ਲੈ ਕੇ ਅਪਣੇ ਅਤੇ ਅਪਣੇ ਪਰਿਵਾਰ ਦੇ ਵਿਜਨਸ ਵਿੱਚ ਆ ਰਹਿਆ ਮੁਸਕਿਲਾਂ ਨੂੰ ਕਾਫੀ ਹੱਦ ਤੱਕ ਸੁਲਝਾ ਸਕਦੇ ਹਨ। ਇਥੇ ਸ੍ਰੀ ਰਤਨ ਸਿੰਗਲਾ ਜੀ ਨੇ ਦੱਸਿਆ ਕਿ ਇਹ ਕੋਰਸ ਹਰ ਵਰਗ ਦਾ ਹਰ ਵਿਦਿਆਰਥੀ ਕਰ ਸਕਦਾ ਹੈ । ਉਹਨਾ ਕਿਹਾ ਕਿ ਅੱਜ ਦੇ ਸਮੇ ਵਿੱਚ ਅਕਾਊਟਸ ਅਤੇ ਟੈਕਸੇਸ਼ਨ ਦੇ ਖੇਤਰ ਵਿੱਚ ਬਹੁਤ ਰੋਜਗਾਰ ਦੇ ਮੌਕੇ ਹਨ।
ਉਹਨਾ ਦੱਸਿਆ ਕਿ ਇਸ ਕੋਰਸ ਨਾਲ ਵਿਦਿਆਰਥੀ ਨੂੰ ਅਕਾਊਟੈਂਟ ਨੌਕਰੀ ਪ੍ਰਪਤੀ ਵਿੱਚ ਕਾਫੀ ਸਹਾਇਤਾ ਮਿਲਦੀ ਹੈ। ਇਸਦੇ ਇਲਾਵਾ ਇਸ ਕੋਰਸ ਤੋ ਜਾਣਕਾਰੀ ਹਾਸਿਲ ਕਰ ਵਿਦਿਆਰਥੀ ਅਪਣੇ ਅਤੇ ਅਪਣੀ ਪਰਿਵਾਰ ਦੇ ਕੰਮਕਾਰ ਵਿੱਚ ਵੀ ਸਹਾਇਤਾ ਕਰ ਸਕਦਾ ਹੈ। । ਕੋਰਸ ਪੂਰਾ ਹੋਣ ਤੇ ਸਰਕਾਰ ਵੱਲੋ ਮਾਨਤਾ ਪ੍ਰਾਪਤ ਆਈ.ਐਸ.ਓ.ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਆਉਣ ਵਾਲੇ ਸਮੇਂ ਵਿੱਚ ਰੋਜਗਾਰ ਪ੍ਰਾਪਤੀ ਵਿੱਚ ਸਹਿਯੋਗੀ ਹੋਣਗੇ। ਇਸ ਤੋਂ ਇਲਾਵਾ ਇਸ ਕੋਰਸ ਦੀਆਂ ਕਿਤਾਬਾ, ਕਾਪਿਆ,ਪੈਨ ਆਦਿ ਵੀ ਮੁਫਤ ਦਿੱਤੀਆ ਜਾਣਗੀਆਂ। ਮਾਸਟਰਮਾਇਡ ਸੰਸਥਾ ਵਿੱਚ ਇਹ ਕੋਰਸ ਦੀ ਟਰੇਨਿੰਗ ਵਧੀਆ ਅਤੇ ਤਜਰਬੇਕਾਰ ਸਟਾਫ ਅਤੇ ਅਧੁਨਿਕ ਤਕਨੀਕਾ ਦੁਆਰਾ ਹੀ ਕਰਵਾਈ ਜਾਂਦੀ ਹੈ।
ਉਹਨਾ ਵਿਦਿਆਰਥੀ ਨੂੰ ਅਪੀਲ ਕੀਤੀ ਕਿ ਇਸ ਕੋਰਸ ਵਿੱਚ ਦਾਖਿਲਾ ਲੈ ਕੇ ਇਸ ਸੁਨਿਹਰੀ ਮੌਕੇ ਦਾ ਲਾਭ ਉਠਾਉਣ ਅਤੇ ਆਉਣ ਵਾਲੇ ਸਮੇਂ ਵਿੱਚ ਚੰਗਾ ਰੋਜਗਾਰ ਪ੍ਰਾਪਤ ਕਰਨ ਵੱਲੋ ਅਪਣਾ ਪਹਿਲਾ ਕਦਮ ਪੱਟਣ ਉਤੇ ਅਪਣੇ ਭਵਿੱਖ ਨੂੰ ਨਿਖਾਰਣ ਦਾ ਸੁਪਨਾ ਸਾਕਾਰ ਕਰਨ।